ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Rafale Body: ...

    Rafale Body: ਹੁਣ ਭਾਰਤ ’ਚ ਹੀ ਬਣਾਈ ਜਾਵੇਗੀ ਰਾਫੇਲ ਦੀ ਬਾਡੀ

    Rafale Body
    Rafale Body: ਹੁਣ ਭਾਰਤ ’ਚ ਹੀ ਬਣਾਈ ਜਾਵੇਗੀ ਰਾਫੇਲ ਦੀ ਬਾਡੀ

    Rafale Body: ਟਾਟਾ ਗਰੁੱਪ ਨੇ ਡਸਾਲਟ ਏਵੀਏਸ਼ਨ ਨਾਲ ਕੀਤਾ ਸਮਝੌਤਾ

    Rafale Body: ਨਵੀਂ ਦਿੱਲੀ (ਏਜੰਸੀ)। ਰਾਫੇਲ ਲੜਾਕੂ ਜਹਾਜ਼ ਦੀ ਮੁੱਖ ਬਾਡੀ (ਫਿਊਜ਼ਲੇਜ) ਜਲਦੀ ਹੀ ਹੈਦਰਾਬਾਦ ਵਿੱਚ ਬਣਾਈ ਜਾਵੇਗੀ। ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ ਨੇ ਇਸ ਸਬੰਧੀ ਫਰਾਂਸੀਸੀ ਕੰਪਨੀ ਡਸਾਲਟ ਏਵੀਏਸ਼ਨ ਨਾਲ ਚਾਰ ਉਤਪਾਦਨ ਟਰਾਂਸਫਰ ਸਮਝੌਤਿਆਂ ’ਤੇ ਹਸਤਾਖਰ ਕੀਤੇ। ਇਸ ਸਮਝੌਤੇ ਦੇ ਤਹਿਤ ਰਾਫੇਲ ਜੈੱਟ ਦਾ ਪੂਰਾ ਢਾਂਚਾ ਹੁਣ ਭਾਰਤ ਵਿੱਚ ਹੀ ਬਣਾਇਆ ਜਾਵੇਗਾ।

    ਇਸ ਸਮਝੌਤੇ ਤਹਿਤ ਹੈਦਰਾਬਾਦ ਵਿੱਚ ਇੱਕ ਅਤਿ-ਆਧੁਨਿਕ ਟਾਟਾ ਫੈਕਟਰੀ ਸਥਾਪਤ ਕੀਤੀ ਜਾਵੇਗੀ, ਜਿੱਥੇ ਰਾਫੇਲ ਜੈੱਟ ਦੇ ਪਿਛਲੇ ਫਿਊਜ਼ਲੇਜ, ਕੇਂਦਰੀ ਭਾਗ ਅਤੇ ਅਗਲੇ ਭਾਗ ਸਮੇਤ ਕਈ ਮੁੱਖ ਹਿੱਸਿਆਂ ਦਾ ਨਿਰਮਾਣ ਕੀਤਾ ਜਾਵੇਗਾ। ਰਾਫੇਲ ਦੀ ਪਹਿਲੀ ਫਿਊਜ਼ਲੇਜ ਯੂਨਿਟ 2028 ਵਿੱਚ ਅਸੈਂਬਲੀ ਲਾਈਨ ਤੋਂ ਬਾਹਰ ਆ ਜਾਵੇਗੀ। ਨਿਰਮਾਣ ਪਲਾਂਟ ਤੋਂ ਹਰ ਮਹੀਨੇ ਦੋ ਸੰਪੂਰਨ ਮੁੱਖ ਬਾਡੀਜ਼ ਦਾ ਉਤਪਾਦਨ ਹੋਣ ਦੀ ਉਮੀਦ ਹੈ। Rafale Body

    Read Also : Pak Weapon Smuggling: ਪਾਕਿ-ਸਮਰਥਿਤ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼

    ਡਸਾਲਟ ਐਵੀਏਸ਼ਨ ਦੇ ਸੀਈਓ ਏਰਿਕ ਟਰੈਪੀਅਰ ਨੇ ਇਸ ਸਾਂਝੇਦਾਰੀ ਨੂੰ ਇੱਕ ਫੈਸਲਾਕੁਨ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਉਤਪਾਦਨ ਉਨ੍ਹਾਂ ਦੀ ਸਪਲਾਈ ਲੜੀ ਨੂੰ ਮਜ਼ਬੂਤ ਕਰੇਗਾ ਅਤੇ ਗੁਣਵੱਤਾ ਅਤੇ ਮੁਕਾਬਲੇਬਾਜ਼ੀ ਦੇ ਵਿਸ਼ਵ ਪੱਧਰੀ ਮਿਆਰਾਂ ਨੂੰ ਬਣਾਈ ਰੱਖਣਾ ਆਸਾਨ ਹੋਵੇਗਾ। ਇਸ ਦੇ ਨਾਲ ਹੀ, ਟੀਏਐੱਸਐੱਲ ਦੇ ਸੀਈਓ ਸੁਕਰਨ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਪੂਰੇ ਫਿਊਜ਼ਲੇਜ ਦਾ ਨਿਰਮਾਣ ਟਾਟਾ ਦੀਆਂ ਸਮਰੱਥਾਵਾਂ ਅਤੇ ਡਸਾਲਟ ਨਾਲ ਮਜ਼ਬੂਤ ਸਬੰਧਾਂ ਦਾ ਸਬੂਤ ਹੈ।

    ਇਹ ਮੇਕ ਇਨ ਇੰਡੀਆ ਵਿਜ਼ਨ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਭਾਰਤ ਨੂੰ ਇੱਕ ਗਲੋਬਲ ਰੱਖਿਆ ਨਿਰਮਾਣ ਕੇਂਦਰ ਬਣਾ ਸਕਦਾ ਹੈ। ਇਹ ਸਾਂਝੇਦਾਰੀ ਭਾਰਤ ਵਿੱਚ ਨਵੇਂ ਸਥਾਨਕ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ ਅਤੇ ਭਵਿੱਖ ਵਿੱਚ ਰਾਫੇਲ ਪੁਰਜ਼ਿਆਂ ਦੇ ਨਿਰਯਾਤ ਦੀ ਸੰਭਾਵਨਾ ਨੂੰ ਵੀ ਜਨਮ ਦੇਵੇਗੀ।