ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News Aadhar Card B...

    Aadhar Card Big Update: ਹੁਣ ਸੇਵਾ ਕੇਂਦਰਾਂ ’ਚ ਐਤਵਾਰ ਨੂੰ ਵੀ ਮਿਲਣਗੀਆਂ ਆਧਾਰ ਕਾਰਡ ਨਾਲ ਸਬੰਧਤ ਸੇਵਾਵਾਂ

    Aadhar Card Big Update
    ਫ਼ਤਹਿਗੜ੍ਹ ਸਾਹਿਬ : ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ। ਤਸਵੀਰ: ਅਨਿਲ ਲੁਟਾਵਾ

    ਸ੍ਰੀ ਫ਼ਤਹਿਗੜ੍ਹ ਸਾਹਿਬ, ਅਮਲੋਹ ਤੇ ਖਮਾਣੋਂ ਦੇ ਤਹਿਸੀਲਾਂ ਵਿਚਲੇ ਸੇਵਾ ਕੇਂਦਰਾਂ ਵਿਖੇ ਐਤਵਾਰ ਨੂੰ ਵੀ ਮਿਲਣਗੀਆਂ ਆਧਾਰ ਕਾਰਡ ਨਾਲ ਸਬੰਧਤ ਸੇਵਾਵਾਂ

    (ਅਨਿਲ ਲੁਟਾਵਾ) ਸ੍ਰੀ ਫ਼ਤਹਿਗੜ੍ਹ ਸਾਹਿਬ। ਜ਼ਿਲ੍ਹੇ ਵਿੱਚ ਆਧਾਰ ਅਪਡੇਟ ਅਤੇ 18 ਤੋਂ ਘੱਟ ਉਮਰ ਵਾਸਤੇ ਨਵੀਆਂ ਐਨਰੋਲਮੈਂਟ ਸੇਵਾਵਾਂ ਵਸਨੀਕਾਂ ਨੂੰ ਪ੍ਰਦਾਨ ਕਰਨ ਲਈ ਫ਼ਤਹਿਗੜ੍ਹ ਸਾਹਿਬ, ਅਮਲੋਹ ਅਤੇ ਖਮਾਣੋਂ ਵਿਖੇ ਤਹਿਸੀਲਾਂ ਵਿਚਲੇ ਸੇਵਾ ਕੇਂਦਰਾਂ ਵਿਖੇ ਬਾਕੀ ਦਿਨਾਂ ਦੇ ਨਾਲ-ਨਾਲ ਐਤਵਾਰ ਨੂੰ ਵੀ ਆਧਾਰ ਕਾਰਡ ਨਾਲ ਸਬੰਧਤ ਸੇਵਾਵਾਂ ਦਿੱਤੀਆਂ ਜਾਣਗੀਆਂ। Aadhar Card Big Update

    ਇਹ ਵੀ ਪੜ੍ਹੋ: Stroke Treatment: ਸਟ੍ਰੋਕ ਦੇ ਮਰੀਜ਼ਾਂ ਨੂੰ ਮੁਫ਼ਤ ਮਕੈਨੀਕਲ ਥ੍ਰੋਮਬੈਕਟੋਮੀ ਪ੍ਰਦਾਨ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜ…

    ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਆਮ ਤੌਰ ’ਤੇ ਜ਼ਿਲ੍ਹੇ ’ਚ ਕੰਮ ਕਰ ਰਹੇ ਸਾਰੇ ਸੇਵਾ ਕੇਂਦਰ ਸੋਮਵਾਰ ਤੋਂ ਸ਼ਨਿੱਚਰਵਾਰ ਤੱਕ ਆਧਾਰ ਕਾਰਡ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕਰਦੇ ਹਨ ਪਰ ਫ਼ਤਹਿਗੜ੍ਹ ਸਾਹਿਬ, ਅਮੋਲੋਹ ਅਤੇ ਖਮਾਣੋਂ ਦੇ ਤਹਿਸੀਲਾਂ ਵਿਚਲੇ ਸੇਵਾ ਕੇਂਦਰਾਂ ਵਿਖੇ ਐਤਵਾਰ ਵਾਲੇ ਦਿਨ ਵੀ ਵਾਧੂ ਤੌਰ ’ਤੇ ਆਧਾਰ ਨਾਲ ਸਬੰਧਤ ਸੇਵਾਵਾਂ ਮਿਲਣਗੀਆਂ।ੋ

     

    LEAVE A REPLY

    Please enter your comment!
    Please enter your name here