Driving Licenses
- ਡਿਪਟੀ ਕਮਿਸ਼ਨਰ ਵੱਲੋਂ ਡਰਾਈਵਿੰਗ ਟਰੇਨਿੰਗ ਸੈਂਟਰ ਤੋਲੇਵਾਲ ਦਾ ਕੀਤਾ ਦੌਰਾ
- ਭਾਰੀ ਵਾਹਨਾਂ ਦੇ ਡਰਾਈਵਿੰਗ ਟੈਸਟ ਦੀ ਟਰੇਨਿੰਗ ਜਲਦ ਹੋਵੇਗੀ ਸ਼ੁਰੂ : ਸੰਯਮ ਅਗਰਵਾਲ
ਮਾਲੇਰਕੋਟਲਾ, (ਗੁਰਤੇਜ ਜੋਸੀ)। ਡਿਪਟੀ ਕਮਿਸ਼ਨਰ ਸੰਯਮ ਅਗਰਵਾਲ , ਸਕੱਤਰ ਰਿਜਨਲ ਟਰਾਂਸਪੋਰਟ ਅਥਾਰਿਟੀ (ਆਰ.ਟੀ.ਏ.) ਮਾਲੇਰਕੋਟਲਾ ਕਮ ਐਸ.ਡੀ.ਐਮ ਭਵਾਨੀਗੜ੍ਹ ਡਾ. ਵਿਨੀਤ ਕੁਮਾਰ ,ਐਸ.ਡੀ.ਐਮ. ਮਾਲੇਰਕੋਟਲਾ ਕਰਨਦੀਪ ਸਿੰਘ ਵੱਲੋਂ ਪਿੰਡ ਤੋਲੇਵਾਲ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਬਣੇ ਹਲਕੇ ਵਾਹਨਾਂ ਦੇ ਡਰਾਈਵਿੰਗ ਜਾਂਚ ਕੇਂਦਰ ਵਿਖੇ ਨਵੇਂ ਬਣ ਉਸਾਰੇ ਜਾ ਰਹੇ ਰਿਜਨਲ ਡਰਾਈਵਿੰਗ ਟਰੇਨਿੰਗ ਸੈਂਟਰ ਦਾ ਦੌਰਾ ਕੀਤਾ । ( Driving Licenses) ਇਸ ਮੌਕੇ ਅਸ਼ੋਕ ਲੇਲੈਂਡ ਦੇ ਨੁਮਾਇੰਦੇ ਅਸ਼ਵਨੀ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ ।ਡਿਪਟੀ ਕਮਿਸ਼ਨਰ ਨੇ ਅਸ਼ੋਕ ਲੇਲੈਂਡ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਰਿਜਨਲ ਡਰਾਈਵਿੰਗ ਟਰੇਨਿੰਗ ਸੈਂਟਰ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਭਾਰੀ ਵਾਹਨਾਂ ਦੇ ਡਰਾਈਵਿੰਗ ਜਾਂਚ ਕੇਂਦਰ ਵਿਖੇ ਕਲਾਸਾਂ ਸ਼ੁਰੂ ਕੀਤੀਆਂ ਜਾ ਸਕਣ ।
ਉਨ੍ਹਾਂ ਕਿਹਾ ਕਿ ਇਸ ਡਰਾਈਵਿੰਗ ਟਰੇਨਿੰਗ ਸੈਂਟਰ ਦੇ ਸ਼ੁਰੂ ਹੋ ਜਾਣ ਨਾਲ ਇਲਾਕੇ ਦੇ ਲੋਕਾਂ ਨੂੰ ਦੂਰ ਦੁਰਾਡੇ ਭਾਰੀ ਵਾਹਨਾਂ ਦੇ ਡਰਾਈਵਿੰਗ ਜਾਂਚ ਕੇਂਦਰ ਵਿਖੇ ਨਹੀਂ ਜਾਣਾ ਪਵੇਗਾ। ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਿਜਨਲ ਡਰਾਈਵਿੰਗ ਟਰੇਨਿੰਗ ਦੇ ਨਿਰਮਾਣ ਵਿੱਚ ਗੁਣਵੰਨਤਾ ਦਾ ਵਿਸੇ਼ਸ ਧਿਆਨ ਰੱਖਿਆ ਜਾਵੇ ਅਤੇ ਕਿਸੇ ਕਿਸਮ ਦੀ ਕੁਤਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ।
ਤੋਲੇਵਾਲ ਪੰਜਾਬ ਦਾ ਦੂਜਾ ਭਾਰੀ ਵਾਹਨਾਂ ਦੇ ਡਰਾਈਵਿੰਗ ਜਾਂਚ ਕੇਂਦਰ ਹੋਵੇਗਾ
ਸਕੱਤਰ ਰਿਜਨਲ ਟਰਾਂਸਪੋਰਟ ਅਥਾਰਿਟੀ (ਆਰ.ਟੀ.ਏ.) ਮਾਲੇਰਕੋਟਲਾ ਕਮ ਐਸ.ਡੀ.ਐਮ ਭਵਾਨੀਗੜ੍ਹ ਸ੍ਰੀ ਡਾ. ਵਿਨੀਤ ਕੁਮਾਰ ਨੇ ਦੱਸਿਆ ਕਿ ਰਿਜਨਲ ਡਰਾਈਵਿੰਗ ਟਰੇਨਿੰਗ ਸੈਂਟਰ ਤੋਲੇਵਾਲ ਪੰਜਾਬ ਦਾ ਦੂਜਾ ਭਾਰੀ ਵਾਹਨਾਂ ਦੇ ਡਰਾਈਵਿੰਗ ਜਾਂਚ ਕੇਂਦਰ ਹੋਵੇਗਾ। ਇਸ ਤੋਂ ਪਹਿਲਾ ਮੁਕਤਸਰ ਸਾਹਿਬ ਦੇ ਪਿੰਡ ਮਹੂਆਣਾ ਵਿਖੇ ਚੱਲ ਰਿਹਾ ਹੈ। ਇਸ ਕੇਂਦਰ ਦੇ ਬਣਨ ਨਾਲ ਮਾਲੇਰਕੋਟਲਾ, ਲੁਧਿਆਣਾ ,ਪਟਿਆਲਾ, ਸੰਗਰੂਰ,ਐਸ.ਏ.ਐਸ.ਨਗਰ,ਬਰਨਾਲਾ ਆਦਿ ਜ਼ਿਲਿਆਂ ਦੇ ਲੋਕਾਂ ਨੂੰ ਕਮਰਸ਼ੀਅਲ ਡਰਾਈਵਿੰਗ ਲਾਈਸੈਂਸ ਬਣਾਉਣ, ਰਿਨਿਊ ਕਰਵਾਉਣ ਦੀ ਸੁਵਿਧਾ ਮਿਲਣ ਲੱਗ ਜਾਵੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