ਨਿਰਭੈਆ ਮਾਮਲਾ : ਸੁਪਰੀਮ ਕੋਰਟ ਨੇ ਖਾਰਜ਼ ਕੀਤੀ ਕਿਉਰੇਟਿਵ ਪਟੀਸ਼ਨ

Supreme Court

ਨਿਰਭੈਆ ਮਾਮਲਾ : ਸੁਪਰੀਮ ਕੋਰਟ ਨੇ ਖਾਰਜ਼ ਕੀਤੀ ਕਿਉਰੇਟਿਵ ਪਟੀਸ਼ਨ

ਨਵੀਂ ਦਿੱਲੀ (ਏਜੰਸੀ)। ਮਾਣਯੋਗ ਸੁਪਰੀਮ ਕੋਰਟ ਨੇ ਦੇਸ਼ ਨੂੰ ਕੰਬਾ ਦੇਣ ਵਾਲੇ ਨਿਰਭੈਆ ਕਾਂਡ Nirbhaya ਦੇ ਦੋਸ਼ੀ ਪਵਨ ਦੀ ਮੌਤ ਦੀ ਸਜ਼ਾ ਨੂੰ ਲੈ ਕੇ ਦਰਜ਼ ਕਿਉਰੇਟਿਵ ਪਟੀਸ਼ਨ (ਸੁਧਾਰ ਅਰਜ਼ੀ) ਸੋਮਵਾਰ ਨੂੰ ਖਾਰਜ ਕਰ ਦਿੱਤੀ। ਜੱਜ ਐੱਨਵੀ ਰਮਨ, ਜੱਜ ਅਰੁਣ ਮਿਸ਼ਰਾ, ਜੱਜ ਆਰਐਫ਼ ਨਰੀਮਨ, ਜੱਜ ਆਰ ਭਾਨੁਮਤੀ ਅਤੇ ਅਸ਼ੋਕ ਭੂਸ਼ਨ ਦੀ ਸੰਵਿਧਾਨ ਬੈਂਚ ਨੇ ਪਵਨ ਦੀ ਕਿਉਰੇਟਿਵ ਪਟੀਸ਼ਨ ਖਾਰਜ਼ ਕਰ ਦਿੱਤੀ। ਪਵਨ ਵੱਲੋਂ ਵਕੀਲ ਏਪੀ ਸਿੰਘ ਨੇ ਇਹ ਅਰਜ਼ੀ ਦਰਜ਼ ਕੀਤੀ ਸੀ। ਇਸ ਮਾਮਲੇ ਦੇ ਤਿੰਨ ਹੋਰ ਦੋਸ਼ੀਆਂ ਦੀ ਕਿਊਰੇਟਿਵ ਪਟੀਸ਼ਨ ਅਤੇ ਦਇਆ ਦਰਜ਼ੀਆਂ ਪਹਿਲਾਂ ