ਲਿੰਕ ਨਹਿਰ ‘ਤੇ ਸੁਪਰੀਮ ਕੋਰਟ : ਹਰਿਆਣਾ ਪੰਜਾਬ ਕਰਨ ਮੀਟਿੰਗ ਤੇ ਕੱਢਣ ਹੱਲ, ਨਹੀਂ ਤਾਂ ਸਾਨੂੰ ਆਉਂਦਾ ਹੈ ਫੈਸਲਾ ਲਾਗੂ ਕਰਵਾਉਣਾ
ਕੇਂਦਰ ਸਰਕਾਰ ਨੂੰ ਆਦੇਸ਼ 3 ਸਤੰਬਰ ਤੋਂ ਪਹਿਲਾਂ ਮੀਟਿੰਗ ਕਰਵਾ ਕੇ ਲਾਗੂ ਕਰਵਾਏ ਸੁਪਰੀਮ ਕੋਰਟ ਦਾ ਆਦੇਸ਼
ਅਸ਼ਵਨੀ ਚਾਵਲਾ, ਨਵੀਂ ਦਿੱਲੀ/ਚੰਡੀਗੜ੍ਹ
ਐਸਵਾਈਐਲ ਦੇ ਮਾਮਲੇ ‘ਚ ਇੱਕ ਵਾਰ ਫਿਰ ਤੋਂ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਸਖ਼ਤ ਝਾੜ ਪਾਉਂਦਿਆਂ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ ਸੁਪਰੀਮ ਕੋਰਟ ਨੇ ਅੱਜ ਸਪੱਸ਼ਟ ਤੌਰ ‘ਤੇ ਕਿਹਾ ਕਿ ਜੇਕਰ ਛੇਤੀ ਹੀ ਪੰਜਾਬ ਤੇ ਹਰਿਆਣਾ ਦੀ ਮੀਟਿੰਗ ਕਰਵਾਉਂਦੇ ਹੋਏ ਕੇਂਦਰ ਸਰਕਾਰ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਜਾਂਦੀ ਹੈ ਤਾਂ?ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਵਾਉਣ ਲਈ ਖੁਦ ਸੁਪਰੀਮ ਕੋਰਟ ਨੂੰ ਹੀ ਅੱਗੇ ਆਉਣਾ ਪਵੇਗਾ ਜੇਕਰ ਅਗਲੀ ਸੁਣਵਾਈ ਤੱਕ ਮੀਟਿੰਗ ਕਰਦੇ ਹੋਏ ਕੋਈ ਨਤੀਜਾ ਨਹੀਂ ਕੱਢਿਆ ਗਿਆ ਤਾਂ ਸੁਪਰੀਮ ਕੋਰਟ ਖੁਦ ਦੇ ਆਦੇਸ਼ ਨੂੰ ਖੁਦ ਹੀ ਲਾਗੂ ਕਰਵਾਏਗੀ
ਸੁਪਰੀਮ ਕੋਰਟ ਦੀ ਇਸ ਸਖ਼ਤੀ ਤੋਂ ਬਾਅਦ ਪੰਜਾਬ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਦੋਂਕਿ ਹਰਿਆਣਾ ਸਰਕਾਰ ਇਸ ਨੂੰ ਆਪਣੀ ਇੱਕ ਹੋਰ ਪ੍ਰਾਪਤੀ ਮੰਨਦਿਆਂ ਛੇਤੀ ਹੀ ਐਸਵਾਈਐਲ ਦਾ ਪਾਣੀ ਪੰਜਾਬ ਤੋਂ ਹਰਿਆਣਾ ‘ਚ ਲੈ ਕੇ ਆਉਣ ਦੀ ਗੱਲ ਫਿਰ ਤੋਂ ਕਰਨ ਲੱਗੀ ਹੈ ਹਰਿਆਣਾ ਦੇ ਪੱਖ ‘ਚ ਇੱਕ ਵਾਰ ਫਿਰ ਤੋਂ ਸੁਪਰੀਮ ਕੋਰਟ ਦੀ ਆਈ ਸਖ਼ਤੀ ਨੂੰ ਲੈ ਕੇ ਪੰਜਾਬ ਪੂਰੀ ਤਰ੍ਹਾਂ ਨਾਲ ਘਿਰ ਗਿਆ ਹੈ ਕਿਉਂਕਿ ਜੇਕਰ ਛੇਤੀ ਹੀ ਪੰਜਾਬ ‘ਚ ਮੀਟਿੰਗ ਕਰਦਿਆਂ ਇਸ ਮਾਮਲੇ ‘ਚ ਕੁਝ ਨਹੀਂ ਕੀਤਾ ਤਾਂ ਸੁਪਰੀਮ ਕੋਰਟ ਖੁਦ ਕੋਈ ਅਜਿਹਾ ਆਦੇਸ਼ ਜਾਰੀ ਕਰ ਸਕਦਾ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਲਈ ਕਾਫ਼ੀ ਪ੍ਰੇਸ਼ਾਨੀ ਖੜੀ ਹੋ ਸਕਦੀ ਹੈ
