ਨਿਤਿਨ ਗਡਕਰੀ ਦਾ ਵੱਡਾ ਐਲਾਨ, 60 ਕਿਲੋਮੀਟਰ ਦੇ ਦਾਇਰੇ ‘ਚ ਹੋਵੇਗਾ ਸਿਰਫ ਇੱਕ ਟੋਲ

nitin gadkari

ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਬੰਦ ਕਰ ਦਿੱਤੇ ਜਾਣਗੇ ਦੂਜੇ ਟੋਲ ਪਲਾਜ਼ੇ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ 60 ਕਿਲੋਮੀਟਰ ਦੇ ਘੇਰੇ ਵਿੱਚ ਸਿਰਫ ਇੱਕ ਹੀ ਟੋਲ ਪਲਾਜ਼ਾ ਹੋਵੇਗਾ। ਉਨਾਂ ਕਿਹਾ ਕਿ ਜੇਕਰ 60 ਕਿਲੋਮੀਟਰ ਦੇ ਘੇਰੇ ’ਚ ਹੋਰ ਟੋਲ ਹੋਵੇਗਾ ਤਾਂ ਉਹ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਬੰਦ ਕਰ ਦਿੱਤਾ ਜਾਵੇਗਾ। ਟਰਾਂਸਪੋਰਟ ਮੰਤਰੀ ਨੇ ਕਿਹਾ ਸਥਾਨਕ ਲੋਕਾਂ ਨੂੰ ਪਾਸ ਦਿੱਤੇ ਜਾਣਗੇ, ਜਿਨ੍ਹਾਂ ਕੋਲ ਆਧਾਰ ਕਾਰਡ ਹੈ ਅਤੇ ਜੋ ਟੋਲ ਪਲਾਜ਼ਿਆਂ ਦੇ ਨੇੜੇ ਰਹਿੰਦੇ ਹਨ।

ਕੇਂਦਰੀ ਮੰਤਰੀ ਨੇ ਕਿਹਾ ਕਿ ਹੁਣ ਸਰਕਾਰ ਅਜਿਹੀ ਤਕਨੀਕ ‘ਤੇ ਕੰਮ ਕਰ ਰਹੀ ਹੈ, ਜਿਸ ‘ਚ ਜੀ.ਪੀ.ਐੱਸ. ਦੀ ਮੱਦਦ ਨਾਲ ਕੈਮਰਾ ਤੁਹਾਡੀ ਫੋਟੋ ਲਵੇਗਾ, ਜਿੱਥੋਂ ਤੁਸੀਂ ਹਾਈਵੇ ‘ਤੇ ਚੜ੍ਹੋਗੇ, ਉਸ ਜਗ੍ਹਾ ਦੀ ਫੋਟੋ ਲਵੇਗਾ, ਜਿੱਥੋਂ ਤੁਸੀਂ ਹਾਈਵੇ ‘ਤੇ ਉਤਰੋਗੇ, ਉੱਥੋਂ ਦੀ ਫੋਟੇ ਲਵੇਗਾ ਤੇ ਇਸ ਤਰ੍ਹਾਂ ਓਨੀ ਹੀ ਦੂਰੀ ਦਾ ਟੋਲ ਕੱਟਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