ਵਿਆਹ ਨਹੀਂ ਹੋਇਆ, ਫ਼ਿਰ ਵੀ ਟਰਮ ਇੰਸ਼ੋਰੈਂਸ ਹੈ ਜ਼ਰੂਰੀ
ਜਿਆਦਾਤਰ ਲੋਕ ਇਹ ਸੋਚਦੇ ਹਨ ਕਿ ਟਰਮ ਇੰਸ਼ੋਰੈਂਸ ਸਿਰਫ਼ ਵਿਆਹੇ ਲੋਕਾਂ ਲਈ ਹੈ ਅਜਿਹਾ ਇਸ ਲਈ ਕਿਉਂਕਿ ਵਿਆਹ ਤੋਂ ਬਾਅਦ ਜਿੰਮੇਵਾਰੀਆਂ ਵਧ ਜਾਂਦੀਆਂ ਹਨ ਇਹ ਸੱਚ ਹੈ ਕਿ ਵਿਆਹ ਤੋਂ ਬਾਅਦ ਕਈ ਤਰ੍ਹਾਂ ਦੀਆਂ ਜਿੰਮੇਵਾਰੀਆਂ ਆ ਜਾਂਦੀਆਂ ਹਨ, ਪਰ ਸਿੰਗਲ ਹੋਣ ’ਤੇ ਵੀ ਟਰਮ ਇੰਸ਼ੋਰੈਂਸ ਖਰੀਦਣ ਦੇ ਕਈ ਕਾਰਨ ਹੁੰਦੇ ਹਨ ਸਿੰਗਲ ਨੂੰ ਟਰਮ ਇੰਸ਼ੋਰੈਂਸ ਕਿਉਂ ਖਰੀਦਣਾ ਚਾਹੀਦਾ ਹੈ, ਇਹ ਤੁਹਾਨੂੰ ਦੱਸ ਰਹੇ ਹਾਂ:-
ਤੁਹਾਡਾ ਵੀ ਤਾਂ ਪਰਿਵਾਰ ਹੈ:
ਤੁਸੀਂ ਸਿੰਗਲ ਹੋ, ਪਰ ਤੁਹਾਡਾ ਵੀ ਪਰਿਵਾਰ ਹੈ ਜੋ ਤੁਹਾਡੇ ਉੱਪਰ ਆਰਥਿਕ ਤੌਰ ’ਤੇ ਨਿਰਭਰ ਹੈ ਸ਼ਾਇਦ ਤੁਸੀਂ ਸਿੰਗਲ ਐਡਪਟਿਵ ਪੇਰੈਂਟ ਹੋਵੋ ਅਤੇ ਤੁਹਾਡੇ ਬੱਚੇ ਹੋਣ ਤੁਹਾਡੇ ਪੇਰੈਂਟਸ ਰਿਟਾਇਰ ਹੋਣ ਵਾਲੇ ਹੋਣ ਛੋਟੇ ਭੈਣ-ਭਰਾ ਜੋ ਤੁਹਾਡੀ ਇਨਕਮ ’ਤੇ ਡਿਪੈਂਡ ਹੋਣ ਤਾਂ ਤੁਸੀਂ ਸੋਚੋ ਜੇਕਰ ਤੁਹਾਡੇ ਨਾਲ ਕੋਈ ਹਾਦਸਾ ਹੁੰਦਾ ਹੈ ਤੇ ਤੁਸੀਂ ਇਸ ਦੁਨੀਆ ਤੋਂ ਚਲੇ ਜਾਂਦੇ ਹੋ, ਤਾਂ ਤੁਹਾਡੇ ਪਰਿਵਾਰ ਨੂੰ ਕੌਣ ਸੰਭਾਲੇਗਾ? ਉਨ੍ਹਾਂ ਨੂੰ ਜਿਨ੍ਹਾਂ ਆਰਥਿਕ ਸਮੱਸਿਆਵਾਂ ’ਚੋਂ ਲੰਘਣਾ ਪੈ ਸਕਦਾ ਹੈ, ਤੁਸੀਂ ਸਮਝ ਸਕਦੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਰਿਵਾਰ ਵਾਲਿਆਂ ਨੂੰ ਕਿਸੇ ਫਾਇਨੈਂਸ਼ੀਅਲ ਪ੍ਰੇਸ਼ਾਨੀਆਂ ’ਚੋਂ ਨਾ ਗੁਜ਼ਰਨਾ ਪਵੇ ਤਾਂ ਤੁਹਾਨੂੰ ਟਰਮ ਇੰਸ਼ੋਰੈਂਸ ਪਲਾਨ ਜ਼ਰੂਰ ਖਰੀਦਣਾ ਚਾਹੀਦਾ ਹੈ ਤੁਹਾਡੇ ਨਾ ਰਹਿਣ ’ਤੇ ਇਹ ਤੁਹਾਡੇ ਪਰਿਵਾਰ ਨੂੰ ਫਾਇਨੈਂਸ਼ੀਅਲ ਸਟੇਬਲਿਟੀ ਦੇਵੇਗਾ
ਕੌਣ ਅਦਾ ਕਰੇਗਾ ਤੁਹਾਡਾ ਲੋਨ:
ਤੁਸੀਂ ਹੋਮ ਲੋਨ ਜਾਂ ਛੋਟੇ ਭੈਣ-ਭਰਾ ਲਈ ਐਜੂਕੇਸ਼ਨ ਲੋਨ ਲਿਆ ਹੋਵੇ ਤੁਹਾਡੇ ਗੁਜ਼ਰਨ ਤੋਂ ਬਾਅਦ ਇਸ ਦਾ ਪੂਰਾ ਬੋਝ ਤੁਹਾਡੇ ਪਰਿਵਾਰ ਵਾਲਿਆਂ ’ਤੇ ਪਵੇਗਾ ਲੋਨ ਅਦਾ ਕਰਨ ਲਈ ਤੁਹਾਡੇ ਪਰਿਵਾਰ ਵਾਲਿਆਂ ਨੂੰ ਸਟਰੈੱਸ ਅਤੇ ਪ੍ਰੇਸ਼ਾਨੀਆਂ ’ਚੋਂ ਲੰਘਣਾ ਪੈ ਸਕਦਾ ਹੈ ਟਰਮ ਇੰਸ਼ੋਰੈਂਸ ਤੁਹਾਡੇ ਪਰਿਵਾਰ ਨੂੰ ਅਜਿਹੀ ਸਟਰੈੱਸਫੁੱਲ ਸਥਿਤੀ ’ਚੋਂ ਬਾਹਰ ਕੱਢੇਗਾ ਇੱਕ ਐਡਪਟਿਵ ਪੇਰੈਂਟ ਦੇ ਤੌਰ ’ਤੇ ਤੁਸੀਂ ਜ਼ਰੂਰ ਚਾਹੋਗੇ ਤੁਹਾਡੇ ਬੱਚਿਆਂ ਦਾ ਫ਼ਿਊਚਰ ਚੰਗਾ ਹੋਵੇ, ਉਨ੍ਹਾਂ ਨੂੰ ਬੈਸਟ ਐਜੂਕੇਸ਼ਨ ਮਿਲੇ ਤੁਸੀਂ ਆਪਣੇ ਬੱਚਿਆਂ ਦੇ ਸਾਰੇ ਸੁਫ਼ਨਿਆਂ ਨੂੰ ਜ਼ਰੂਰ ਪੂਰਾ ਕਰਨਾ ਚਾਹੁੰਦੇ ਹੋਵੋਗੇ ਇਨ੍ਹਾਂ ਸੁਫ਼ਨਿਆਂ ’ਚ ਚੰਗੀ ਐਜੂਕੇਸ਼ਨ ਅਤੇ ਟੇ੍ਰਨਿੰਗ ਵੀ ਸ਼ਾਮਲ ਹੋ ਸਕਦੀ ਹੈ ਅਜਿਹਾ ਨਹੀਂ ਹੈ ਕਿ ਤੁਸੀਂ ਹਮੇਸ਼ਾ ਆਪਣੇ ਬੱਚਿਆਂ ਦੇ ਨਾਲ ਹੀ ਰਹੋਗੇੰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