Telecom Regulatory Authority: ਕੀ ਤੁਹਾਨੂੰ ਵੀ ਆਉਂਦੇ ਹਨ ਬੇਵਕਤੇ ਤੇ ਅਣਚਾਹੇ ਫੋਨ, ਤਾਂ ਤੁਹਾਡੇ ਲਈ ਚੰਗੀ ਖ਼ਬਰ

Telecom Regulatory Authority
Telecom Regulatory Authority: ਕੀ ਤੁਹਾਨੂੰ ਵੀ ਆਉਂਦੇ ਹਨ ਬੇਵਕਤੇ ਤੇ ਅਣਚਾਹੇ ਫੋਨ, ਤਾਂ ਤੁਹਾਡੇ ਲਈ ਚੰਗੀ ਖ਼ਬਰ

Telecom Regulatory Authority: ਇਹ ਸੱਚ ਹੈ ਕਿ ਜਦੋਂ ਸਮਾਰਟਫੋਨ ਲੋਕਾਂ ਦੀ ਜ਼ਿੰਦਗੀ ’ਚ ਆਏ ਤਾਂ ਉਨ੍ਹਾਂ ਦੀ ਦੁਨੀਆ ਹੀ ਬਦਲ ਗਈ। ਇੱਕ ਸਮਾਰਟਫੋਨ ਨਾਲ, ਤੁਸੀਂ ਨਾ ਸਿਰਫ ਕਿਸੇ ਨਾਲ ਗੱਲ ਕਰ ਸਕਦੇ ਹੋ, ਸਗੋਂ ਤੁਹਾਡੀਆਂ ਉਂਗਲਾਂ ’ਤੇ ਇੰਟਰਨੈੱਟ ਦੀ ਦੁਨੀਆ ਤੱਕ ਪਹੁੰਚ ਵੀ ਕਰ ਸਕਦੇ ਹੋ। ਪਰ ਤਸਵੀਰ ਦਾ ਇੱਕ ਹੋਰ ਪਹਿਲੂ ਹੈ ਤੇ ਉਹ ਹੈ ਫੋਨ ’ਤੇ ਆਉਣ ਵਾਲੀਆਂ ਅਣਚਾਹੀਆਂ ਜਾਂ ਅਣਜਾਣ ਕਾਲਾਂ। ਜੋ ਕਿਸੇ ਵੀ ਸਮੇਂ ਆ ਕੇ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ ਤੇ ਤੁਸੀਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ। ਫੋਨ ਚੁੱਕਣ ਤੋਂ ਪਹਿਲਾਂ, ਤੁਹਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਤੁਹਾਨੂੰ ਕੌਣ ਕਾਲ ਕਰ ਰਿਹਾ ਹੈ।

ਸਮੇਂ-ਸਮੇਂ ’ਤੇ ਮੋਬਾਈਲ ਫੋਨਾਂ ’ਤੇ ਆਉਣ ਵਾਲੀਆਂ ਅਣਚਾਹੀਆਂ ਕਾਲਾਂ ਹਰ ਕਿਸੇ ਲਈ ਮੁਸੀਬਤ ਦਾ ਕਾਰਨ ਬਣ ਗਈਆਂ ਹਨ। ਲੋਕ ਟੈਲੀਮਾਰਕੀਟਿੰਗ ਨਾਲ ਵੀ ਜੂਝ ਰਹੇ ਹਨ ਭਾਵ ਕਾਲਾਂ ਰਾਹੀਂ ਲੋਕਾਂ ਨੂੰ ਸਾਮਾਨ, ਬੈਂਕ ਲੋਨ, ਕ੍ਰੈਡਿਟ ਕਾਰਡ ਤੇ ਹੋਰ ਉਤਪਾਦ ਖਰੀਦਣ ਲਈ ਦਿਨ ਵਿੱਚ ਕਈ ਵਾਰ ਕਾਲਾਂ ਕੀਤੀਆਂ ਜਾਂਦੀਆਂ ਹਨ। ਜ਼ਿਆਦਾਤਰ ਮੋਬਾਈਲ ਫੋਨ ਖਪਤਕਾਰ ਇਨ੍ਹਾਂ ਨੰਬਰਾਂ ਨੂੰ ਬਲਾਕ ਕਰਦੇ ਹਨ, ਪਰ ਟੈਲੀਮਾਰਕੀਟਿੰਗ ਕੰਪਨੀਆਂ ਦੂਜੇ ਨੰਬਰਾਂ ਤੋਂ ਕਾਲ ਕਰਦੀਆਂ ਹਨ। Telecom Regulatory Authority

