ਨਿਰਭੈਆ ਦੀ ਮਾਂ ਨੇ ਸੁਪਰੀਮ ਕੋਰਟ ‘ਚ ਦਰਜ਼ ਕੀਤੀ ਦਖਲਅੰਦਾਜ਼ੀ ਅਰਜ਼ੀ

Supreme Court

ਮਾਣਯੋਗ ਅਦਾਲਤ ਵੱਲੋਂ ਅਰਜ਼ੀ ਮਨਜ਼ੂਰ
ਅਗਲੀ ਸੁਣਵਾਈ 17 ਦਸੰਬਰ ਨੂੰ

ਨਵੀਂ ਦਿੱਲੀ (ਏਜੰਸੀ)। ਦਿੱਲੀ ‘ਚ 2012 ਦੇ ਸਮੂਹਿਕ ਦੁਰਾਚਾਰ ਦੀ ਪੀੜਤਾ ਨਿਰਭੈਆ (Nirbhaya) ਦੀ ਮਾਂ ਨੇ ਮਾਮਲੇ ਦੇ ਇੱਕ ਦੋਸ਼ੀ ਅਕਸ਼ੈ ਕੁਮਾਰ ਸਿੰਘ ਦੀ ਮੁੜਵਿਚਾਰ ਅਰਜ਼ੀ ਦੇ ਖਿਲਾਫ਼ ਸੁਪਰੀਮ ਕੋਰਟ ‘ਚ ਦਖ਼ਲਅੰਦਾਜ਼ੀ ਦੀ ਅਰਜ਼ੀ ਦਿੱਤੀ ਹੈ। ਪੀੜਤਾ ਦੀ ਮਾਂ ਵੱਲੋਂ ਪੇਸ਼ ਹੋਏ ਵਕੀਲ ਨੇ ਮੁੱਖ ਜੱਜ ਐੱਸ ਏ ਬੋਬਡੇ ਦੀ ਪ੍ਰਧਾਨਗੀ ਵਾਲੀ ਇੱਕ ਬੈਂਚ ਦੇ ਸਾਹਮਣੇ ਇਸ ਮਾਮਲੇ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਇਸ ਮਾਮਲੇ ਦੇ ਇੱਕ ਦੋਸ਼ੀ ਅਕਸ਼ੈ ਦੀ ਮੁੜਵਿਚਾਰ ਅਰਜ਼ੀ ਦਾ ਵਿਰੋਧੀ ਕੀਤਾ। ਮੁੱਖ ਅਦਾਲਤ ਨੇ ਉਨ੍ਹਾਂ ਦੀ ਅਰਜ਼ੀ ਮਨਜ਼ੂਰ ਕਰ ਲਈ ਅਤੇ ਮਾਮਲੇ ਦੀ ਸੁਣਵਾਈ ਲਈ 17 ਦਸੰਬਰ ਦੀ ਤਾਰੀਖ਼ ਐਲਾਨ ਦਿੱਤੀ। ਮਾਣਯੋਗ ਅਦਾਲਤ ਨੇ ਪਿਛਨੇ ਸਾਲ 9 ਜੁਲਾਈ ਨੂੰ ਤਿੰਨ ਹੋਰ ਦੋਸ਼ੀਆਂ ਪਵਨ, ਵਿਨੈ ਅਤੇ ਮੁਕੇਸ਼ ਦੀਆਂ ਮੁੜ ਵਿਚਾਰ ਅਰਜ਼ੀਆਂ ਇਹ ਕਹਿੰਦੇ ਹੋਏ ਖਾਰਜ਼ ਕਰ ਦਿੱਤੀਆਂ ਸਨ ਕਿ ਸਾਲ 2017 ਦੀ ਸਜ਼ਾ ‘ਤੇ ਮੁੜ ਵਿਚਾਰ ਕਰਨ ਦਾ ਕੋਈ ਆਧਾਰ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here