ਪਰਿਵਾਰਕ ਮੈਂਬਰਾਂ ਨੇ ਮੌਤ ਉਪਰੰਤ ਮ੍ਰਿਤਕ ਦੇਹ ਕੀਤੀ ਮੈਡੀਕਲ ਖੋਜਾਂ ਲਈ ਦਾਨ
ਪੁਸ਼ਪਿੰਦਰ ਸਿੰਘ/ਅਸ਼ੋਕ ਗਰਗ/ਪੱਕਾ ਕਲਾਂ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ‘ਤੇ ਅਮਲ ਕਰਦਿਆਂ ਬਠਿੰਡਾ ਜਿਲ੍ਹੇ ਦੇ ਪਿੰਡ ਪੱਕਾ ਕਲਾਂ (ਬਲਾਕ ਰਾਮਾਂ-ਨਸੀਬਪੁਰਾ) ਦੀ ਨਿਰਮਲਾ ਰਾਣੀ ਇੰਸਾਂ (64) ਨੇ ਸਰੀਰਦਾਨੀਆਂ ‘ਚ ਸ਼ਾਮਲ ਹੋ ਕੇ ਇਨਸਾਨੀਅਤ ਦਾ ਫਰਜ ਨਿਭਾ ਦਿੱਤਾ ਹੈ ਉਨ੍ਹਾਂ ਦੀ ਸਵੈ-ਇੱਛਾ ਅਨੁਸਾਰ ਉਸਦੇ ਪਰਿਵਾਰਕ ਮੈਂਬਰਾਂ ਨੇ ਨਿਰਮਲਾ ਰਾਣੀ ਇੰਸਾਂ ਦੀ ਮੌਤ ਉਪਰੰਤ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਹੈ ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਅੱਖਾਂ ਵੀ ਸੁਰੱਖਿਅਤ ਲਈਆਂ ਗਈਆਂ ਜੋ ਦੋ ਹਨ੍ਹੇਰੀ ਜਿੰਦਗੀਆਂ ਨੂੰ ਰੌਸ਼ਨੀ ਪ੍ਰਦਾਨ ਕਰਨਗੀਆਂ ਸਰੀਰਦਾਨੀ ਦੀ ਅਰਥੀ ਨੂੰ ਪਰਿਵਾਰ ਦੀਆਂ ਨੂੰਹਾਂ ਤੇ ਧੀਆਂ ਨੇ ਮੋਢਾ ਦਿੱਤਾ। Body Donation
ਸਰੀਰਦਾਨ ਕਰਨ ਤੋਂ ਪਹਿਲਾਂ ਕੀਤੀਆਂ ਅੱਖਾਂਦਾਨ
ਜਾਣਕਾਰੀ ਅਨੁਸਾਰ ਪਿੰਡ ਵਾਸੀ ਕੇਵਲ ਕੁਮਾਰ ਇੰਸਾਂ ਦੀ ਪਤਨੀ ਨਿਰਮਲਾ ਰਾਣੀ ਇੰਸਾਂ ਸੰਖੇਪ ਬਿਮਾਰੀ ਕਾਰਨ ਦੇਰ ਰਾਤ ਆਪਣੀ ਸੁਆਸਾਂ ਰੂਪੀ ਪੂੰਜੀ ਕਰਕੇ ਸੱਚਖੰਡ ਜਾ ਬਿਰਾਜੇ ਉਨ੍ਹਾਂ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਪਤੀ ਕੇਵਲ ਕੁਮਾਰ ਇੰਸਾਂ, ਪੁੱਤਰਾਂ ਫਿਰੰਗੀ ਲਾਲ ਇੰਸਾਂ, ਦਰਸ਼ਨ ਲਾਲ ਇੰਸਾਂ, ਧੀ ਮੀਨਾ ਰਾਣੀ ਇੰਸਾਂ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੀ ਦਿਲੀ ਇੱਛਾ ਮੁਤਾਬਿਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਭੁੱਚੋ ਜਿਲ੍ਹਾ ਬਠਿੰਡਾ ਨੂੰ ਦਾਨ ਕਰ ਦਿੱਤਾ। ਮ੍ਰਿਤਕ ਦੇਹ ਨੂੰ ਬਲਾਕ ਰਾਮਾਂ ਨਸੀਬਪੁਰਾ ਅਤੇ ਬਲਾਕ ਬਾਂਡੀ ਤੋਂ ਇਲਾਵਾ ਵੱਖ-ਵੱਖ ਪਿੰਡਾਂ ‘ਚੋਂ ਵੱਡੀ ਗਿਣਤੀ ਵਿੱਚ ਸਾਧ-ਸੰਗਤ, ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਪੁੱਜ ਕੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ‘ਚ ਪਿੰਡ ਦੀਆਂ ਗਲੀਆਂ ‘ਚੋਂ ਹੁੰਦੇ ਹੋਏ । Body Donation
