ਜਦੋਂ ਤੱਕ ਦਵਾਈ ਨਹੀਂ ਉਦੋਂ ਤੱਕ ਢਿੱਲ ਨਹੀਂ : ਮੋਦੀ

Modi

ਪ੍ਰਧਾਨ ਮੰਤਰੀ ਨੇ ‘ਜਨ ਅੰਦੋਲਨ’ ਕੀਤੀ ਸ਼ੁਰੂਆਤ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਣ ਵਾਲੇ ਦਿਨਾਂ ‘ਚ ਤਿਉਹਾਰਾਂ, ਸਰਦੀ ਦੇ ਮੌਸਮ ਤੇ ਅਰਥਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਵਿਸ਼ਵ ਹਮਾਂਮਾਰੀ ਕੋਵਿਡ-19 ਖਿਲਾਫ਼ ਬਚਾਅ ਸਬੰਧੀ ਵੀਰਵਾਰ ਨੂੰ ‘ਜਨ ਅੰਦੋਲਨ’ ਦੀ ਸ਼ੁਰੂਆਤ ਕਰਦਿਆਂ ‘ਜਦੋਂ ਤੱਕ ਦਵਾਈ ਨਹੀਂ ਉਦੋਂ ਤੱਕ ਢਿੱਲ ਨਹੀਂ’ ਦਾ ਨਾਂਅਰਾ ਦਿੱਤਾ।

ਮੋਦੀ ਨੇ ਅੱਜ ਟਵੀਟ ਕਰਕੇ ਕਿਹਾ, ਆਓ, ਕੋਰੋਨਾ ਨਾਲ ਲੜਨ ਲਈ ਇਕਜੁੱਟ ਹੋਈਏ। ਹਮੇਸ਼ਾ ਯਾਦ ਰੱਖੋ, ਮਾਸਕ ਜ਼ਰੂਰ ਪਹਿਨੋ। ਹੱਥ ਸਾਫ਼ ਕਰਦੇ ਰਹੋ। ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੋ। ਦੋ ਗਜ਼ ਦੀ ਦੂਰੀ ਰੱਖੋ। ਉਨ੍ਹਾਂ ਲਿਖਿਆ, ਜਦੋਂ ਤੱਕ ਦਵਾਈ ਨਹੀਂ ਉਦੋਂ ਤੱਕ ਢਿੱਲ ਨਹੀਂ।’ ਪ੍ਰਧਾਨ ਮੰਤਰੀ ਨੇ ਇੱਕ ਹੋਰ ਟਵੀਟ ‘ਚ ਲਿਖਿਆ, ਦੇਸ਼ ‘ਚ ਕੋਵਿਡ-19 ਖਿਲਾਫ਼ ਲੜਾਈ ਲੋਕਾਂ ਦੇ ਰਾਹੀਂ ਲੜੀ ਜਾ ਰਹੀ ਹੈ ਤੇ ਸਾਡੇ ਕੋਰੋਨਾ ਯੋਧਿਆਂ ਨੂੰ ਇਸ ਨਾਲ ਬਹੁਤ ਤਾਕਤ ਮਿਲਦੀ ਹੈ। ਸਾਡੇ ਸਾਂਝੇ ਯਤਨਾਂ ਨਾਲ ਕਈ ਲੋਕਾਂ ਦੀ ਜਾਨ ਬਚਾਉਣ ‘ਚ ਮੱਦਦ ਮਿਲੀ ਹੈ। ਸਾਨੂੰ ਇਹ ਲੜਾਈ ਲਗਾਤਾਰ ਜਾਰੀ ਰੱਖਣੀ ਪਵੇਗੀ ਤੇ ਆਪਣੇ ਨਾਗਰਿਕਾਂ ਨੂੰ ਵਾਇਰਸ ਤੋਂ ਬਚਾਉਣਾ ਪਵੇਗਾ।

ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਕੋਰੋਨਾ ਤੋਂ ਬਚਾਅ ਦਾ ਹਥਿਆਰ ਮਾਸਕ ਪਹਿਨਣਾ, ਸਮਾਜਿਕ ਦੂਰੀ ਦੀ ਪਾਲਣਾ ਕਰਨੀ ਤੇ ਵਾਰ-ਵਾਰ ਹੱਥ ਧੋਣਾ ਹੈ। ਇਸ ਸਿਧਾਂਤ ਦਾ ਪਾਲਣ ਕਰਦਿਆਂ ਜਨਤਕ ਥਾਵਾਂ ‘ਤੇ ਇਨ੍ਹਾਂ ਉਪਾਵਾਂ ਬਾਰੇ ਜਾਗਰੂਕਤਾ ਵਧਾਉਣ ਦਾ ਅਭਿਆਨ ਸ਼ੁਰੂ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.