Novak Djokovic ਪਹੁੰਚਿਆ ਚੈਂਪੀਅਨਸ਼ਿਪ ਦੇ ਦੂਜੇ ਦੌਰ ‘ਚ

Novak Djokovic | ਮਾਲੇਕ ਜਾਹਿਰੀ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ

ਮੁੰਬਈ। ਵਰਲਡ ਨੰਬਰ-1 ਸਰਬੀਆ ਦੇ ਨੋਵਾਕ ਜੋਕੋਵਿਚ (Novak Djokovic) ਨੇ ਆਪਣੇ 2020 ਅਜੇਤੂ ਅਭਿਆਨ ਨੂੰ ਜਾਰੀ ਰੱਖਦਿਆਂ ਦੁਬਈ ਟੈਨਿਸ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲ ਵਰਗ ਦੇ ਦੂਜੇ ਦੌਰ ‘ਚ ਕਦਮ ਰੱਖ ਲਿਆ। ਜੋਕੋਵਿਕ ਨੇ ਪਹਿਲੇ ਦੌਰ ‘ਚ ਵਾਇਲਡ ਕਾਰਡ ਐਂਟਰੀ ਨਾਲ ਆਏ ਟਿਊਨੀਸ਼ੀਆ ਦੇ ਮਾਲੇਕ ਜਾਜਿਰੀ ਨੂੰ ਹਰਾ ਦਿੱਤਾ। ਜੋਕੋਵਿਕ ਨੇ ਜਾਜਿਰੀ ਨੂੰ ਸਿੱਧੇ ਸੈਟਾਂ ‘ਚ ਇਕ ਪਾਸੇ ਦੇ ਮੁਕਾਬਲੇ ‘ਚ 6-1,6-2 ਨਾਲ ਹਰਾਇਆ। ਜੋਕੋਵਿਕ ਨੇ ਇਸ ਮੈਚ ‘ਚ 22 ਵਿਨਰਸ ਲਗਾਏ ਅਤੇ ਇਕ ਵੀ ਬ੍ਰੇਕ ਪੁਵਾਇੰਟ ਦਾ ਸਾਹਮਣਾ ਨਹੀਂ ਕੀਤਾ। ਮੈਚ ਤੋਂ ਬਾਅਦ ਜੋਕੋਵਿਚ ਨੇ ਕਿਹਾ, ਟੂਰਨਾਮੈਂਟ ਦੀ ਇਸ ਤਰ੍ਹਾਂ ਨਾਲ ਸ਼ੁਰੂਆਤ ਕਰਨਾ ਮੇਰੇ ਲਈ ਚੰਗੀ ਗੱਲ ਹੈ। ਵਰਗਾ ‘ਚ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ‘ਚ ਕਿਹਾ ਸੀ ਕਿ ਮੈਂ ਇੱਥੇ ਖੇਡਣਾ ਮਿਸ ਕਰਦਾ ਹਾਂ, ਮੈਨੂੰ ਇਥੇ ਆਨੰਦ ਆਉਂਦਾ ਹੈ। ਮੈਨੂੰ ਰਾਤ ਦੇ ਸੈਸ਼ਨ ਪਸੰਦ ਹਨ। ਮੈਨੂੰ ਲੱਗਦਾ ਹੈ ਕਿ ਮੈਂ ਉਹ ਸਭ ਕੀਤਾ ਹੈ ਜੋ ਮੈਂ ਮੈਚ ਦੇ ਪਹਿਲੇ ਸੋਚਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here