ਸੱਚ ਕਹੂੰ ਨਿਊਜ/ਪਟਿਆਲਾ । ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੰਤ ਸਿੰਘ ਧਾਲੀਵਾਲ, ਪੀਐਸਈਬੀ ਯੂਨਿਟ ਪ੍ਰਧਾਨ ਕੁਲਜੀਤ ਰਟੌਲ, ਸਕੱਤਰ ਜਨਰਲ ਸੁਖਪ੍ਰੀਤ ਸਿੰਘ ਨੇ ਐਸ ਐਸ ਬੋਰਡ ਪੰਜਾਬ ਦੇ ਚੇਅਰਮੈਨ, ਸਕੱਤਰ ਬੋਰਡ ਅਤੇ ਬੋਰਡ ਦੇ ਮੈਬਰਾਂ ਨੂੰ ਅਪੀਲ ਕੀਤੀ ਹੈ ਕਿ ਸਟੈਨੋ ਟਾਈਪਿਸਟ ਅਤੇ ਕਲਰਕਾਂ ਦੀ ਕੀਤੀ ਜਾ ਰਹੀ ਭਰਤੀ ਵਿਚ ਸਾਬਕਾ ਫੌਜੀ ਅਤੇ ਸਪਰੋਟਸ ਕੋਟੇ ਦੀਆਂ ਅਣ-ਭਰੀਆਂ ਅਸਾਮੀਆਂ ਨੂੰ ਨਿਯਮਾਂ ਵਿਚ ਕੀਤੀ ਸੋਧ ਦੇ ਮੱਦੇਨਜ਼ਰ ਜਨਰਲ ਵਰਗਾਂ ਵਿੱਚੋਂ ਮੈਰਿਟ ਅਨੁਸਾਰ ਭਰਿਆ ਜਾਵੇ।
ਇਸ ਮੌਕੇ ਵਿੱਤ ਸਕੱਤਰ ਹਰਗੁਰਮੀਤ ਸਿੰਘ, ਜਨਰਲ ਸਕੱਤਰ ਨਰਿੰਦਰ ਕਥੂਰੀਆ ਪ੍ਰੈਸ ਸਕੱਤਰ ਅਸ਼ੋਕ ਚੋਪੜਾ, ਗੁਰਦੀਪ ਸਿੰਘ ਟਿਵਾਣਾ, ਮਨਪ੍ਰੀਤ ਸਿੰਘ, ਜਤਿੰਦਰ ਕੁਮਾਰ, ਕਾਲੀਆ ਨਰਿੰਦਰ ਸਿੰਗਲਾ ਆਦਿ ਫੈਡਰੇਸ਼ਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਕੈਬਨਿਟ ਵੱਲੋਂ ਲਏ ਫੈਸਲੇ ਅਨੁਸਾਰ ਪੰਜਾਬ ਦੇ ਡਿਫੈਂਸ ਸੇਵਾਵਾਂ ਭਲਾਈ ਵਿਭਾਗ ਵੱਲੋਂ ਨੋਟੀਫਿਕੇਸ਼ਨ 14.10.2019 ਰਾਹੀਂ ਸਾਬਕਾ ਫੌਜੀਆਂ ਦੀ ਭਰਤੀ ਸਬੰਧੀ 1982 ਦੇ ਰੂਲ 4(2) ਅਤੇ ਅਤੇ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਨੋਟੀਫਿਕੇਸ਼ਨ 01889 ਐਲ. ਐਸ. ਈ. ਓ. 23.10.2019 ਰਾਹੀਂ ਸਪੋਰਟਸ ਕੋਟੇ ਦੀਆਂ ਅਸਾਮੀਆਂ ਵਿਰੁੱਧ ਭਰਤੀ ਸਬੰਧੀ ਨੋਟੀਫਿਕੇਸ਼ਨ 1988 ਦੇ ਰੂਲ 3(2) ਵਿਚ ਸੋਧ ਕੀਤੀ ਗਈ ਹੈ ਜਿਸ ਅਨੁਸਾਰ ਜੇਕਰ ਸਾਬਕਾ ਫੌਜੀ (ਜਨਰਲ) ਅਤੇ ਸਪੋਰਟਸ ਕੋਟੇ ਦੀਆਂ ਅਸਾਮੀਆਂ ਅਣ-ਭਰੀਆਂ ਰਹਿ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਜਨਰਲ ਉਮੀਦਵਾਰਾਂ ਵਿਚੋਂ ਮੈਰਿਟ ਅਨੁਸਾਰ ਭਰਿਆ ਜਾਣਾ ਹੈ।