ਇੱਥੇ ਦੱਸਣ ਯੋਗ ਹੈ ਕਿ ਸੁਪਰੀਮ ਕੋਰਟ ਨੇ 3 ਸਾਲ ਪਹਿਲਾਂ ਹਰਿਆਣਾ ਦੀ ਪਟੀਸ਼ਨ ‘ਤੇ ਫੈਸਲਾ ਦਿੰਦਆਿਂ ਪੰਜਾਬ ਨੂੰ ਐਸਵਾਈਐਲ ਨਹਿਰ ਨੂੰ ਪੂਰਾ ਕਰਨ ਦਾ ਆਦੇਸ਼ ਦਿੱਤਾ ਸੀ ਪਰੰਤੂ ਪੰਜਾਬ ਨੇ ਸੁਪਰੀਮ ਕੋਰਟ ਦੇ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ?ਬਾਅਦ ਹਰਿਆਣਾ ਫਿਰ ਤੋਂ ਸੁਪਰੀਮ ਕੋਰਟ ਗਿਆ ਸੀ ਜਿੱਥੇ ਸਪੁਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ‘ਚ ਮੀਟਿੰਗ ਕਰਵਾਉਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਨੂੰ?ਸੌਂਪ ਦਿੱਤੀ ਗਈ ਸੀ ਤਾਂ ਕਿ ਹਾਈਕੋਰਟ ਦੇ ਬਾਹਰ ਹੀ ਮਾਮਲੇ ‘ਚ ਸਮਝੌਤਾ ਹੋ ਸਕੇ ਪਰੰਤੂ ਪੰਜਾਬ ਇਨ੍ਹਾਂ ਮੀਟਿੰਗਾਂ ਲਈ ਤਿਆਰ ਹੀ ਨਹੀਂ ਹੋ ਰਿਹਾ ਸੀ, ਜਿਸ ਕਾਰਨ ਇੱਕ ਵਾਰ ਫਿਰ ਤੋਂ ਹਰਿਆਣਾ ਸੁਪਰੀਮ ਕੋਰਟ ‘ਚ ਗਿਆ ਸੀ, ਜਿੱਥੇ ਸੁਪਰੀਮ ਕੋਰਟ ਨੇ ਸਖ਼ਤੀ ਦਿਖਾਉਂਦਿਆਂ ਸੁਪਰੀਮ ਕੋਰਟ ਵੱਨੋਂ ਦਿੱਤੇ ਗਏ ਫੈਸਲੇ ਨੂੰ ਲਾਗੂ ਕਰਾਉਣ ਦੇ ਆਦੇਸ਼ ਦਿੱਤੇ ਹਨ
ਸੁਖਬੀਰ ਬਾਦਲ ਨੇ ਲੋਕ ਸਭਾ ‘ਚ ਰਾਜਸਥਾਨ ਤੋਂ ਪਾਣੀ ਲਈ ਮੰਗੀ ਰਾਇਲਟੀ
ਨਵੀਂ ਦਿੱਲੀ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਐੱਮਪੀ ਸੁਖਬੀਰ ਸਿੰਘ ਬਾਦਲ ਨੇ ਅੱਜ ਲੋਕ ਸਭਾ ‘ਚ ਆਪਣੇ ਭਾਸ਼ਣ ‘ਚ ਚੰਡੀਗੜ੍ਹ ਪੰਜਾਬ ਨੂੰ ਤਬਦੀਲ ਕਰਨ ਦੇ ਨਾਲ-ਨਾਲ ਦਰਿਆਈ ਪਾਣੀਆਂ ‘ਤੇ ਪੰਜਾਬ ਦਾ ਦਾਅਵਾ ਕੀਤਾ ਬਾਦਲ ਨੇ ਕਿਹਾ ਕਿ ਪੰਜਾਬ ਜ਼ਰੂਰਤ ਤੋਂ ਜ਼ਿਆਦਾ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰ ਚੁੱਕਿਆ ਹੈ ਇਸ ਲਈ ਪੰਜਾਬ ‘ਚ ਕਿਸੇ ਹੋਰ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਉਨ੍ਹਾਂ ਕਿਹਾ ਕਿ ਰਾਜਸਥਾਨ ਤੋਂ ਪਾਣੀ ਲਈ ਪੰਜਾਬ ਨੂੰ ਰਾਇਲਟੀ ਲੈਣ ਦਾ ਪੂਰਾ ਹੱਕ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।