Haryana-Punjab Weather News: ਹਿਸਾਰ (ਸੰਦੀਪ ਸਿੰਹਮਾਰ)। ਹਰਿਆਣਾ-ਪੰਜਾਬ ’ਚ ਇੱਕ ਵਾਰ ਫਿਰ ਤਾਪਮਾਨ ’ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨਾਂ ਤੱਕ ਮੌਸਮ ਸਾਫ ਤੇ ਧੁੱਪ ਰਹੇਗੀ। ਹਰਿਆਣਾ ਦੇ ਕੁਝ ਇਲਾਕਿਆਂ ’ਚ ਹਲਕੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ। ਜਦੋਂ ਕਿ ਪੰਜਾਬ ਤੇ ਚੰਡੀਗੜ੍ਹ ’ਚ ਅੱਜ (ਮੰਗਲਵਾਰ) ਨੂੰ ਮੌਸਮ ਪੂਰੀ ਤਰ੍ਹਾਂ ਸਾਫ ਰਹੇਗਾ। ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ। Haryana-Punjab Weather News
Read This : Welfare: ਬਲਾਕ ਪਾਇਲ ਦੇ ਦੂਜੇ ਸਰੀਰਦਾਨੀ ਬਣੇ ਬੀਬੀ ਸੀਤਾ ਦੇਵੀ ਇੰਸਾਂ
ਹੁਣ 4 ਅਕਤੂਬਰ ਨੂੰ ਮੌਸਮ ਬਦਲੇਗਾ। ਇਸ ਦੌਰਾਨ ਕੁਝ ਜ਼ਿਲ੍ਹਿਆਂ ’ਚ ਬਰਸਾਤ ਦੇ ਹਾਲਾਤ ਬਣੇ ਹੋਏ ਹਨ। ਇਸ ਦੇ ਨਾਲ ਹੀ ਸੂਬੇ ਦੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ’ਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ। ਬਠਿੰਡਾ ’ਚ ਸਭ ਤੋਂ ਜ਼ਿਆਦਾ 35 ਡਿਗਰੀ ਤਾਪਮਾਨ ਦਰਜ ਕੀਤਾ ਗਿਆ, ਚੰਡੀਗੜ੍ਹ ’ਚ ਵੀ ਇਹੀ ਤਾਪਮਾਨ ਦਰਜ ਕੀਤਾ ਗਿਆ। ਹਾਲਾਂਕਿ ਪਿਛਲੇ 24 ਘੰਟਿਆਂ ’ਚ ਕੋਈ ਬਾਰਿਸ਼ ਦਰਜ ਨਹੀਂ ਕੀਤੀ ਗਈ ਹੈ।
ਹਰਿਆਣਾ ਦੇ 10 ਜ਼ਿਲ੍ਹੇ ਜਿੱਥੇ ਘੱਟ ਮੀਂਹ ਪਿਆ | Haryana-Punjab Weather News
ਦੂਜੇ ਪਾਸੇ ਹਰਿਆਣਾ ’ਚ 10 ਤੋਂ 38 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ। 