ਨਾਨਕ ਸਿੰਘ ਹੋਣਗੇ ਪਟਿਆਲਾ ਦੇ ਨਵੇਂ SSP | Punjab News
- ਐਸਐਸਪੀ ਵਰੁਣ ਸ਼ਰਮਾ ਦਾ ਪਟਿਆਲਾ ਤੋਂ ਹੋਇਆ ਤਬਾਦਲਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Punjab News: ਪੰਜਾਬ ਸਰਕਾਰ ਵੱਲੋਂ ਕੀਤੀਆਂ ਤਾਜ਼ਾ ਬਦਲੀਆਂ ਤਹਿਤ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦਾ ਤਬਾਦਲਾ ਹੋ ਗਿਆ ਹੈ ਤੇ ਉਹਨਾਂ ਦੀ ਜਗ੍ਹਾ ਨਾਨਕ ਸਿੰਘ ਪਟਿਆਲਾ ਦੇ ਨਵੇਂ ਐਸਐਸਪੀ ਹੋਣਗੇ। ਨਾਨਕ ਸਿੰਘ ਇਸ ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ’ਚ ਐਸਐਸਪੀ ਵਜੋਂ ਤਾਇਨਾਤ ਸਨ। ਉਂਝ ਨਾਨਕ ਸਿੰਘ ਪਟਿਆਲਾ ਦੇ ਐਸਐਸਪੀ ਵਜੋਂ ਸਾਲ 2022 ’ਚ ਸੱਤ ਮਹੀਨੇ ਦੇ ਕਰੀਬ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਜ਼ਿਕਰਯੋਗ ਹੈ ਐਸਐਸਪੀ ਵਰੁਣ ਸ਼ਰਮਾ ਵੱਲੋਂ ਪਟਿਆਲਾ ’ਚ ਨਵੰਬਰ 2022 ’ਚ ਤੈਨਾਤ ਹੋਏ ਸਨ ਤੇ ਉਨਾਂ ਵੱਲੋਂ ਆਪਣੀ ਡਿਊਟੀ ਦੌਰਾਨ ਵੱਡੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਉਨ੍ਹਾਂ ਵੱਲੋਂ ਲਾ ਐਂਡ ਆਰਡਰ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਦਰੁਸਤ ਰੱਖਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਗੈਂਗਸਟਰਾਂ ਸਮੇਤ ਅਸਮਾਜਿਕ ਤੱਤਾਂ ਖਿਲਾਫ ਖੁੱਲ ਕੇ ਕਾਰਵਾਈ ਕੀਤੀ ਹੈ। Punjab Police