ਹੁਣ ਹਰਿਆਣਾ ਵਿੱਚ ਗਾਂ ਦੇ ਗੋਬਰ ਅਤੇ ਮੂਤਰ ਤੋਂ ਖਾਦ ਅਤੇ ਦਵਾਈਆਂ ਬਣਾਈਆਂ ਜਾਣਗੀਆਂ

Cow Dung and Urine Sachkahoon

ਗਊਸ਼ਾਲਾਵਾਂ ਦੀ ਆਮਦਨ ਵਧੇਗੀ, ਆਤਮਨਿਰਭਰ ਹੋਣਗੀਆਂ

ਅੰਬਾਲਾ (ਸੱਚਕਹੂੰ ਨਿਊਜ਼)। ਖੇਤੀਬਾੜੀ, ਪਸ਼ੂਪਾਲਣ ਮੰਤਰੀ ਜੇਪੀ ਦਲਾਲ ਨੇ ਕਿਹਾ ਕਿ ਜ਼ਹਿਰ ਮੁਕਤ ਅਤੇ ਕੁਦਤਰੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਲਈ ਗਾਂ ਦੇ ਗੋਬਰ ਅਤੇ ਮੂਤਰ ਤੋਂ ਖਾਦ ਅਤੇ ਦਵਾਈਆਂ ਬਣਾਈਆਂ ਜਾਣਗੀਆਂ ਜਿਸ ਨਾਲ ਗਊਸ਼ਾਲਵਾਂ ਦੀ ਆਮਦਨ ਵਧੇਗੀ। ਇਸ ਨਾਲ ਗਊਸ਼ਾਲਵਾਂ ਆਤਮਨਿਰਭਰ ਹੋਣਗੀਆਂ। ਉਹਨਾਂ ਨੇ ਕਿਹਾ ਕਿ ਸਰਕਾਰ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਲਈ ਸਰਕਾਰ ਦੁਆਰਾ ਵਿਸ਼ੇਸ਼ ਯੋਜਨਾ ਤਿਆਰ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਜਿਸ ਘਰ ਵਿੱਚ ਗਾਂ ਹੁੰਦੀ ਹੈ ਓਥੇ ਕਿਸੇ ਤਰ੍ਹਾਂ ਦੀ ਮੁਸੀਬਤ ਨਹੀਂ ਆਉਂਦੀ। ਗਾਂ ਵਿੱਚ ਲਕਸ਼ਮੀ ਸਮੇਤ ਦੇਵਤਿਆਂ ਦਾ ਵਾਸ ਹੈ। ਗਾਂ ਪੂਜਨੀਕ ਹੁੰਦੀ ਹੈ। ਸਨਾਤਨ ਸੰਸਕ੍ਰਿਤੀ ਵਿੱਚ ਗਾਂ ਨੂੰ ਸਭ ਤੋਂ ਉੱਚਾ ਸਥਾਨ ਪ੍ਰਪਾਤ ਹੈ। ਉਹਨਾਂ ਨੇ ਕਿਹਾ ਅਸੀਂ ਗਊ ਵੰਸ਼ ਨੂੰ ਬਚਾਉਣਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਗਊਸ਼ਾਲਾਵਾਂ ’ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਗਊਸ਼ਾਲਾ ਨੂੰ ਵਿਸ਼ੇਸ਼ ਸਹਾਇਤਾ ਦਿੱਤੀ ਜਾ ਸਕਦੀ ਹੈ।

