ਨੋਨੀ ਮਾਨ ਵਲੋਂ ਗੁਰੂਹਰਸਹਾਏ ਦੀਆਂ ਅਨਾਜ ਮੰਡੀਆਂ ਦਾ ਦੋਰਾ

ਸਰਕਾਰ ਲਿਫਟਿੰਗ ਕਰਨ ਚ ਹੋਈ ਫੇਲ

ਗੁਰੂਹਰਸਹਾਏ (ਸਤਪਾਲ ਥਿੰਦ, ਵਿਜੇ ਹਾਂਡਾ) ਪੰਜਾਬ ਦੀਆਂ ਮੰਡੀਆਂ ਚ ਕਣਕ ਦੀ ਫਸਲ ਆਉਣੀ ਸ਼ੁਰੂ ਹੋ ਚੁੱਕੀ ਹੈ ਜਿਸਦੇ ਚਲਦਿਆਂ ਵਰਦੇਵ ਸਿੰਘ ਨੋਨੀ ਮਾਨ ਹਲਕਾ ਇੰਚਾਰਜ ਨੇ ਗੁਰੂਹਰਸਹਾਏ , ਕੋਹਰ ਸਿੰਘ ਵਾਲਾ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰ ਕਿਸਾਨ ਵੀਰਾਂ ਅਤੇ ਆੜਤੀਆ ਦੀਆਂ ਮੁਸ਼ਕਿਲਾਂ ਸੁਣੀਆਂ, ਵਰਦੇਵ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਦੇ ਖਰੀਦ ਪ੍ਰਬੰਧਾਂ ਦੀ ਪੋਲ ਖੁੱਲ ਚੁੱਕੀ ਹੈ ਓਹਨਾ ਕਿਹਾ ਕਿ ਨਾ ਤਾਂ ਕਣਕ ਦੀ ਪੇਮੈਂਟ ਸਹੀ ਸਮੇਂ ਆ ਰਹੀ ਹੈ ਤੇ ਸਰਕਾਰ ਆਪਣੇ ਚਹੇਤਿਆਂ ਨੂੰ ਪਾਸ ਜਾਰੀ ਕਰ ਰਹੀ ਹੈ ਤੇ ਕਣਕ ਦੀ ਖਰੀਦ ਚ ਸਰਕਾਰੀ ਧਿਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ , ਉਹਨਾਂ ਮੰਡੀਆਂ ਚ ਲੱਗੇ ਕਣਕ ਦੇ ਸਟਾਕ ਵੀ ਦਿਖਾਏ ਤੇ ਕਿਹਾ ਕਿ ਸਰਕਾਰ ਲਿਫਟਿੰਗ ਨਹੀਂ ਕਰਵਾ ਰਹੀ ਜਿਸ ਕਰਕੇ ਕਿਸਾਨਾਂ ਨੂੰ ਮੰਡੀਆਂ ਚ ਕਣਕ ਲਾਹੁਣ ਲਈ ਜਗਾ ਨਹੀਂ ਹੈ।

ਓਹਨਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖਰੀਦ ਪ੍ਰਬੰਧ ਨੂੰ ਸਹੀ ਢੰਗ ਨਾਲ ਨਿਰਪੱਖਤਾ ਨਾਲ ਚਲਾਇਆ ਜਾਵੇ ਤੇ ਲਿਫਟਿੰਗ ਦੇ ਕੰਮ ਚ ਤੇਜੀ ਲਿਆਂਦੀ ਜਾਵੇ ਤੇ ਕਣਕ ਦੀ ਪੇਮੈਂਟ ਵੀ ਜਲਦ ਜਾਰੀ ਹੋਵੇ ਇਸ ਸਮੇਂ ਉਹਨਾਂ ਨਾਲ ਗੁਰਦਿੱਤ ਸਿੰਘ ਸੰਧੂ, ਗੁਰਬਾਜ ਸਿੰਘ ਰੱਤੇਵਾਲਾ, ਪ੍ਰੇਮ ਸੱਚਦੇਵਾ, ਹੰਸਰਾਜ ਕੰਬੋਜ, ਹਰਵਿੰਦਰ ਬਰਾੜ, ਜਸਪ੍ਰੀਤ ਮਾਨ, ਗੁਰਵਿੰਦਰ ਗਿੱਲ, ਅਰਵਿੰਦਰਜੀਤ ਸਿੰਘ ਮਿਟੂ ਗਿੱਲ, ਦਰਸ਼ਨ ਸਿੰਘ ਆੜਤੀਆ, ਅੰਗਰੇਜ ਸਿੰਘ, ਕਪਿਲ ਕੰਧਾਰੀ, ਜਸਵਿੰਦਰ ਬਾਘੂਵਾਲਾ, ਪ੍ਰਿੰਸ ਭੋਲੂਵਾਲਾ, ਹੈਪੀ ਭੰਡਾਰੀ, ਨਰੇਸ਼ ਸਿਕਰੀ, ਹੈਪੀ ਬਰਾੜ, ਮੁਨੀਸ਼ ਕੰਧਾਰੀ, ਰੰਮੀ ਭਟੇਜਾ , ਮਨੋਜ ਗਿਰਧਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।