ਸੁਪਰੀਮ ਕੋਰਟ ਨੇ ਇਸ ਮੁੱਦੇ ’ਤੇ ਸਰਕਾਰ ਨੂੰ ਸਖਤ ਨਿਰਦੇਸ਼ ਦਿੱਤੇ

ਮੋਬਾਈਲ ਫੋਨ ’ਤੇ ਅਣਚਾਹੀਆਂ ਕਾਲਾਂ ਤੋਂ ਪ੍ਰੇਸ਼ਾਨ ਲੋਕਾਂ ਲਈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਿਨ੍ਹਾਂ ਖਪਤਕਾਰਾਂ ਨੇ ਆਪਣੇ ਫੋਨ ਨੰਬਰ ‘ਡੂ ਨਾਟ ਕਾਲ’ ’ਚ ਦਰਜ ਕਰਵਾਏ ਹਨ। ਜੇਕਰ ਉਨ੍ਹਾਂ ਦੇ ਫੋਨ ’ਤੇ ਕੋਈ ਕਾਲ ਆਉਂਦੀ ਹੈ ਤਾਂ ਉਸ ਕੰਪਨੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਕਈ ਕੰਪਨੀਆਂ ਜਦੋਂ ਚਾਹੁਣ ਆਪਣੇ ਲੋਕਾਂ ਨੂੰ ਪ੍ਰੇਸ਼ਾਨ ਕਰਦੀਆਂ ਰਹਿੰਦੀਆਂ ਹਨ। ਪਰ ਹੁਣ ਸੁਪਰੀਮ ਕੋਰਟ ਨੇ ਇਸ ਮੁੱਦੇ ’ਤੇ ਸਰਕਾਰ ਨੂੰ ਸਖਤ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਹੈ ਕਿ ਜਿਨ੍ਹਾਂ ਖਪਤਕਾਰਾਂ ਨੇ ਡੂ ਨਾਟ ਕਾਲ ਤਹਿਤ ਆਪਣੇ ਮੋਬਾਈਲ ਫੋਨ ਨੰਬਰ ਦਰਜ਼ ਕਰਵਾਏ ਹਨ ਉਨ੍ਹਾਂ ਦੇ ਫੋਨ ’ਤੇ ਕੋਈ ਅਣਚਾਹੀ ਕਾਲ ਨਹੀਂ ਆਉਣੀ ਚਾਹੀਦੀ। ਇਸ ਦੇ ਨਾਲ ਹੀ ਟੈਲੀ ਸਰਵਿਸ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਖਿਲਾਫ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਹੈ। ਅਣਚਾਹੀਆਂ ਕਾਲਾਂ ਤੇ ਮੈਸੇਜ਼ਸ ਤੋਂ ਪ੍ਰੇਸ਼ਾਨ ਲੋਕ ਇੱਕ ਵਾਰ ਫਿਰ ਇਨ੍ਹਾਂ ਨੂੰ ਰੋਕਣ ਦੀ ਉਮੀਦ ਜਗ੍ਹਾ ਸਕਦੇ ਹਨ।

