ਸੀਨੀਅਰ ਪੁਰਸ਼ ਹਾਕੀ ਟੀਮ ਰੂਸ ਤੇ ਮਹਿਲਾ ਹਾਕੀ ਟੀਮ ਅਮਰੀਕਾ ਨਾਲ ਭਿੜਨਗੀਆਂ
ਏਜੰਸੀ/ਭੁਵਨੇਸ਼ਵਰ। ਭਾਰਤੀ ਹਾਕੀ ਲਈ ਘਰੇਲੂ ਮੈਦਾਨ ‘ਤੇ ਓਲੰਪਿਕ ਦੀ ਟਿਕਟ ਹਾਸਲ ਕਰਨ ਦੇ ਲਿਹਾਜ ਨਾਲ ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਦੇ ਦਿਨ ਸਭ ਤੋਂ ਮਹੱਤਵਪੂਰਨ ਹੋਣ ਜਾ ਰਹੇ ਹਨ ਜਿੱਥੇ ਕਲਿੰਗਾ ਸਟੇਡੀਅਮ ‘ਚ ਸੀਨੀਅਰ ਪੁਰਸ਼ ਹਾਕੀ ਟੀਮ ਰੂਸ ਅਤੇ ਮਹਿਲਾ ਹਾਕੀ ਟੀਮ ਅਮਰੀਕਾ ਖਿਲਾਫ ਓਲੰਪਿਕ ਕੁਆਲੀਫਾਇਰ ਮੁਕਾਬਲੇ ਖੇਡਣ ਉਤਰਨਗੀਆਂ ਓੜੀਸ਼ਾ ਦੇ ਭੁਵਨੇਸ਼ਵਰ ਸਥਿਤ ਕਲਿੰਗਾ ਸਟੇਡੀਅਮ ‘ਚ 2020 ਟੋਕੀਓ ਓਲੰਪਿਕ ਦੇ ਕੁਆਲੀਫਾਇਰ ਮੁਕਾਬਲੇ ਖੇਡੇ ਜਾਣਗੇ।
ਜਿੱਥੇ ਵਿਸ਼ਵ ਦੇ ਪੰਜਵੇਂ ਨੰਬਰ ਦੀ ਪੁਰਸ਼ ਟੀਮ ਮਨਪ੍ਰੀਤ ਸਿੰਘ ਦੀ ਅਗਵਾਈ ‘ਚ ਰੂਸ ਖਿਲਾਫ ਹਰ ਹਾਲ ‘ਚ ਜਿੱਤ ਨਾਲ ਓਲੰਪਿਕ ਦੀ ਟਿਕਟ ਹਾਸਲ ਕਰਨ ਦੇ ਟੀਚੇ ਨਾਲ ਉਤਰੇਗੀ ਜਦੋਂਕਿ ਰਾਣੀ ਰਾਮਪਾਲ ਦੀ ਅਗਵਾਈ ‘ਚ ਨੌਵੀਂ ਰੈਂਕਿੰਗ ਵਾਲੀ ਮਹਿਲਾ ਟੀਮ ਅਮਰੀਕਾ ਦੀ ਚੁਣੌਤੀ ਤੋਂ ਪਾਰ ਪਾਉਣ ਲਈ ਖੇਡੇਗੀ ਭਾਰਤੀ ਪੁਰਸ਼ ਹਾਕੀ ਟੀਮ ਨੇ ਇਸ ਸਾਲ ਭੁਵਨੇਸ਼ਵਰ ‘ਚ ਅਤੇ ਮਹਿਲਾ ਟੀਮ ਨੇ ਹੀਰੋਸ਼ੀਮਾ ‘ਚ ਐਫਆਈਐਚ ਸੀਰੀਜ਼ ਫਾਈਨਲਜ਼ ਜਿੱਤਣ ਤੋਂ ਬਾਅਦ ਓਲੰਪਿਕ ਕੁਆਲੀਫਾਇਰ ਦੇ ਫਾਈਨਲ ਗੇੜ ‘ਚ ਜਗ੍ਹ ਬਣਾਈ ਹੈ ਅਤੇ ਹੁਣ ਟੋਕੀਓ ਦੀ ਟਿਕਟ ਹਾਸਲ ਕਰਨ ਲਈ ਉਸਨੂੰ ਰੂਸ ਅਤੇ ਅਮਰੀਕਾ ਨੂੰ ਹਰਾਉਣਾ ਹੋਵੇਗਾ ਨਵੇਂ ਫਾਰਮੇਟ ਦੇ ਹਿਸਾਬ ਨਾਲ ਓਲੰਪਿਕ ਕੁਆਲੀਫਾਇਰ ‘ਚ ਦੋ ਮੈਚ ਹੋਣਗੇ।
