ਵਿਰੋਧੀ ਧਿਰ ਦੇ ਖਾਤੇ ਸਿਰਫ 126 ਵੋਟਾਂ ਆਈਆਂ | Narendra Modi
ਨਵੀਂ ਦਿੱਲੀ, (ਏਜੰਸੀ)। ਮੋਦੀ ਸਰਕਾਰ ਖਿਲਾਫ ਲੋਕਸਭਾ ਵਿੱਚ ਪਹਿਲਾ ਬੇਭਰੋਸਗੀ ਮਤਾ ਖਾਰਜ ਹੋ ਗਿਆ ਹੈ। ਸਰਕਾਰ ਨੂੰ 325 ਵੋਟਾਂ ਮਿਲੀਆਂ ਜਦਕਿ ਵਿਰੋਧੀ ਧਿਰ ਦੇ ਖਾਤੇ ਸਿਰਫ 126 ਵੋਟਾਂ ਆਈਆਂ। ਸਦਨ ਵਿੱਚ ਵੋਟਿੰਗ ਦੌਰਾਨ ਕੁੱਲ 451 ਸੰਸਦ ਮੈਂਬਰ ਮੌਜੂਦ ਸਨ। ਬੀਜੇਡੀ ਤੇ ਸ਼ਿਵਸੇਨਾ ਦੇ ਸੰਸਦ ਮੈਂਬਰ ਸਦਨ ਵਿੱਚੋਂ ਗੈਰ ਹਾਜ਼ਰ ਰਹੇ। ਸੰਸਦ ਮੈਂਬਰਾਂ ਦੀ ਗੈਰ ਹਾਜ਼ਰੀ ਦਾ ਮਤਲਬ ਕਿ ਬੇਭਰੋਸਗੀ ਮਤੇ ਨੂੰ ਵਰੋਧੀ ਧਿਰ ਦੇ ਹੀ ਕਈ ਦਲਾਂ ਨੇ ਗੰਭੀਰਤਾ ਨਾਲ ਨਹੀਂ ਲਿਆ। ਬੇਭਰੋਸਗੀ ਮਤੇ ਦੌਰਾਨ ਵਿਰੋਧੀ ਧਿਰ ਦੀ ਹਾਲਤ ਇੱਕਦਮ ਖਰਾਬ ਦਿਖੀ। ਲੋਕਸਭਾ ਪ੍ਰਧਾਨ ਸੁਮਿਤਰਾ ਮਹਾਜਨ ਨੇ ਬੁੱਧਵਾਰ ਨੂੰ ਨਰਿੰਦਰ ਮੋਦੀ ਖਿਲਾਫ ਵਿਰੋਧੀ ਧਿਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਲਾਇਆ ਬੇਭਰੋਸਗੀ ਮਤਾ ਸਵੀਕਾਰ ਕਰ ਲਿਆ ਸੀ। (Narendra Modi)
ਬੇਭਰੋਸਗੀ ਮਤੇ ’ਤੇ ਕੱਲ੍ਹ ਲਗਪਗ 12 ਘੰਟਿਆਂ ਦੀ ਬਹਿਸ ਦੇ ਬਾਅਦ ਵੋਟਿੰਗ ਹੋਈ ਜਿਸ ਵਿੱਚ ਲਗਪਗ 451 ਸੰਸਦ ਮੈਂਬਰਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ ਮਤੇ ਦੇ ਪੱਖ ਵਿੱਚ ਮਹਿਜ਼ 126 ਵੋਟਾਂ ਹੀ ਪਈਆਂ ਜਦਕਿ 325 ਮੈਂਬਰਾਂ ਨੇ ਮਤੇ ਦਾ ਵਿਰੋਧ ਕੀਤਾ। ਤੇਲਗੂਦੇਸ਼ਮ ਪਾਰਟੀ ਨੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਸਬੰਧੀ ਸਰਕਾਰ ਤੋਂ ਵੱਖ ਹੋਣ ਬਾਅਦ ਉਸ ਖਿਲਾਫ ਇਹ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। (Narendra Modi)
18 ਸੰਸਦ ਮੈਂਬਰਾਂ ਵਾਲੀ ਸ਼ਿਵਸੇਨਾ ਨੇ ਕੱਲ੍ਹ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ, ਇਸ ਨਾਲ 313 ਸੰਸਦ ਮੈਂਬਰਾਂ ਵਾਲੀ ਐਨਡੀਏ ਦਾ ਅੰਕਡ਼ਾ ਘਟ ਕੇ 295 ਰਹਿ ਗਿਆ। ਬੀਜੇਡੀ ਨੇ ਵੀ ਕੱਲ੍ਹ ਸੰਸਦ ਤੋਂ ਵਾਕ ਆਊਟ ਕਰ ਦਿੱਤਾ ਸੀ। ਮਤੇ ’ਤੇ ਜਿੱਤ ਤੋਂ ਬਾਅਦ ਪੀਐਮ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਐਨਡੀਏ ਨੂੰ ਲੋਕਸਭਾ ਤੇ ਭਾਰਤ ਦੇ 125 ਕਰੋਡ਼ ਲੋਕਾਂ ਦਾ ਭਰੋਸਾ ਹਾਸਲ ਹੈ। ਉਨ੍ਹਾਂ ਨੇ ਸਰਕਾਰ ਦਾ ਸਮਰਥਨ ਕਰਨ ਵਾਲੇ ਸਾਰੇ ਦਲਾਂ ਦਾ ਧੰਨਵਾਦ ਕੀਤਾ। (Narendra Modi)