ਪਿੰਡ ਦੇ ਮੁੱਖ ਬੱਸ ਅੱਡੇ ਤੱਕ ‘ਨਿਰਮਲਾ ਰਾਣੀ ਇੰਸਾਂ ਅਮਰ ਰਹੇ’ ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ 45 ਮੈਂਬਰ ਪੰਜਾਬ ਛਿੰਦਰ ਪਾਲ ਇੰਸਾਂ, 15 ਮੈਂਬਰ ਹਰਬੰਸ ਇੰਸਾਂ, ਰਾਜੂ ਛਾਬੜਾ ਤੇ ਗੁਰਪ੍ਰੀਤ ਸਿੰਘ ਗਿਆਨਾਂ, ਹਰਪਾਲ ਇੰਸਾਂ ਭੰਗੀਦਾਸ, ਬਾਂਡੀ ਬਲਾਕ ਦੇ ਭੰਗੀਦਾਸ ਗੁਰਸੇਵਕ ਕੁਮਾਰ ਇੰਸਾਂ, ਭੋਲਾ ਰਾਮ ਰੀਡਰ ਡਿਪਟੀ ਕਮਿਸ਼ਨਰ, ਅਮਰਜੀਤ ਸਿੰਘ ਪ੍ਰਧਾਨ ਲਹਿਰੀ ਵਾਲੇ, ਪਾਰਸ ਕੁਮਾਰ ਇੰਸਾਂ, ਵੈਦ ਪ੍ਰਕਾਸ਼ ਪੱਕਾ ਕਲਾਂ, ਮਦਨ ਲਾਲ ਪ੍ਰਧਾਨ ਜੈਨ ਕਾਲਜ ਰਾਮਾਂ ਮੰਡੀ, ਸਰਪੰਚ ਅਗੰਰੇਜ ਸਿੰਘ ਤੇ ਸਮੂਹ ਪੰਚਾਇਤ, ਸੁਜਾਣ ਭੈਣਾਂ, ਵੱਖ-ਵੱਖ ਪਿੰਡਾਂ ਦੇ ਭੰਗੀਦਾਸ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਤੇ ਪਿੰਡ ਵਾਸੀਆਂ ਤੋਂ ਇਲਾਵਾ ਰਿਸ਼ਤੇਦਾਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜ਼ਿਕਰਯੋਗ ਹੈ ਕਿ ਨਿਰਮਲਾ ਰਾਣੀ ਇੰਸਾਂ ਡੇਰਾ ਸੱਚਾ ਸੌਦਾ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਸਨ ਅਤੇ ਉਨ੍ਹਾਂ ਦਾ ਪਰਿਵਾਰ ਵੀ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕੰਮਾਂ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾ ਰਿਹਾ ਹੈ।
ਮੈਡੀਕਲ ਦੇ ਵਿਦਿਆਰਥੀਆਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ: ਡਾ. ਗੋਇਲ
ਆਦੇਸ਼ ਹਸਪਤਾਲ ਭੁੱਚੋ ਤੋਂ ਮ੍ਰਿਤਕ ਦੇਹ ਲੈਣ ਪੁੱਜੇ ਡਾ. ਪ੍ਰਮੋਦ ਗੋਇਲ ਨੇ ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਇਸ ਮਹਾਨ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਮੈਡੀਕਲ ਦੀ ਪ੍ਹੜਾਈ ਕਰ ਰਹੇ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ।ਉਨ੍ਹਾਂ ਕਿਹਾ ਕਿ ਅੱਜ ਡੇਰਾ ਸੱਚਾ ਸੌਦਾ ਦੀ ਪਹਿਲ ਕਦਮੀ ਸਦਕਾ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਸਰੀਰਦਾਨ ਮਿਲ ਰਹੇ ਹਨ ਡਾ. ਗੋਇਲ ਨੇ ਕਿਹਾ ਕਿ ਅਜਿਹੇ ਪਰਿਵਾਰ ਵੀ ਧੰਨ ਕਹਿਣ ਦੇ ਕਾਬਲ ਹਨ ਜੋ ਡੇਰਾ ਸੱਚਾ ਦੀ ਪਵਿੱਤਰ ਸਿੱਖਿਆ ‘ਤੇ ਚਲਦੇ ਹੋਏ ਮਨੁੱਖਤਾ ਦੀ ਸੇਵਾ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।