ਧਾਲੀਵਾਲ ਨੇ ਕਿਹਾ ਕਿ ਪੰਜਾਬ ਐਸ ਐਸ ਬੋਰਡ ਵੱਲੋਂ ਸੀਆਰਏ 4/2016 ਰਾਹੀਂ ਸਟੈਨੋ ਟਾਈਪਿਸਟਾਂ ਦੀਆਂ 471 ਅਤੇ ਕਲਰਕਾਂ ਦੀਆਂ 1883 ਅਸਾਮੀਆਂ ਵਿਗਿਆਪਤ ਕੀਤੀਆਂ ਗਈਆਂ ਸਨ ਇਨ੍ਹਾਂ ਵਿਚ ਸਾਬਕਾ ਫੌਜੀ/ਸਪੋਰਟਸ ਕੋਟੇ ਵਿਚ ਸਟੈਨੋ ਟਾਈਪਿਸਟਾਂ ਦੀਆਂ 47 ਅਤੇ ਕਲਰਕਾਂ ਦੀਆਂ 203 ਅਸਾਮੀਆਂ ਯੋਗ ਉਮੀਦਵਾਰ ਉਪਲੱਬਧ ਨਾ ਹੋਣ ਕਾਰਨ ਖਾਲੀ ਰਹਿ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਤਾ ਲੱਗਾ ਹੈ ਕਿ ਬੋਰਡ ਵੱਲੋਂ ਜੋ ਸਟੈਨੋ ਟਾਈਪਿਸਟਾਂ ਦੀਆਂ ਅਸਾਮੀਆਂ ਵਿਰੁੱਧ ਨਿਯੁਕਤੀਆਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਵਿਚ ਸਾਬਕਾ ਫੌਜੀ/ਸਪੋਰਟਸ ਕੋਟੇ ਦੀਆਂ ਅਣ-ਭਰੀਆਂ ਅਸਾਮੀਆਂ ਨੂੰ ਗਿਣਿਆ ਨਹੀਂ ਗਿਆ ਜਦਕਿ ਹੋਰਨਾਂ ਵਿਭਾਗਾਂ ਵੱਲੋਂ ਵੱਖ-ਵੱਖ ਕੈਟਾਗਰੀਆਂ ਦੀ ਕੀਤੀ ਜਾ ਰਹੀ ਭਰਤੀ ਵਿਚ ਸਾਬਕਾ ਫੌਜੀ/ਸਪੋਰਟਸ ਕੋਟੇ ਦੀਆਂ ਅਣ-ਭਰੀਆਂ ਅਸਾਮੀਆਂ ਨੂੰ ਜਨਰਲ ਉਮੀਦਵਾਰਾਂ ਵਿਚੋਂ ਭਰਿਆ ਜਾ ਰਿਹਾ ਹੈ।
ਫੈਡਰੇਸ਼ਨ ਆਗੂ ਸੁਖਪ੍ਰੀਤ ਸਿੰਘ ਅਤੇ ਕੁਲਜੀਤ ਸਿੰਘ ਦੀ ਅਗਵਾਈ ਵਿਚ ਵੱਡੀ ਗਿਣਤੀ ਵੇਟਿੰਗ ਲਿਸਟ ਉਮੀਦਵਾਰ ਬੋਰਡ ਦੇ ਚੇਅਰਮੈਨ ਅਤੇ ਸਕੱਤਰ ਬੋਰਡ ਨੂੰ ਮਿਲ ਕੇ ਲਿਖਤੀ ਰੂਪ ਵਿਚ ਪਹਿਲਾਂ ਵੀ ਇਹ ਅਪੀਲ ਕੀਤੀ ਸੀ ਕਿ ਸੋਧੇ ਨਿਯਮਾਂ ਅਨੁਸਾਰ ਸਾ. ਫੌਜੀ/ਸਪੋਰਟਸ ਕੋਟੇ ਦੀਆਂ ਅਣ-ਭਰੀਆਂ ਅਸਾਮੀਆਂ ਨੂੰ ਵੀ ਜਨਰਲ ਉਮੀਦਵਾਰਾਂ ਵਿੱਚੋਂ ਮੈਰਿਟ ਅਨੁਸਾਰ ਭਰਿਆ ਜਾਵੇ। ਫੈਡਰੇਸ਼ਨ ਵੱਲੋਂ ਹੁਣ ਮੁੜ ਖਾਲੀ ਅਸਾਮੀਆਂ ਨੂੰ ਮੈਰਿਟ ਅਨੁਸਾਰ ਭਰਨ ਦੀ ਮੰਗ ਕੀਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।