Telecom Regulatory Authority

ਟੈਲੀਕਾਮ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਇਸ ਸਬੰਧੀ ਨਵੇਂ ਨਿਯਮ ਬਣਾਏ ਹਨ, ਜਿਸ ਮੁਤਾਬਕ ਕਿਸੇ ਵੀ ਵਪਾਰਕ, ਟੈਲੀਮਾਰਕੀਟਿੰਗ ਜਾਂ ਉਨ੍ਹਾਂ ਲਈ ਕੰਮ ਕਰਨ ਵਾਲੀ ਕੰਪਨੀ ਲਈ ਕਾਲ ਕਰਨ ਜਾਂ ਸੰਦੇਸ਼ ਭੇਜਣ ਤੋਂ ਪਹਿਲਾਂ ਉਪਭੋਗਤਾ ਦੀ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ। ਟੈਲੀਫੋਨ ਰੈਗੂਲੇਟਰੀ ਆਫ ਇੰਡੀਆ (ਟਰਾਈ) ਦੀ ਸਖਤੀ ਦੇ ਬਾਵਜ਼ੂਦ ਲੋਕਾਂ ਦੇ ਮੋਬਾਇਲਾਂ ’ਤੇ ਅਣਚਾਹੇ ਕਾਲਾਂ ਤੇ ਮੈਸੇਜ਼ ਆ ਰਹੇ ਹਨ। ਟਰਾਈ ਨੇ 27 ਸਤੰਬਰ 2011 ਤੋਂ ਡੂ ਨਾਟ ਡਿਸਟਰਬ ਸੁਵਿਧਾ ਸ਼ੁਰੂ ਕੀਤੀ। ਇਸ ਦਾ ਉਦੇਸ਼ ਲੋਕਾਂ ਨੂੰ ਅਣਚਾਹੀਆਂ ਕਾਲਾਂ ਅਤੇ ਮੈਸੇਜ਼ਸ ਤੋਂ ਰਾਹਤ ਪ੍ਰਦਾਨ ਕਰਨਾ ਸੀ।

ਟਰਾਈ ਮੋਬਾਈਲ ਕੰਪਨੀਆਂ

ਇਸ ਤੋਂ ਬਾਅਦ ਵੀ ਖਪਤਕਾਰਾਂ ਨੂੰ ਰਾਹਤ ਨਹੀਂ ਮਿਲ ਰਹੀ ਹੈ। ਲੋਕਾਂ ਨੇ ਇਸ ਸੇਵਾ ਤਹਿਤ ਰਜਿਸਟ੍ਰੇਸ਼ਨ ਕਰਵਾਈ ਸੀ। ਇਸ ਤੋਂ ਬਾਅਦ ਵੀ ਖਪਤਕਾਰਾਂ ਨੂੰ ਫੋਨ ਕਰਕੇ ਪ੍ਰੇਸ਼ਾਨ ਕਰਨ ਦਾ ਸਿਲਸਿਲਾ ਜਾਰੀ ਹੈ। ਟੈਲੀਕਾਮ ਅਧਿਕਾਰੀਆਂ ਮੁਤਾਬਕ ਸੇਵਾ ਸ਼ੁਰੂ ਹੋਣ ਨਾਲ ਲੋਕਾਂ ਨੂੰ ਨਿਸ਼ਚਿਤ ਤੌਰ ’ਤੇ ਕੁਝ ਰਾਹਤ ਮਿਲੀ ਹੈ। ਜੇਕਰ ਰਜਿਸਟ੍ਰੇਸ਼ਨ ਤੋਂ ਬਾਅਦ ਵੀ ਅਣਚਾਹੀਆਂ ਕਾਲਾਂ ਆ ਰਹੀਆਂ ਹਨ, ਤਾਂ ਟਰਾਈ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਟਰਾਈ ਮੋਬਾਈਲ ਕੰਪਨੀਆਂ ਤੋਂ ਜ਼ੁਰਮਾਨਾ ਵਸੂਲ ਕੇ ਉਨ੍ਹਾਂ ਨੂੰ ਬਲੈਕਲਿਸਟ ਕਰ ਸਕਦਾ ਹੈ। ਜੇਕਰ ਉਪਭੋਗਤਾਵਾਂ ਨੂੰ ਅਣਚਾਹੀਆਂ ਕਾਲਾਂ ਜਾਂ ਮੈਸੇਜ਼ ਪ੍ਰਾਪਤ ਹੋਣ ਦੀ ਸ਼ਿਕਾਇਤ ਹੈ, ਤਾਂ ਉਹ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ।