ਜਿਸ ‘ਚ ਅੰਕਾਂ ਦੇ ਆਧਾਰ ‘ਤੇ ਫੈਸਲਾ ਹੋਵੇਗਾ ਕਿ ਕਿਹੜੀ ਟੀਮ ਅਗਲੇ ਸਾਲ ਟੋਕੀਓ ਓਲੰਪਿਕ ‘ਚ ਖੇਡੇਗੀ ਜਿੱਤਣ ‘ਤੇ ਤਿੰਨ ਅੰਕ ਅਤੇ ਡਰਾਅ ਰਹਿਣ ‘ਤੇ ਇੱਕ ਅੰਕ ਮਿਲੇਗਾ ਜੇਕਰ ਅੰਕ ਬਰਾਬਰ ਰਹਿੰਦੇ ਹਨ ਤਾਂ ਫਿਰ ਗੋਲ ਔਸਤ ਵੇਖਿਆ ਜਾਵੇਗਾ ਅਤੇ ਜੇਕਰ ਗੋਲ ਵੀ ਬਰਾਬਰ ਰਹਿੰਦੇ ਹਨ ਤਾਂ ਸ਼ੂਟ ਆਊਟ ਦਾ ਸਹਾਰਾ ਲਿਆ ਜਾਵੇਗਾ ਜੇਕਰ ਸ਼ੂਟ ਆਊਟ ਬਰਾਬਰ ਰਹਿੰਦਾ ਹੈ ਤਾਂ ਸਡਨ ਡੈਥ ਨਾਲ ਓਲੰਪਿਕ ‘ਚ ਜਾਣ ਵਾਲੀ ਟੀਮ ਦਾ ਫੈਸਲਾ ਹੋਵੇਗਾ ਦੂਜੇ ਪਾਸੇ ਭਾਰਤ ਨੂੰ ਦੂਜੀ ਓਲੰਪਿਕ ਟਿਕਟ ਦਿਵਾਉਣ ਦੀ ਜ਼ਿੰਮੇਵਾਰੀ ਔਰਤਾਂ ‘ਤੇ ਰਹੇਗੀ।
ਜੋ ਵਿਸ਼ਵ ਦੀ 13ਵੇਂ ਨੰਬਰ ਦੀ ਟੀਮ ਅਮਰੀਕਾ ਨਾਲ ਭਿੜੇਗੀ ਭਾਰਤੀ ਮਹਿਲਾ ਟੀਮ ਦਾ ਆਖਰੀ ਵਾਰ ਅਮਰੀਕਾ ਨਾਲ ਮੁਕਾਬਲਾ 2018 ਦੇ ਮਹਿਲਾ ਵਿਸ਼ਵ ਕੱਪ ‘ਚ ਹੋਇਆ ਸੀ ਜਿੱਥੇ ਭਾਰਤ ਨੇ 1-1 ਨਾਲ ਡਰਾਅ ਖੇਡਿਆ ਸੀ ਓਲੰਪਿਕ ਲਈ 2020 ਓਲੰਪਿਕ ਲਈ ਪੁਰਸ਼ਾਂ ‘ਚ ਜਪਾਨ, ਅਰਜਨਟੀਨਾ, ਦੱਖਣੀ ਅਫਰੀਕਾ, ਬੈਲਜੀਅਮ, ਅਸਟਰੇਲੀਆ, ਸਪੇਨ, ਹਾਲੈਂਡ, ਕੈਨੇਡਾ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਹਨ ਜਦੋਂਕਿ ਮਹਿਲਾਵਾਂ ‘ਚ ਜਪਾਨ, ਅਰਜਨਟੀਨਾ, ਦੱਖਣੀ ਅਫਰੀਕਾ, ਹਾਲੈਂਡ, ਨਿਊਜ਼ੀਲੈਂਡ, ਸਪੇਨ, ਚੀਨ ਅਤੇ ਅਸਟਰੇਲੀਆ ਨੇ ਆਪਣਾ ਸਥਾਨ ਪੱਕਾ ਕਰ ਲਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।