Farmer News: ਹੁਣ ਕਿਸਾਨਾਂ ਨੇ ਕਰ ਦਿੱਤਾ ਨਵਾਂ ਐਲਾਨ, 26 ਨਵੰਬਰ ਹੋਣ ਵਾਲੀ ਹੈ ਅਹਿਮ, ਨਵੇਂ ਸੰਘਰਸ਼ ਦੀ ਤਿਆਰੀ

Farmer News
Farmer News: ਹੁਣ ਕਿਸਾਨਾਂ ਨੇ ਕਰ ਦਿੱਤਾ ਨਵਾਂ ਐਲਾਨ, 26 ਨਵੰਬਰ ਹੋਣ ਵਾਲੀ ਹੈ ਅਹਿਮ, ਨਵੇਂ ਸੰਘਰਸ਼ ਦੀ ਤਿਆਰੀ

Farmer News: ਸਰਸਾ (ਸੱਚ ਕਹੂੰ ਨਿਊਜ਼)। ਜ਼ਿਲ੍ਹੇ ’ਚ ਬੇਹਿਸਾਬ ਮੀਂਹ, ਪਾਣੀ ਭਰ ਜਾਣ ਤੇ ਘੱਗਰ ਦਰਿਆ ’ਚ ਆਏ ਹੜ੍ਹ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਅਜੇ ਤੱਕ ਕਿਸਾਨਾਂ ਨੂੰ ਨਾ ਮਿਲਣ ਕਾਰਨ ਗੁੱਸਾ ਲਗਾਤਾਰ ਵਧ ਰਿਹਾ ਹੈ। ਇਸੇ ਮੁੱਦੇ ਸਬੰਧੀ ਕਿਸਾਨ ਜਥੇਬੰਦੀਆਂ ਨੇ 26 ਨਵੰਬਰ ਨੂੰ ਹਿਸਾਰ ਵੱਲ ਨੂੰ ਚਾਲੇ ਪਾਉਣ ਦਾ ਐਲਾਨ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਤਾਂ ਕਰ ਦਿੱਤਾ ਸੀ, ਪਰ ਦੋ ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਰਾਹਤ ਰਾਸ਼ੀ ਜ਼ਮੀਨ ’ਤੇ ਨਹੀਂ ਪਹੁੰਚੀ। Sirsa News

ਕਿਸਾਨਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਅਜੇ ਵੀ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਫਸਲਾਂ ਦੀ ਬਿਜਾਈ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਝੋਨੇ ਦੀ ਖੜ੍ਹੀ ਫਸਲ ਪਹਿਲਾਂ ਹੀ ਪਾਣੀ ਭਰ ਜਾਣ ਕਾਰਨ ਤਬਾਹ ਹੋ ਚੁੱਕੀ ਹੈ। ਘੱਗਰ ਦਰਿਆ ਦੇ ਬੰਨ੍ਹ ਟੁੱਟਣ ’ਤੇ ਓਵਰਫਲੋ ਹੋਣ ਕਾਰਨ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਤਬਾਹਕੁਨ ਪਾਣੀ ਭਰ ਗਿਆ ਸੀ। ਇਨ੍ਹਾਂ ’ਚ ਮੁੱਖ ਤੌਰ ’ਤੇ ਨੇਜ਼ਾਡੇਲਾ ਕਲਾਂ, ਨੇਜ਼ਾਡੇਲਾ ਖੁਰਦ, ਖੈਰੇਕਾਂ, ਫਰਵਾਈ, ਅਹਿਮਦਪੁਰ, ਓਟੂ, ਝੋੜਨਾਲੀ, ਕੇਲਨੀਆਂ ਸਮੇਤ ਘੱਗਰ ਨਾਲ ਲੱਗਦੇ ਕਈ ਪਿੰਡ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ’ਚ ਹਜ਼ਾਰਾਂ ਏਕੜ ’ਚ ਝੋਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੀ।

Farmer News

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਨੇ 10 ਨਵੰਬਰ ਨੂੰ ਲਘੂ ਸਕੱਤਰੇਤ ਗਰਾਊਂਡ ’ਚ ਧਰਨਾ-ਪ੍ਰਦਰਸ਼ਨ ਕੀਤਾ ਸੀ ਤੇ ਮੁੱਖ ਮੰਤਰੀ ਦੇ ਨਾਂਅ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਯਾਦ-ਪੱਤਰ ਸੌਂਪਿਆ ਸੀ। ਇਸ ਦੇ ਬਾਵਜੂਦ ਮੁਆਵਜ਼ਾ ਜਾਰੀ ਨਾ ਹੋਣ ਕਾਰਨ ਕਿਸਾਨਾਂ ’ਚ ਕਾਫ਼ੀ ਨਾਰਾਜ਼ਗੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਉਹ 26 ਨਵੰਬਰ ਨੂੰ ਹਿਸਾਰ ’ਚ ਵੱਡੇ ਪੱਧਰ ’ਤੇ ਪ੍ਰਦਰਸ਼ਨ ਕਰਨਗੇ।

Read Also : ਈਡੀ ਦੀ ਵੱਡੀ ਕਾਰਵਾਈ, ਕੋਲਾ ਮਾਫੀਆ ਨਾਲ ਜੁੜੇ 40 ਟਿਕਾਣਿਆਂ ’ਤੇ ਛਾਪੇਮਾਰੀ

ਅਖਿਲ ਭਾਰਤੀ ਕਿਸਾਨ ਸਭਾ ਦੇ ਪੰਜ ਮੈਂਬਰੀ ਵਫ਼ਦ ਦੇ ਮੈਂਬਰ ਤੇ ਨੇਜ਼ਾਡੇਲਾ ਕਲਾਂ ਨਿਵਾਸੀ ਇਕਬਾਲ ਸਿੰਘ ਨੇ ਕਿਹਾ ਕਿ ਘੱਗਰ ਤੇ ਮੀਂਹ ਨਾਲ ਜੋ ਨੁਕਸਾਨ ਹੋਇਆ ਸੀ, ਉਸ ਦਾ ਮੁਆਵਜ਼ਾ ਸਰਕਾਰ ਨੇ ਐਲਾਨਿਆ ਸੀ, ਪਰ ਅੱਜ ਤੱਕ ਕਿਸੇ ਵੀ ਕਿਸਾਨ ਨੂੰ ਰਾਸ਼ੀ ਨਹੀਂ ਮਿਲੀ। ਡੀਸੀ ਨੂੰ ਦੋ-ਤਿੰਨ ਵਾਰ ਯਾਦ-ਪੱਤਰ ਦੇ ਚੁੱਕੇ ਹਾਂ। ਜੇਕਰ ਮੁਆਵਜ਼ਾ ਨਾ ਮਿਲਿਆ ਤਾਂ ਕਿਸਾਨ ਮੁੜ ਤੋਂ ਅੰਦੋਲਨ ਕਰਨ ਲਈ ਮਜਬੂਰ ਹੋਣਗੇ। 26 ਤਰੀਕ ਨੂੰ ਹਿਸਾਰ ’ਚ ਵੱਡੀ ਗਿਣਤੀ ’ਚ ਕਿਸਾਨ ਇਕੱਠੇ ਹੋਣਗੇ।