ਜੇਕਰ ਤੁਸੀਂ ਆਪਣੇ ਮੋਬਾਇਲ ’ਤੇ ਆਉਣ ਵਾਲੀਆਂ ਅਣਚਾਹੀਆਂ ਕਾਲਾਂ ਤੋਂ ਪਰੇਸ਼ਾਨ ਹੋ, ਤਾਂ ਇਹ ਖਬਰ ਤੁਹਾਨੂੰ ਕੁਝ ਰਾਹਤ ਦੇਵੇਗੀ। ਅੰਤਿਮ ਸੰਸਕਾਰ ਦੇ ਪ੍ਰੋਗਰਾਮ ਦੌਰਾਨ ਇੱਕ ਵਿਅਕਤੀ ਨੂੰ ਇੱਕ ਲੋਨ ਕਾਲ ਆਈ, ਖਪਤਕਾਰ ਅਦਾਲਤ ਨੇ ਫੈਸਲਾ ਸੁਣਾਇਆ ਕਿ ਕੰਪਨੀ ਅਤੇ ਕਾਲ ਕਰਨ ਵਾਲੇ ਨੂੰ ਪੀੜਤਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਵਡੋਦਰਾ ਦੇ ਖਪਤਕਾਰ ਫੋਰਮ ਨੇ ਟੈਲੀਕਾਲਰ ਕੰਪਨੀ ਆਈ-ਕਿਊਬ ਤੇ ਕਾਲਰ ਕਨ੍ਹੱਈਆ ਲਾਲ ਠੱਕਰ ਨੂੰ ਅਣਚਾਹੀਆਂ ਕਾਲਾਂ ਕਰਕੇ ਗਾਹਕ ਨੂੰ ਪਰੇਸ਼ਾਨ ਕਰਨ ਲਈ 20,000 ਰੁਪਏ ਦਾ ਮੁਆਵਜਾ ਦੇਣ ਦਾ ਫੈਸਲਾ ਕੀਤਾ ਹੈ। ਕਾਲ ਕਰਨ ਵਾਲਾ ਸਿਟੀ ਬੈਂਕ ਦਾ ਕ੍ਰੈਡਿਟ ਕਾਰਡ ਤੇ ਪਰਸਨਲ ਲੋਨ ਵੇਚ ਰਿਹਾ ਸੀ। ਸ਼ਿਕਾਇਤਕਰਤਾ ਆਪਣੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਵਿੱਚ ਰੁੱਝਿਆ ਹੋਇਆ ਸੀ ਜਦੋਂ ਕਾਲ ਕਰਨ ਵਾਲਾ ਫੋਨ ਰਾਹੀਂ ਕਰਜੇ ਦੀ ਪੇਸ਼ਕਸ਼ ਕਰ ਰਿਹਾ ਸੀ। ਅਦਾਲਤ ਦੇ ਇਸ ਫੈਸਲੇ ਮੁਤਾਬਕ ਕੰਪਨੀ ਤੇ ਕਾਲ ਕਰਨ ਵਾਲੇ ਦੋਵਾਂ ਨੂੰ 10-10 ਹਜਾਰ ਰੁਪਏ ਦਾ ਮੁਆਵਜ਼ਾ ਦੇਣਾ ਹੋਵੇਗਾ।

