ਆਦਿੱਤਿਯ ਠਾਕਰੇ ਨੇ ਭਰਿਆ ਨਾਮਜ਼ਦਗੀ ਪੱਤਰ

Nominated, Aditya Thackeray

ਠਾਕਰੇ ਪਰਿਵਾਰ ‘ਚੋਂ ਚੋਣ ਲੜਨ ਵਾਲੇ ਆਦਿੱਤਿਯ ਬਣੇ ਪਹਿਲੇ ਮੈਂਬਰ

ਮੁੰਬਈ। ਮਹਾਰਾਸ਼ਟਰ ‘ਚ ਠਾਕਰੇ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਚੋਣਾਂ ਨਾ ਲੜਨ ਦੀ ਪਰੰਪਰਾ ਦੀ ਤੋੜਦੇ ਹੋਏ ਆਦਿੱਤਿਯ ਠਾਕਰੇ ਨੇ ਵੀਰਵਾਰ ਨੂੰ ਨਾਮਜ਼ਦਗੀ ਪੱਤਰ ਭਰਿਆ। ਵਰਲੀ ਸੀਟ ਤੋਂ ਚੋਣਾਂ ਲੜਨ ਲਈ ਨਾਮਜ਼ਦਗੀ ਤੋਂ ਪਹਿਲਾਂ ਆਦਿੱਤਿਯ ਠਾਕਰੇ ਨੇ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੌਰਾਨ ਸ਼ਿਵ ਸੈਨਾ ਵਰਕਰ ਕਾਫ਼ੀ ਜੋਸ਼ ‘ਚ ਦਿੱਸੇ।  Aditya

ਜਗ੍ਹਾ-ਜਗ੍ਹਾ ਫੁੱਲ ਸੁੱਟ ਕੇ ਆਦਿੱਤਿਯ ਠਾਕਰੇ ਦਾ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਵੇਰੇ ਫੋਨ ਕਰ ਕੇ ਆਦਿੱਤਿਯ ਠਾਕਰੇ ਨੂੰ ਆਸ਼ੀਰਵਾਦ ਦਿੱਤਾ। ਦੂਜੇ ਪਾਸੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਆਦਿੱਤਿਯ ਠਾਕਰੇ ਨੂੰ ਸਮਰਥਨ ਲਈ ਜਨਤਾ ਦਾ ਸ਼ੁਕਰੀਆ ਕੀਤਾ। ਉਨ੍ਹਾਂ ਨੇ ਕਿਹਾ ਕਿ ਨਵੀਂ ਪੀੜ੍ਹੀ, ਨਵੀਂ ਸੋਚ ਦੇ ਨਾਲ ਆਈ ਹੈ ਅਤੇ ਮੈਂ ਜਨਤਾ ਦੇ ਸਮਰਥਨ ਲਈ ਉਨ੍ਹਾਂ ਨੂੰ ਧੰਨਵਾਦ ਦਿੰਦਾ ਹਾਂ।

ਜ਼ਿਕਰਯੋਗ ਹੈ ਕਿ ਬਾਲ ਠਾਕਰੇ ਵੱਲੋਂ 1966 ‘ਚ ਸ਼ਿਵ ਸੈਨਾ ਦੀ ਸਥਾਪਨਾ ਕੀਤੇ ਜਾਣ ਦੇ ਬਾਅਦ ਤੋਂ ਠਾਕਰੇ ਪਰਿਵਾਰ ਤੋਂ ਕਿਸੇ ਵੀ ਮੈਂਬਰ ਨੇ ਕੋਈ ਚੋਣ ਨਹੀਂ ਲੜੀ ਹੈ ਜਾਂ ਉਹ ਕਿਸੇ ਵੀ ਸੰਵਿਧਾਨਕ ਅਹੁਦੇ ‘ਤੇ ਨਹੀਂ ਰਹੇ ਹਨ। ਊਧਵ ਦੇ ਚਚੇਰੇ ਭਰਾ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮ.ਐੱਨ.ਐੱਸ.) ਮੁਖੀ ਰਾਜ ਠਾਕਰੇ ਨੇ 2014 ‘ਚ ਰਾਜ ‘ਚ ਹੋਈਆਂ ਵਿਧਾਨ ਸਭਾ ਚੋਣਾਂ ਲੜਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਬਾਅਦ ‘ਚ ਆਪਣਾ ਮਨ ਬਦਲ ਲਿਆ ਸੀ। ਅਜਿਹੇ ‘ਚ ਠਾਕਰੇ ਪਰਿਵਾਰ ਤੋਂ ਚੋਣ ਲੜਨ ਵਾਲੇ ਆਦਿੱਤਿਯ ਪਹਿਲੇ ਮੈਂਬਰ ਬਣ ਗਏ ਹਨ।

LEAVE A REPLY

Please enter your comment!
Please enter your name here