Weight Lifting Competition: ਨਿਤਿਨ ਇੰਸਾਂ ਨੇ ਜਿੱਤਿਆ ਬੈਂਚ ਪ੍ਰੈਸ ਰਾਜ ਪੱਧਰੀ ਮੁਕਾਬਲੇ ’ਚ ਸੋਨ ਮੈਡਲ

Weight Lifting Competition
ਮੰਡੀ ਗੋਬਿੰਦਗੜ੍ਹ: ਰਾਜ ਪੱਧਰੀ ਵੇਟ ਲਿਫਟਿੰਗ ਮੁਕਾਬਲੇ ਵਿੱਚ ਗੋਲਡ ਮੈਡਲ ਹਾਸਲ ਕਰਨ ਤੇ ਨਿਤਿਨ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਿੰਸੀਪਸ ਮੈਡਮ ਅਰਚਨਾ ਗੁਪਤਾ, ਕੋਚ ਬਲਵਿੰਦਰ ਸਿੰਘ ਤੇ ਨਾਲ ਨਿਤਿਨ ਦੇ ਮਾਤਾ ਪਿਤਾ। ਤਸਵੀਰ : ਅਮਿਤ ਸ਼ਰਮਾ

ਸਰੀਰ ਦੀ ਅਪੰਗਤਾ ਨੂੰ ਕਮਜ਼ੋਰੀ ਨਹੀਂ ਹਿੰਮਤ ਬਣਾ ਪੇਸ਼ ਕਰ ਰਿਹਾ ਮਿਸਾਲ

(ਅਮਿਤ ਸ਼ਰਮਾ) ਮੰਡੀ ਗੋਬਿੰਦਗੜ੍ਹ। Weight Lifting Competition: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਵਸਨੀਕ ਨਿਤਿਨ ਇੰਸਾਂ ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰ ਰਿਹਾ ਹੈ। ਨੀਤੀਨ ਇੰਸਾਂ ਮੰਡੀ ਗੋਬਿੰਦਗੜ੍ਹ ਦੇ ਸਥਾਨਕ ਐਸ ਡੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਨੌਵੀਂ ਜਮਾਤ ਦਾ ਵਿਦਿਆਰਥੀ ਹੈ। ਨੀਤੀਨ ਆਪਣੇ ਪੈਰਾਂ ਤੋਂ ਜਨਮ ਤੋਂ ਅਪਾਹਿਜ਼ ਹੋਣ ਦੇ ਬਾਵਜ਼ੂਦ ਵੀ ਆਪਣੇ ਹੌਂਸਲਿਆਂ ਦੀ ਉਡਾਣ ਨੂੰ ਉੱਚਾ ਚੁੱਕਣ ਲਈ ਕੁੱਝ ਨਾ ਕੁੱਝ ਕਰਦਾ ਰਹਿੰਦਾ ਹੈ, ਜਿੱਥੇ ਨਿਤਿਨ ਨੇ ਕਈ ਵਾਰ ਆਪਣੇ ਡਾਂਸ ਰਾਹੀਂ ਕਈ ਮੁਕਾਬਲਿਆਂ ਵਿੱਚ ਜੱਜ ਸਾਹਿਬਾਨ ਤੇ ਦਰਸ਼ਕਾਂ ਨੂੰ ਦੰਦਾਂ ਵਿੱਚ ਉਂਗਲਾਂ ਦੱਬ ਲੈਣ ਨੂੰ ਮਜ਼ਬੂਰ ਕਰ ਦਿੱਤਾ।

ਉਥੇ ਹੀ ਹੁਣ ਨੀਤੀਨ ਵੱਲੋਂ ਵੇਟ ਲੀਫਿਟਿੰਗ ਮੁਕਾਬਲੇ ਵਿੱਚ ਆਪਣੇ ਜੌਹਰ ਤੇ ਹੌਂਸਲਿਆਂ ਨਾਲ ਸਰੀਰਕ ਰੂਪ ਤੋਂ ਪੂਰੀ ਤਰ੍ਹਾਂ ਤੰਦਰੁਸਤ ਬਾਕੀ ਖਿਡਾਰੀਆਂ ਨੂੰ ਮਾਤ ਦੇ ਰਿਹਾ ਹੈ। ਬੀਤੇ ਦਿਨੀਂ ਜ਼ਿਲ੍ਹਾ ਪਟਿਆਲਾ ਦੇ ਬਾਰਨ ਪਿੰਡ ਵਿੱਚ ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸੂਬਾ ਪੱਧਰੀ ਸਬ ਜੂਨੀਅਰ ਬੈਚ ਪ੍ਰੈਸ ਵੇਟ ਲਿਫਟਿੰਗ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਆਪਣੇ ਮਾਤਾ ਪਿਤਾ, ਸਕੂਲ ਦੇ ਖੇਡ ਕੋਚ, ਸਕੂਲ ਪ੍ਰਬੰਧਕਾਂ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। Weight Lifting Competition