12 ਜ਼ਿਲ੍ਹੇ ਅਜਿਹੇ ਸਨ ਜਿੱਥੇ ਆਮ ਨਾਲੋਂ 10 ਤੋਂ 71 ਫੀਸਦੀ ਜ਼ਿਆਦਾ ਮੀਂਹ ਦਰਜ ਕੀਤਾ ਗਿਆ। ਨੂਹ, ਗੁਰੂਗ੍ਰਾਮ ਤੇ ਮਹਿੰਦਰਗੜ੍ਹ ਅਜਿਹੇ ਜ਼ਿਲ੍ਹੇ ਸਨ, ਜਿੱਥੇ ਇਸ ਵਾਰ ਮਾਨਸੂਨ ਜ਼ਿਆਦਾ ਮਿਹਰਬਾਨ ਸੀ। ਇਸ ਵਾਰ ਇੱਥੇ ਜ਼ਿਆਦਾ ਮੀਂਹ ਦਰਜ਼ ਕੀਤਾ ਗਿਆ ਹੈ। ਝੱਜਰ, ਚਰਖੀ ਦਾਦਰੀ, ਰੇਵਾੜੀ, ਪਲਵਲ, ਸਰਸਾ ਤੇ ਕੁਰੂਕਸ਼ੇਤਰ ’ਚ ਵੀ ਆਮ ਨਾਲੋਂ ਜ਼ਿਆਦਾ ਮੀਂਹ ਪਿਆ ਹੈ। 10 ਜ਼ਿਲ੍ਹੇ ਅਜਿਹੇ ਹਨ ਜਿੱਥੇ ਮਾਨਸੂਨ ਸੀਜਨ ਦੌਰਾਨ ਮੀਂਹ ਦਾ ਕੋਟਾ ਪੂਰਾ ਨਹੀਂ ਹੋ ਸਕਿਆ। ਇਸ ਵਾਰ ਕਰਨਾਲ, ਯਮੁਨਾਨਗਰ ਤੇ ਪੰਚਕੂਲਾ ’ਚ ਆਮ ਨਾਲੋਂ ਘੱਟ ਮੀਂਹ ਦਰਜ਼ ਕੀਤਾ ਗਿਆ ਹੈ।
ਇਨ੍ਹਾਂ ਕਈ ਸੂਬਿਆਂ ’ਚ ਭਾਰੀ ਮੀਂਹ ਦਾ ਅਲਰਟ
ਭਾਰਤ ਦੇ ਮੌਸਮ ਵਿਭਾਗ ਅਨੁਸਾਰ, ਅਗਲੇ 48 ਘੰਟਿਆਂ ਦੌਰਾਨ ਗੁਜਰਾਤ, ਪੱਛਮੀ ਬੰਗਾਲ, ਸਿੱਕਮ, ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਕੋਂਕਣ, ਗੋਆ, ਮੱਧ ਮਹਾਰਾਸ਼ਟਰ ਤੇ ਉੱਤਰਾਖੰਡ ’ਚ ਬਹੁਤ ਭਾਰੀ ਮੀਂਹ ਦਾ ਅਲਰਟ ਹੋਵੇਗਾ। ਇਸ ਦੇ ਨਾਲ ਹੀ ਆਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਮਣੀਪੁਰ, ਮਿਜੋਰਮ, ਤ੍ਰਿਪੁਰਾ ਤੇ ਝਾਰਖੰਡ ’ਚ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ। ਉੜੀਸਾ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਤੱਟਵਰਤੀ ਕਰਨਾਟਕ, ਪੰਜਾਬ, ਹਰਿਆਣਾ। Haryana-Punjab Weather News
ਰਾਜਸਥਾਨ ਤੇ ਤਾਮਿਲਨਾਡੂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਜੰਮੂ-ਕਸ਼ਮੀਰ, ਲੱਦਾਖ, ਕੇਰਲ ਤੇ ਲਕਸ਼ਦੀਪ ’ਚ ਵੀ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਆਮ ਤੌਰ ’ਤੇ ਸਤੰਬਰ ਦੇ ਮਹੀਨੇ ਬਹੁਤ ਘੱਟ ਚੱਕਰਵਾਤੀ ਸਿਸਟਮ ਬਣਦੇ ਹਨ। ਪਰ ਇਸ ਵਾਰ ਸਤੰਬਰ ਮਹੀਨੇ ’ਚ ਇਹ ਚੌਥਾ ਚੱਕਰਵਾਤੀ ਸਿਸਟਮ ਬਣ ਗਿਆ ਹੈ। ਜਿਸ ਕਾਰਨ ਮੌਸਮ ਦਾ ਸਾਰਾ ਸਿਸਟਮ ਹੀ ਵਿਗੜ ਗਿਆ ਹੈ।