ਗਾਜ਼ਿਆਬਾਦ ’ਚ ਮਿਲਿਆ ਪਹਿਲਾ ਮਾਮਲਾ
ਨਵੀਂ ਦਿੱਲੀ। ਕੋਰੋਨਾ ਮਹਾਂਮਾਰੀ ਤੇ ਬਲੈਕ ਤੇ ਵਾਈਟ ਫੰਗਸ ਤੋਂ ਬਾਅਦ ਹੁਣ ਯੈਲੋ ਫੰਗਸ ਨੇ ਦਸਤਕ ਦੇ ਦਿੱਤੀ ਹੈ ਜਿਸ ਨਾਲ ਡਾਕਟਰਾਂ ਦੀ ਚਿੰਤਾ ਵਧ ਗਈ ਹੈ ਯੈਲੋ ਫੰਗਸ ਦਾ ਪਹਿਲਾ ਮਾਮਲਾ ਗਾਜ਼ਿਆਬਾਦ ’ਚ ਮਿਲਿਆ। ਡਾਕਟਰਾਂ ਨੇ ਦੱਸਿਆ ਕਿ 45 ਸਾਲਾ ਜਿਸ ਮਰੀਜ਼ ’ਚ ਯੈਲੋ ਫੰਗਸ ਮਿਲਿਆ ਹੈ।
ਉਹ ਪਹਿਲਾਂ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕਿਆ ਹੈ ਤੇ ਇਸ ਸਮੇਂ ਡਾਇਬਿਟੀਜ ਤੋਂ ਵੀ ਪੀੜਤ ਹੈ ਡਾਕਟਰਾਂ ਅਨੁਸਾਰ ਬਲੈਕ ਫੰਗਸ ਮਰੀਜ਼ ਦਾ ਇਲਾਜ ਕਰਨ ਲਈ ਓਟੀ ’ਚ ਸਫ਼ਾਈ ਚੱਲ ਰਹੀ ਸੀ, ਇਸ ਦੌਰਾਨ ਜਾਂਚ ’ਚ ਪਤਾ ਚੱਲਿਆ ਕਿ ਮਰੀਜ਼ ਯੈਲੋ ਫੰਗਸ ਤੋਂ ਵੀ ਪੀੜਤ ਹੋ ਚੁੱਕਿਆ ਹੈ ਹਾਲਾਂਕਿ ਮਰੀਜ਼ ਦੀ ਹਾਲਤ ’ਚ ਸੁਧਾਰ ਹੈ। ਡਾ. ਬੀਪੀ ਤਿਆਗੀ ਨੇ ਦੱਸਿਆ ਕਿ ਐਤਵਾਰ ਨੂੰ ਸੰਜੈ ਨਗਰ ਤੋਂ ਇੱਕ ਮਰੀਜ਼ ’ਚ ਯੈਲੋ ਫੰਗਸ ਦੀ ਪੁਸ਼ਟੀ ਹੋਈ ਹੈ।
ਕਿੰਨਾ ਖਤਰਨਾਕ ਹੈ ਯੈਲੋ ਫੰਗਸ
ਬਲੈਕ ਤੇ ਵਾਈਟ ਫੰਗਸ ਤੋਂ ਬਾਅਦ ਯੈਲੋ ਫੰਗਸ ਦੀ ਪੁਸ਼ਟੀ ਨੇ ਡਾਕਟਰਾਂ ਦੀ ਚਿੰਤਾ ਵਧਾ ਦਿੱਤੀ ਹੈ ਡਾਕਟਰਾਂ ਅਨੁਸਾਰ ਇਸ ਬਿਮਾਰੀ ਨੂੰ ਮਿਊਕਰ ਸਪੇਕਟੀਕਸ ਕਿਹਾ ਜਾਂਦਾ ਹੈ ਡਾਕਟਰਾਂ ਨੇ ਦੱਸਿਆ ਕਿ ਯੈਲੋ ਫੰਗਸ ਬਲੈਕ ਤੇ ਵਾਈਟ ਫੰਗਸ ਤੋਂ ਵਧੇਰੇ ਖਤਰਨਾਕ ਹੋ ਸਕਦਾ ਹੈ। ਇਸ ਹੱਦ ਤੱਕ ਖਤਰਨਾਕ ਹੋ ਸਕਦਾ ਹੈ ਕਿ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਹਾਲੇ ਇਹ ਯੈਲੋ ਫੰਗਸ ਛਿਪਕਲੀ ਤੇ ਗਿਰਗਿਟ ਵਰਗੇ ਜੀਵਾਂ ’ਚ ਪਾਇਆ ਜਾਂਦਾ ਸੀ ਇੰਨਾ ਹੀ ਨਹੀਂ ਇਹ ਜਿਸ ਰੇਪਟਾਈਲ ਨੂੰ ਫੰਗਸ ਹੁੰਦਾ ਹੈ ਉਹ ਜਿੰਦਾ ਨਹੀਂ ਬਚਦਾ ਇਸ ਲਈ ਨੂੰ ਬੇਹੱਦ ਖਤਰਨਾਕ ਤੇ ਜਾਨਲੇਵਾ ਮੰਨਿਆ ਜਾਂਦਾ ਹੈ।
ਯੈਲੋ ਫੰਗਸ ਦੇ ਲੱਛਣ
- ਨੱਕ ਦਾ ਬੰਦ ਹੋਣਾ
- ਸਰੀਰ ਕੁਪੋਸ਼ਿਤ ਜਿਹਾ ਦਿਸਣ ਲੱਗਦਾ ਹੈ
- ਸਰੀਰ ’ਚ ਜ਼ਖਮਾਂ ’ਚੋਂ ਮਵਾਦ ਵਹਿੰਦਾ ਹੈ
- ਹਾਰਟ ਰੇਟ ਦਾ ਵਧ ਜਾਣਾ
- ਸਰੀਰ ’ਚ ਵਧੇਰੇ ਕਮਜ਼ੋਰੀ ਹੋਣਾ
- ਸਰੀਰ ਦਾ ਟੁੱਟਣਾ ਤੇ ਦਰਦ ਰਹਿਣਾ
- ਸਰੀਰ ਦੇ ਅੰਗਾਂ ਦਾ ਸੁੰਨ ਹੋਣਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।