ਇਸ ਮੌਕੇ ਨੀਤੀਨ ਨੇ ਗੱਲ ਕਰਦਿਆਂ ਕਿਹਾ ਕੀ ਉਹ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਗੁਰੂ ਪਾਪਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੰਦੇ ਹਨ ਜਿਨ੍ਹਾਂ ਦੇ  ਪਾਵਨ ਆਸ਼ੀਰਵਾਦ ਸਦਕਾ ਇਹ ਉਪਲੱਬਧੀ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: ਪੰਜਾਬ ‘ਚ ਪੰਚਾਇਤ ਸੰਮਤੀਆਂ ਸਬੰਧੀ ਆਈ ਨਵੀਂ ਜਾਣਕਾਰੀ, ਹੁਣ ਇਸ ਤਰ੍ਹਾਂ ਹੋਵੇਗਾ ਕੰਮਕਾਜ

ਇਸ ਤੋਂ ਇਲਾਵਾ ਆਪਣੇ ਮਾਤਾ ਪਿਤਾ ਦੇ ਆਸ਼ੀਰਵਾਦ ਤੇ ਉਨ੍ਹਾਂ ਵੱਲੋਂ ਦਿੱਤੇ ਜਾ ਰਹੇ ਹੌਂਸਲੇ ਨੂੰ ਹੈ। ਕਿਉਂਕਿ ਉਸਦੇ ਪਿਤਾ ਦੌਲਤ ਰਾਮ ਰਾਜੂ ਇੰਸਾਂ ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਤੇ ਡੇਰਾ ਸੱਚਾ ਸੌਦਾ ਦੇ 85 ਮੈਂਬਰ ਪੰਜਾਬ ਹਨ । ਜਿਸਦੇ ਚਲਦੇ ਉਨ੍ਹਾਂ ਵੱਲੋਂ ਹਰ ਸਮੇਂ ਪੂਜਨੀਕ ਗੁਰੂ ਜੀ ਵੱਲੋਂ ਖਿਡਾਰੀਆਂ ਨੂੰ ਫ਼ਰਮਾਏ ਜਾਂਦੇ ਬਚਨਾਂ ਦੀ ਜਾਣਕਾਰੀ ਉਸ ਨਾਲ ਸਾਂਝੀ ਕੀਤੀ ਜਾਂਦੀ ਰਹੀ ਤੇ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਰਦੇ ਹੋਏ ਲਗਾਤਾਰ ਆਪਣੀ ਖੇਡ ਦੇ ਪ੍ਰਤੀ ਅਣਥੱਕ ਮਿਹਨਤ ਦੇ ਸਦਕਾ ਅੱਜ ਇਸ ਮੈਡਲ ਨੂੰ ਜਿੱਤਣ ਵਿੱਚ ਕਾਮਯਾਬੀ ਮਿਲੀ।

ਉਨ੍ਹਾਂ ਅੱਗੇ ਕਿਹਾ ਕੀ ਇਸ ਦੇ ਲਈ ਉਹ ਆਪਣੇ ਸਕੂਲ ਦੇ ਕੋਚ ਮਾਸਟਰ ਬਲਵਿੰਦਰ ਸਿੰਘ, ਸਕੂਲ ਦੇ ਚੇਅਰਮੈਨ ਵਿਨੋਦ ਢੰਡ ,ਪ੍ਰਿੰਸੀਪਲ ਸ੍ਰੀਮਤੀ ਅਰਚਨਾ ਗੁਪਤਾ ਅਤੇ ਸਮੁੱਚੇ ਸਕੂਲ ਅਧਿਆਪਕਾਂ ਦਾ ਧੰਨਵਾਦ ਕਰਦੇ ਹਨ ਜੋ ਇਸ ਸਭਨਾਂ ਦੀਆਂ ਅਸੀਸਾਂ ਤੇ ਸਹਿਯੋਗ ਸਦਕਾ ਉਹ ਆਪਣੀ ਪੜਾਈ ਦੇ ਨਾਲ ਨਾਲ ਖੇਡ ਵਿੱਚ ਆਪਣਾ ਮੁਕਾਮ ਹਾਸਲ ਕਰਨ ਲਈ ਅੱਗੇ ਵੱਧ ਰਿਹਾ ਹੈ।

