ਕਿਸੇ ਵੀ ਕਿਸਾਨ ਦੇ ਜ਼ਮੀਨ ਦੀ ਕੁਰਕੀ ਅਤੇ ਮਜ਼ਦੂਰ ਦੇ ਘਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ : ਆਗੂ
Punjab Kisan News: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਵੱਲੋਂ ਅੱਜ ਬਲਾਕ ਦੇ ਪਿੰਡ ਕਣਕਵਾਲ ਭੰਗੂਆਂ ਵਿਖੇ ਇੱਕ ਗਰੀਬ ਕਿਸਾਨ ਦੇ ਘਰ ਦਾ ਵਰੰਟ ਕਬਜ਼ਾ ਸੁਨਾਮ ਬਲਾਕ ਦੇ ਪ੍ਰੈਸ ਸਕੱਤਰ ਸੁਖਪਾਲ ਮਾਣਕ ਕਣਕਵਾਲ ਅਤੇ ਸੁਨਾਮ ਬਲਾਕ ਦਾ ਆਗੂ ਪਾਲ ਸਿੰਘ ਦੌਲੇਵਾਲਾ ਦੀ ਅਗਵਾਈ ਹੇਠ ਰੋਕਿਆ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਕਿਸਾਨ ਦੇ ਜ਼ਮੀਨ ਦੀ ਕੁਰਕੀ ਅਤੇ ਮਜ਼ਦੂਰ ਦੇ ਘਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾ ਜਾਵੇਗੀ।
ਇਹ ਵੀ ਪੜ੍ਹੋ: IAS Transfer Punjab: ਪੰਚਾਇਤੀ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ
ਪਿੰਡ ਕਣਕਵਾਲ ਭੰਗੂਆਂ ਵਿਖੇ ਕਮਲਜੀਤ ਕੌਰ ਪਤਨੀ ਸ਼ਿੰਦਰ ਸਿੰਘ ਨੇ ਲੁਧਿਆਣਾ ਦੀ ਬੈਂਕ ਤੋਂ ਘਰ ’ਤੇ ਕਰਜ਼ਾ ਲਿਆ ਸੀ ਪਰ ਘਰ ਦੀ ਮਜ਼ਬੂਰੀਆਂ ਕਰਕੇ ਕਰਜ਼ਾ ਨਹੀਂ ਮੋੜਿਆ ਗਿਆ। ਇਸ ਲਈ ਘਰ ਦੀ ਕੁਰਕੀ ਕਰਨੇ ਆਏ ਸੀ ਇਸ ਪਰਿਵਾਰ ਨੂੰ ਬੈਂਕ ਵੱਲੋਂ ਧਮਕੀਆਂ ਦਿੱਤੀਆਂ ਗਈਆਂ। ਘਰ ਵਿੱਚ ਸਿਰਫ ਦੋ ਹੀ ਔਰਤਾਂ ਹਨ ਬੈਂਕ ਦੀਆਂ ਧਮਕੀਆਂ ਤੋਂ ਡਰਦਾ ਪਰਿਵਾਰ ਘਰ ਛੱਡ ਕੇ ਕਿਤੇ ਹੋਰ ਚਲਾ ਗਿਆ। ਆਗੂਆਂ ਨੇ ਕਿਹਾ ਕਿ ਜਥੇਬੰਦੀ ਮੰਗ ਕਰਦੀ ਹੈ ਕਿ ਪਰਿਵਾਰ ਨੂੰ ਦੁਬਾਰਾ ਘਰ ਵਿੱਚ ਵਾਪਸ ਲਿਆਂਦਾ ਜਾਵੇ। ਅੱਜ ਦੇ ਧਰਨੇ ਵਿੱਚ ਅਜੀਤ ਸਿੰਘ ਗੰਢੂਆਂ ਇਕਾਈ ਕਣਕਵਾਲ ਭੰਗੂਆਂ, ਇਕਾਈ ਫਲੇੜਾ ,ਇਕਾਈ ਫਤਿਹਗੜ੍ਹ, ਇਕਾਈ ਦੌਲੇਵਾਲਾ , ਇਕਾਈ ਧਰਮਗੜ੍ਹ ਦੇ ਆਗੂ ਹਾਜ਼ਰ ਸਨ ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਕੋਈ ਵੀ ਅਧਿਕਾਰੀ ਕੁਰਕੀ ਕਰਨ ਨਹੀਂ ਆਇਆ। Punjab Kisan News