ਨੰਬਰ ਅਤੇ ਨਿੱਜੀ ਜਾਣਕਾਰੀ | Telecom Regulatory Authority

ਇੰਨਾ ਹੀ ਨਹੀਂ ਆਈ-ਕਿਊਬ ਅਤੇ ਵੋਡਾਫੋਨ ਐੱਸਾਰ ਗੁਜਰਾਤ ਲਿਮਟਿਡ ਨੂੰ ਵੀ ਖਪਤਕਾਰ ਭਲਾਈ ਫੰਡ ’ਚ 10-10 ਹਜਾਰ ਰੁਪਏ ਦੇਣ ਲਈ ਕਿਹਾ ਗਿਆ ਸੀ ਕਿਉਂਕਿ ਸ਼ਿਕਾਇਤਕਰਤਾ ਨੇ ਟੈਲੀਕਾਮ ਕੰਪਨੀ ’ਤੇ ਆਪਣਾ ਨਾਂ, ਨੰਬਰ ਅਤੇ ਨਿੱਜੀ ਜਾਣਕਾਰੀ ਸਾਂਝੀ ਕਰਨ ਦਾ ਦੋਸ਼ ਵੀ ਲਾਇਆ ਸੀ, ਜੋ ਕਿ ਉਨ੍ਹਾਂ ਦੀ ਨਿੱਜਤਾ ਦੀ ਉਲੰਘਣਾ ਹੈ। ਇਹ ਮਾਮਲਾ ਸਾਲ 2007 ਦਾ ਹੈ। ਮੋਬਾਈਲ ਫੋਨ ਉਪਭੋਗਤਾਵਾਂ ਦੀ ਇੱਕ ਵੱਡੀ ਸਮੱਸਿਆ ਅਣਚਾਹੀਆਂ ਤੇ ਬੇਵਕਤੀ ਕਾਲਾਂ ਹਨ।

ਇਹ ਕਾਲਾਂ ਕਿਸੇ ਵੀ ਸਮੇਂ ਬਿਨਾਂ ਇਜਾਜਤ ਦੇ ਆਉਂਦੀਆਂ ਹਨ। ਕਈ ਵਾਰ ਤੁਸੀਂ ਕਿਸੇ ਮਹੱਤਵਪੂਰਨ ਮੀਟਿੰਗ ਵਿੱਚ ਹੁੰਦੇ ਹੋ, ਆਰਾਮ ਕਰ ਰਹੇ ਹੋ ਜਾਂ ਗੱਡੀ ਚਲਾ ਰਹੇ ਹੋ। ਇਹ ਕਾਲਾਂ ਤੁਹਾਨੂੰ ਪਰੇਸ਼ਾਨ ਕਰਦੀਆਂ ਹਨ। ਨਿਯਮਿਤ ਵਕਫ਼ੇ ’ਤੇ ਆਉਣ ਵਾਲੀਆਂ ਇਹ ਕਾਲਾਂ ਵੀ ਚਿੜਚਿੜੇਪਣ ਦਾ ਕਾਰਨ ਬਣਦੀਆਂ ਹਨ। ਕਈ ਵਾਰ ਤੁਹਾਨੂੰ ਜਾਣਕਾਰੀ ਮਿਲਦੀ ਹੈ ਕਿ ਇਹ ਇੱਕ ਟੈਲੀਮਾਰਕੀਟਿੰਗ ਕਾਲ ਹੈ, ਪਰ ਕਈ ਵਾਰ ਇਹ ਪਤਾ ਨਹੀਂ ਹੁੰਦਾ। ਅਜਿਹੇ ’ਚ ਇਨ੍ਹਾਂ ਕਾਲਾਂ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਨੂੰ ਬਲਾਕ ਕਰਨਾ ਜਰੂਰੀ ਹੈ। ਡੂ ਨਾਟ