ਨਿਤਿਨ ਨੇ ਚਮਕਾਇਆ ਸਕੂਲ ਦਾ ਨਾਂਅ

ਇਸ ਦੌਰਾਨ ਨਿਤਿਨ ਦੀ ਇਸ ਕਾਮਯਾਬੀ ਮੌਕੇ ਸਕੂਲ ਦੀ ਪਿ੍ਰੰਸੀਪਲ ਮੈਡਮ ਅਰਚਨਾ ਗੁਪਤਾ, ਖੇਡ ਕੋਚ ਮਾਸਟਰ ਬਲਵਿੰਦਰ ਸਿੰਘ ਵੱਲੋਂ ਨਿਤਿਨ ਕੁਮਾਰ ਨੂੰ ਉਸਦੀ ਕਾਮਯਾਬੀ ਦੇ ਲਈ ਉਸਦਾ ਮੂੰਹ ਮਿੱਠਾ ਕਰਵਾ ਉਸਦੀ ਹੌਂਸਲਾ ਅਫ਼ਜਾਈ ਕੀਤੀ। ਇਸ ਦੌਰਾਨ ਸਕੂਲ ਪਿ੍ਰੰਸੀਪਲ ਮੈਡਮ ਅਰਚਨਾ ਗੁਪਤਾ ਨੇ ਗੱਲ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਲਈ ਅਤੇ ਉਨ੍ਹਾਂ ਦੇ ਸਕੂਲ ਲਈ ਬੜੇ ਹੀ ਮਾਣ ਸਨਮਾਨ ਵਾਲੀ ਗੱਲ ਹੈ। ਕੀ ਉਨ੍ਹਾਂ ਦੇ ਸਕੂਲ ਦੇ ਦੋ ਬੱਚਿਆਂ ਵੱਲੋਂ ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸੂਬਾ ਪੱਧਰੀ ਸਬ ਜੂਨੀਅਰ ਬੈਚ ਪ੍ਰੈਸ ਵੇਟ ਲਿਫਟਿੰਗ ਮੁਕਾਬਲੇ ਵਿੱਚ ਹਿੱਸਾ ਲਿਆ ਗਿਆ,

ਜਿਸ ਵਿੱਚ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਨਿਤਿਨ ਕੁਮਾਰ ਨੇ ਬੈਂਚ ਪ੍ਰੈਸ ਮੁਕਾਬਲੇ ਵਿੱਚ ਪਹਿਲੇ ਰਾਊਂਡ ਵਿੱਚ 50 ਕਿਲੋ ਗ੍ਰਾਮ, ਦੂਸਰੇ ਰਾਊਂਡ ਵਿੱਚ 60 ਕਿਲੋ ਗ੍ਰਾਮ ਤੇ ਫਾਈਨਲ ਰਾਊਂਡ ਵਿੱਚ 75 ਕਿਲੋ ਗ੍ਰਾਮ ਵਜ਼ਨ ਦੀ ਬੈਂਚ ਪ੍ਰੈਸ ਲਗਾ ਸਬ ਜੂਨੀਅਰ ਕੈਟੀਗਰੀ ਵਿੱਚ ਪਹਿਲਾਂ ਥਾਂ ਹਾਸਿਲ ਕੀਤਾ। ਉਥੇ ਹੀ ਸਕੂਲ ਦੇ ਹੀ ਵਿਦਿਆਰਥੀ ਨੀਰਵ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸਦੇ ਲਈ ਉਹ ਆਪਣੇ ਸਕੂਲ ਦੇ ਇਹਨਾਂ ਹੋਣਹਾਰ ਵਿਦਿਆਰਥੀਆਂ ਨੂੰ ਬਹੁਤ ਬਹੁਤ ਮੁਕਰਬਾਦ ਦਿੰਦੇ ਹਨ । ਇਸ ਮੌਕੇ ਨਿਤਿਨ ਦੀ ਮਾਤਾ ਸ਼੍ਰੀਮਤੀ ਰੂਬੀ ਇੰਸਾਂ ਤੇ ਉਸਦੇ ਚਾਚਾ ਅਮਿਤ ਸ਼ਰਮਾ ਵੀ ਮੌਜੂਦ ਸਨ । Weight Lifting Competition