ਐਨਆਰ ਕਾਂਗਰਸ ਜਨਰਲ ਸਕੱਤਰ ਵੀ. ਭਾਲਨ ਦੀ ਕੋਰੋਨਾ ਨਾਲ ਮੌਤ

ਐਨਆਰ ਕਾਂਗਰਸ ਜਨਰਲ ਸਕੱਤਰ ਵੀ. ਭਾਲਨ ਦੀ ਕੋਰੋਨਾ ਨਾਲ ਮੌਤ

ਪੁਡੂਚੇਰੀ। ਐਨਆਰ ਕਾਂਗਰਸ ਦੇ ਜਨਰਲ ਸਕੱਤਰ ਵੀ. ਭਾਲਨ ਦਾ ਕੋਰੋਨਾ ਵਾਇਰਸ ਕਾਰਨ ਮੰਗਲਵਾਰ ਸਵੇਰੇ ਮਨਾਕੁਲਾ ਵਿਨਾਯਗਰ ਮੈਡੀਕਲ ਕਾਲਜ (ਐਮਵੀਐਮਸੀ) ‘ਚ ਦੇਹਾਂਤ ਹੋ ਗਿਆ।

ਉਹ 68 ਸਾਲਾਂ ਦੇ ਸਨ ਤੇ ਉਨ੍ਹਾਂ ਦੇ ਪਰਿਵਾਰ ‘ਚ ਪਤਨੀ, ਇੱਕ ਪੁੱਤਰ ਤੇ ਇੱਕ ਧੀ ਹੈ। ਭਾਲਨ ਦੀ 23 ਜੁਲਾਈ ਨੂੰ ਹੋਈ ਜਾਂਚ ‘ਚ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਐਮਵੀਐਮਸੀ ‘ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੇ ਸਵੇਰੇ 3:25 ਮਿੰਟ ‘ਤੇ ਆਖਰੀ ਸਾਹ ਲਿਆ। ਭਾਲਨ ਪਹਿਲਾਂ ਯੁਵਾ ਕਾਂਗਰਸ ਦੇ ਪ੍ਰਧਾਨ ਰਹੇ ਤੇ ਬਾਅਦ ‘ਚ ਐਨ. ਰੰਗਾਸਵਾਮੀ ਵੱਲੋਂ ਐਨਆਰ ਕਾਂਗਰਸ ਦੀ ਸਥਾਪਨਾ ਕੀਤੇ ਜਾਣ ਤੋਂ ਬਾਅਦ ਇਸ ਪਾਰਟੀ ‘ਚ ਸ਼ਾਮਲ ਹੋ ਗਏ। ਮੈਡੀਕਲ ਸੇਵਾ ਡਾਇਰੈਕਟਰ (ਡੀਐਮਐਸ) ਡਾ. ਮੋਹਨ ਕੁਮਾਰ ਨੇ ਦੱਸਿਆ ਕਿ ਭਾਲਨ ਦੀ ਜਾਂਚ ‘ਚ ਉਨ੍ਹਾਂ ‘ਚ ਮੱਧ ਗੰਭੀਰਤਾ ਦਾ ਬ੍ਰੋਂਕੋਨਿਮੋਨੀਆ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਗੰਭੀਰ ਕੋਵਿਡ ਨਿਮੋਨੀਆ, ਸ਼ੂਗਰ ਤੇ ਕਿਡਨੀ ਦੀ ਬਿਮਾਰੀ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here