ਨਿਰਭੈਯਾ ਕੇਸ: ਦੋਸ਼ੀ ਮੁਕੇਸ਼ ਦੀ ਹਾਈਕੋਰਟ ਨੇ ਡੈਥ ਵਰੰਟ ਰੱਦ ਕਰਨ ਦੀ ਅਪੀਲ ਕੀਤੀ ਰੱਦ

Nirbhaya case. Mukesh's mercy plea rejected by President

ਕਿਊਰੇਟਿਵ ਪਟੀਸ਼ਨ ਰੱਦ ਹੋਣ ‘ਤੇ ਕੀਤੀ ਮੰਗ | Nirbhaya Case
ਫਾਂਸੀ ‘ਚ ਬਚੇ ਹਨ 7 ਦਿਨ ਬਾਕੀ

ਨਵੀਂ ਦਿੱਲੀ, ਏਜੰਸੀ। ਹਾਈ ਕੋਰਟ ਨੇ ਬੁੱਧਵਾਰ ਨੂੰ ਨਿਰਭਯਾ (Nirbhaya Case) ਸਮੂਹਿਕ ਜਬਰ ਜਨਾਹ ਮਾਮਲੇ ਵਿੱਚ ਫਾਂਸੀ ਦੇ ਲਈ ਦੋਸ਼ੀ ਮੁਕੇਸ਼ ਕੁਮਾਰ ਦੇ ਮੌਤ ਦੇ ਵਾਰੰਟ ‘ਤੇ ਰੋਕ ਲਗਾਉਣ ਦੀ ਅਪੀਲ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਹੇਠਲੀ ਅਦਾਲਤ ਨੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਦੇਣ ਦੇ ਫੈਸਲੇ ਵਿੱਚ ਕੋਈ ਖਾਮੀ ਨਹੀਂ ਹੈ। ਹਾਲਾਂਕਿ, ਜਸਟਿਸ ਮਨਮੋਹਨ ਅਤੇ ਜਸਟਿਸ ਸੰਗੀਤਾ ਧੀਂਗਰਾ ਦੇ ਬੈਂਚ ਨੇ ਦੋਸ਼ੀ ਨੂੰ ਹੇਠਲੀ ਅਦਾਲਤ ਵਿੱਚ ਅਪੀਲ ਕਰਨ ਦੀ ਆਗਿਆ ਦਿੱਤੀ। ਇਸ ਤੋਂ ਬਾਅਦ ਮੁਕੇਸ਼ ਦੇ ਵਕੀਲ ਨੇ ਹੇਠਲੀ ਅਦਾਲਤ ‘ਚ ਦਾਖਲਾ ਕੀਤਾ। ਅਦਾਲਤ ਇਸ ‘ਤੇ ਵੀਰਵਾਰ ਨੂੰ ਸੁਣਵਾਈ ਕਰੇਗੀ।

ਨਿਰਭੈਯਾ ਗੈਂਗਰੇਪ ਕੇਸ ‘ਚ ਫਾਂਸੀ ਦੀ ਸਜ਼ਾ ਹੋਣ ‘ਤੇ ਦੋਸ਼ੀ ਮੁਕੇਸ਼ ਕੁਮਾਰ ਨੇ ਟ੍ਰਾਇਲ ਕੋਰਟ ਦੇ ਡੈਥ ਵਰੰਟ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਉਸ ਦੀ ਅਰਜੀ ‘ਤੇ ਬੁੱਧਵਾਰ ਨੂੰ ਦਿੱਲੀ ਹਾਈਕੋਰਟ ਦੇ ਜਸਟਿਸ ਮਨਮੋਹਨ ਸਿੰਘ ਅਤੇ ਜਸਟਿਸ ਸੰਗੀਤਾ ਧੀਂਗਰਾ ਦੀ ਬੇਂਚ ਸੁਣਵਾਈ ਕਰ ਰਹੀ ਸੀ। ਇਸ ਦਰਮਿਆਨ ਨਿਰਭੈਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਦੋਸ਼ੀ ਜੋ ਚਾਹੇ ਕਰ ਲਵੇ, ਪਰ ਇਸ ਕੇਸ ‘ਚ ਸਭ ਕੁਝ ਸਾਫ ਹੈ। ਦੋਸ਼ੀ ਮੁਕੇਸ਼ ਨੇ ਕੋਰਟ ‘ਚ ਕਿਹਾ ਹੈ ਕਿ ਉਸਦੀ ਦਇਆ ਅਰਜੀ ਦਿੱਲੀ ਦੇ ਉਪਰਾਜਪਾਲ ਅਤੇ ਰਾਸ਼ਟਰਪਤੀ ਕੋਲ ਪੈਂਡਿੰਗ ਹੈ।

ਇਸ ‘ਤੇ ਫੈਸਲੇ ਲਈ ਫਾਂਸੀ ਤੋਂ ਪਹਿਲਾਂ ਉਸ ਨੂੰ 14 ਦਿਨ ਦਾ ਸਮਾਂ ਦਿੱਤਾ ਜਾਵੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਦੋ ਦੋਸ਼ੀਆਂ ਮੁਕੇਸ਼ ਅਤੇ ਵਿਨੈ ਸ਼ਰਮਾ ਦੀ ਕਿਊਰੇਟਿਵ ਪਟੀਸ਼ਨ ਰੱਦ ਕਰ ਦਿੱਤੀ ਸੀ। ਟ੍ਰਾਇਲ ਕੋਰਟ ਨੇ ਪਿਛਲੇ ਹਫਤੇ ਸਾਰੇ ਚਾਰ ਦੋਸ਼ੀਆਂ ਮੁਕੇਸ਼, ਵਿਨੈ, ਪਵਨ ਅਤੇ ਅਕਸ਼ੈ ਦਾ ਡੈਥ ਵਰੰਟ ਜਾਰੀ ਕੀਤਾ ਸੀ, ਜਿਸ ‘ਚ ਤਿਹਾੜ ਜੇਲ੍ਹ ‘ਚ ਫਾਂਸੀ ਲਈ 22 ਜਨਵਰੀ ਸਵੇਰੇ 7 ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ। ਇਸ ਹਿਸਾਬ ਨਾਲ ਹੁਣ ਦੋਸ਼ੀਆਂ ਕੋਲ 7 ਦਿਨ ਹੀ ਬਚੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।