(ਏਜੰਸੀ) ਨਵੀਂ ਦਿੱਲੀ। ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾ ਦਲ (ਯੂ) ਮੁਖੀ ਨਿਤਿਸ਼ ਕੁਮਾਰ ਨੇ ਅੱਜ ਕਾਂਗਰਸ ਦੀ ਅਗਵਾਈ ‘ਚ ਵਿਰੋਧੀ ਪਾਰਟੀਆਂ ਦੀ ਹੋ ਰਹੀ ਮੀਟਿੰਗ ‘ਚ ਸ਼ਾਮਲ ਹੋਣ ਦੀ ਬਜਾਇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮੋਦੀ ਵੱਲੋਂ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਾਵਿੰਦ ਕੁਮਾਰ ਜਗਨਨਾਥ ਦੇ ਸਨਮਾਨ ‘ਚ ਹੋਏ ਭੋਜਨ ‘ਚ ਸ਼ਾਮਲ ਹੋਣ ਤੋਂ ਬਾਅਦ ਵੱਖ ਤੋਂ ਇਹ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਦਫ਼ਤਰ ਨੇ ਟਵਿੱਟਰ ‘ਤੇ ਹੱਥ ਮਿਲਾਉਂਦੇ ਹੋਏ ਦੋਵਾਂ ਆਗੂਆਂ ਦੀ ਤਸਵੀਰ ਜਾਰੀ ਕਰਦਿਆਂ ਲਿਖਿਆ, ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅੱਜ ਨਵੀਂ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਸਮਝਿਆ ਜਾਂਦਾ ਹੈ ਕਿ ਕੁਮਾਰ ਨੇ 30 ਮਿੰਟ ਤੱਕ ਪ੍ਰਧਾਨ ਮੰਤਰੀ ਨਾਲ ਹੋਰ ਗੱਲਾਂ ਤੋਂ ਇਲਾਵਾ ਗੰਗਾ ਨਦੀ ‘ਚ ਪ੍ਰਦੂਸ਼ਣ ਤੇ ਗਾਰ ਦੀ ਸਮੱਸਿਆ ‘ਤੇ ਚਰਚਾ ਕੀਤੀ।
ਜ਼ਿਕਰਯੋਗ ਹੈ ਕਿ ਕੁਮਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਰਾਸ਼ਟਰਪਤੀ ਚੋਣਾਂ ਲਈ ਸ਼ੁੱਕਰਵਾਰ ਨੂੰ ਇੱਥੇ ਦੁਪਹਿਰ ਦੇ ਭੋਜਨ ‘ਤੇ ਹੋਏ ਵਿਰੋਧੀ ਧਿਰ ਦੇ ਆਗੂਆਂ ਦੀ ਮੀਟਿੰਗ ‘ਚ ਸ਼ਾਮਲ ਨਹੀਂ ਹੋਏ ਸਨ ਪਟਨਾ ਤੋਂ ਅੱਜ ਇੱਥੇ ਪਹੁੰਚਣ ‘ਤੇ ਨਿਤਿਸ਼ ਕੁਮਾਰ ਨੇ ਪ੍ਰੈੱਸ ਕਾਨਫਰੰਸ ਤੋਂ ਕਿਹਾ ਕਿ ਮੋਦੀ ਨੇ ਇਸ ਭੋਜਨ ‘ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਸੱਦਿਆ ਹੈ ਉਨ੍ਹਾਂ ਕਿਹਾ ਕਿ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਬਿਹਾਰ ਮੂਲ ਦੇ ਹਨ, ਇਸਦੇ ਕਾਰਨ ਵੀ ਉਹ ਇਸ ਭੋਜਨ ‘ਚ ਸ਼ਾਮਲ ਹੋ ਰਹੇ ਹਨ ਕੁਮਾਰ ਤੇ ਉੱਥੋਂ ਦੀ ਸਿਆਸੀ ਪਾਰਟੀ ਬਿਹਾਰ ਦੇ ਵਿਕਾਸ ਲਈ ਵੱਖ ਪੈਕੇਜ਼ ਦੀ ਮੰਗ ਕਰਦੀ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