ਗਾਂ ਦੇ ਗੋਹੇ ਅਤੇ ਮੂਤਰ ਤੋਂ ਬਣੀ ਖਾਦ ਦੀ ਵਰਤੋਂ ਕਰਨ ਕਿਸਾਨ

ਕਿਸਾਨ ਗਊ ਮੂਤਰ ਤੋਂ ਬਣੀ ਖਾਦ ਦਾ ਹੀ ਪ੍ਰਯੋਗ ਕਰਨ। ਕਿਸਾਨ ਜੇਪੀ ਦਲਾਲ ਨੇ ਕਿਹਾ ਕਿ ਡੀਏਪੀ ਯੂਰੀਆ ਵਰਗੀਆਂ ਰਸਾਇਣਕ ਖਾਦਾਂ ਤੋਂ ਖੇਤੀ ਜਹਿਰੀਲੀ ਹੁੰਦੀ ਜਾ ਰਹੀ ਹੈ। ਇਸ ਤੋਂ ਕੈਂਸਰ ਵਰਗੀਆਂ ਘਾਤਕ ਬੀਮਾਰੀਆਂ ਹੋ ਜਾਂਦੀਆਂ ਹਨ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਜ਼ਹਿਰ ਮੁਕਤ ਖੇਤੀ ਵੱਲ ਧਿਆਨ ਦੇਣ ਅਤੇ ਗਾਂ ਦੇ ਗੋਹੇ ਅਤੇ ਗਊ ਮੂਤਰ ਤੋਂ ਬਣੀਆਂ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਹੀ ਖੇਤ ਵਿੱਚ ਕਰਨ ਤਾਂ ਜੋ ਸਾਡਾ ਭੋਜਨ ਜ਼ਹਿਰ ਮੁਕਤ ਹੋ ਸਕੇ। ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ, ਗਰੀਬਾਂ ਅਤੇ ਆਮ ਲੋਕਾਂ ਦੇ ਭਲੇ ਲਈ ਸਕੀਮਾਂ ਲਾਗੂ ਕਰ ਰਹੀ ਹੈ। ਸਕੀਮਾਂ ਦਾ ਲਾਭ ਲੋਕਾਂ ਨੂੰ ਪਾਰਦਰਸ਼ਤਾਂ ਨਾਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸਰਕਾਰ ਅੰਤੋਦਿਆ ਦੀ ਭਾਵਨਾ ਨਾਲ ਕਤਾਰ ਵਿੱਚ ਖੜ੍ਹੇ ਆਖਰੀ ਵਿਅਕਤੀ ਨੂੰ ਲਾਭ ਪਹੁੰਚਾ ਰਹੀ ਹੈ।

ਪਿੰਡਾਂ ਵਿੱਚ ਕਿਸਾਨ ਸਹਾਇਕਾਂ ਦੀ ਚੋਣ ਕੀਤੀ ਜਾਵੇਗੀ

ਹਰਿਆਣਾ ਸਰਕਾਰ ਦੁਆਰਾ ਹਰ ਖੇਤ ਸਵਸਥ ਖੇਤ ਯੋਜਨਾ ਚਲਾਈ ਜਾ ਰਹੀ ਹੈ, ਜਿਸ ਤਹਿਤ ਹਰ ਖੇਤ ਦੀ ਮਿੱਟੀ ਦੀ ਪਰਖ਼ ਕੀਤੀ ਜਾਵੇਗੀ। ਇਸ ਕੰਮ ਨੂੰ ਨਪੇਰੇ ਚੜ੍ਹਾਉਣ ਲਈ ਪਿੰਡਾਂ ਵਿੱਚ ਕਿਸਾਨ ਸਹਾਇਕਾਂ ਦੀ ਚੋਣ ਕੀਤੀ ਜਾਵੇਗੀ। ਇਸ ਦਿਸ਼ਾ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਇਸ ਯੋਜਨਾ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਖੇਤੀਬਾੜੀ ਵਿਭਾਗ ਅੰਬਾਲਾ ਦੇ ਡਿਪਟੀ ਡਾਇਰੈਕਟਰ ਡਾ: ਗਰੀਸ਼ ਨਾਗਪਾਲ ਨੇ ਦੱਸਿਆ ਕਿ ਕਿਸਾਨਾਂ ਨੂੰ ਮਿੱਟੀ ਦੀ ਮਿੱਟੀ ਸਿਹਤ ਦੇ ਮੱਦੇਨਜ਼ਾਰ ਹੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇੱਕ ਕਿਸਾਨ ਸਹਾਇਕ ਵੱਲੋਂ 200 ਸੈਂਪਲ ਲਏ ਜਾਣਗੇ। ਮਿੱਟੀ ਵਿੱਚ ਲਗਾਤਾਰ ਰਸਾਇਣਕ ਖਾਦਾਂ ਦੀ ਵਰਤੋਂ ਅਤੇ ਲਗਾਤਾਰ ਫਸਲੀ ਚੱਕਰ ਕਾਰਨ ਪੌਸ਼ਟਿਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਮਿੱਟੀ ਦੀ ਪਰਖ਼ ਕਰਕੇ ਅਸੀਂ ਖਾਦਾਂ ਅਤੇ ਤੱਤਾਂ ਦੀ ਵਰਤੋਂ ਕਰਕੇ ਆਪਣੀ ਜ਼ਮੀਨ ਨੂੰ ਉਪਜਾਊ ਬਣਾ ਸਕਦੇ ਹਾਂ ਅਤੇ ਇਹ ਸਭ ਮਿੱਟੀ ਦੀ ਪਰਖ਼ ’ਤੇ ਨਿਰਭਰ ਕਰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