ਡਿਸਟਰਬ ਵਿਕਲਪ ਦੀ ਵੀ ਵਰਤੋਂ ਕਰ ਸਕਦੇ ਹੋ

ਭਾਰਤੀ ਅਦਾਲਤਾਂ ਤੇ ਭਾਰਤੀ ਰਿਜਰਵ ਬੈਂਕ (ਆਰਬੀਆਈ) ਨੇ ਟੈਲੀਮਾਰਕੀਟਿੰਗ ਕੰਪਨੀਆਂ ਨੂੰ ਇਸ਼ਤਿਹਾਰਬਾਜੀ, ਮਾਰਕੀਟਿੰਗ ਤੇ ਉਤਪਾਦਾਂ ਦੀ ਸਿੱਧੀ ਵਿਕਰੀ ਲਈ ਖਾਸ ਤੌਰ ’ਤੇ ਕ੍ਰੈਡਿਟ ਕਾਰਡਾਂ ਅਤੇ ਬੈਂਕ ਕਰਜ਼ਿਆਂ ਲਈ ਬੇਲੋੜੀਆਂ ਕਾਲਾਂ ਕਰਕੇ ਵਿਅਕਤੀਆਂ ਦੀ ਗੋਪਨੀਅਤਾ ’ਤੇ ਹਮਲਾ ਕਰਨ ਤੋਂ ਮਨ੍ਹਾ ਕੀਤਾ ਹੈ। ਹਾਲਾਂਕਿ, ਇਹ ਪਾਬੰਦੀਆਂ ਭਾਰਤ ਵਿੱਚ ਟੈਲੀਮਾਰਕੀਟਿੰਗ ਨੂੰ ਖਤਮ ਨਹੀਂ ਕਰਨਗੀਆਂ ਕਿਉਂਕਿ ਕੰਪਨੀਆਂ ਸੰਭਾਵੀ ਗਾਹਕਾਂ ਨਾਲ ਵੀ ਸੰਚਾਰ ਕਰਨਾ ਜਾਰੀ ਰੱਖਦੀਆਂ ਹਨ।

ਸੋਧੀ ਹੋਈ ਬੈਂਕਿੰਗ ਓਮਬਡਸਮੈਨ ਸਕੀਮ ਦੇ ਤਹਿਤ, ਇੱਕ ਦੁਖੀ ਗਾਹਕ ਕ੍ਰੈਡਿਟ ਕਾਰਡਾਂ ’ਤੇ ਰਿਜਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ਸਬੰਧਤ ਲੋਕਪਾਲ ਕੋਲ ਸ਼ਿਕਾਇਤ ਦਰਜ ਕਰ ਸਕਦਾ ਹੈ ਖਪਤਕਾਰ ਅਦਾਲਤ ਦੇ ਹਾਲੀਆ ਨਿਰੀਖਣਾਂ ਤੇ ਫੈਸਲੇ ਨੂੰ ਪੂਰਾ ਕਰਨ ਦੀ ਲੋੜ ਹੈ ਤਾਂ ਜੋ ਟੈਲੀਮਾਰਕੀਟਰ ਨਿੱਜੀ ਗੁਪਤਤਾ ’ਤੇ ਹਮਲਾ ਕੀਤੇ ਬਿਨਾਂ ਅਤੇ ਭਾਰਤ ਦੇ ਸੰਵਿਧਾਨ ਵਿੱਚ ਦਰਜ ਨਾਗਰਿਕਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਪ੍ਰਭਾਵਿਤ ਕੀਤੇ ਬਿਨਾਂ ਆਪਣਾ ਕਾਰੋਬਾਰ ਕਰ ਸਕਣ।

ਡਾ. ਸੱਤਿਆਵਾਨ ਸੌਰਭ
ਬਰਵਾ (ਸਿਵਾਨੀ) ਭਿਵਾਨੀ, ਹਰਿਆਣਾ
ਮੋ. 94665-26148