Fast Train News: ਹੁਣ 1000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ ਰੇਲਗੱਡੀ

Fast Train News:
Fast Train News: ਹੁਣ 1000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ ਰੇਲਗੱਡੀ

Fast Train News: ਬੀਜਿੰਗ (ਏਜੰਸੀ)। ਚੀਨ ਅਤਿ-ਹਾਈ ਸਪੀਡ ਟਰੇਨਾਂ ਦੀ ਇੱਕ ਨਵੀਂ ਪੀੜ੍ਹੀ ਦਾ ਵਿਕਾਸ ਕਰ ਰਿਹਾ ਹੈ। ਇਸ ਦੀ ਰਫ਼ਤਾਰ 1000 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਹ ਰੇਲਗੱਡੀ ਵਪਾਰਕ ਹਵਾਈ ਜਹਾਜ਼ਾਂ ਨਾਲੋਂ ਤੇਜ਼ ਚੱਲੇਗੀ। ਕਿਉਂਕਿ ਵਪਾਰਕ ਜਹਾਜ਼ਾਂ ਦੀ ਔਸਤ ਰਫ਼ਤਾਰ ਸਿਰਫ਼ 800 ਤੋਂ 900 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ।

ਇਸ ਨੂੰ ਵਿਕਸਤ ਕਰਨ ਵਾਲੇ ਇੰਜੀਨੀਅਰਾਂ ਦਾ ਕਹਿਣਾ ਹੈ ਕਿ ਇਹ ਰੇਲਗੱਡੀਆਂ ਰਫ਼ਤਾਰ ਦੇ ਖੇਤਰ ਵਿੱਚ ਇੱਕ ਕ੍ਰਾਂਤੀ ਹੋਣਗੀਆਂ। ਇਸ ਰੇਲਗੱਡੀ ਦੇ ਸੰਚਾਲਨ ਵਿੱਚ ਚੁੰਬਕੀ ਲੇਵੀਟੇਸ਼ਨ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। ਇਹ ਟਰੇਨ ਪਟੜੀਆਂ ਅਤੇ ਪਹੀਆਂ ਦੇ ਵਿਚਕਾਰ ਹਵਾ ਦੀ ਇੱਕ ਪਰਤ ’ਤੇ ਤੈਰੇਗੀ, ਜਿਸ ਨਾਲ ਪਹੀਆਂ ਅਤੇ ਪਟੜੀਆਂ ਵਿਚਕਾਰ ਰਗੜ ਖਤਮ ਹੋ ਜਾਵੇਗੀ। Fast Train News

Read Also : Faridkot News: ਪੰਜਗਰਾਈਂ ਕਲਾਂ ’ਤੇ ਢਿਲਵਾਂ ਕਲਾਂ ਖੇਤਰ ’ਚ ਅੱਗ ਲੱਗਣ ਨਾਲ ਸੈਂਕੜੇ ਏਕੜ ਕਣਕ ’ਤੇ ਨਾੜ ਸੜ ਕੇ ਸੁਆਹ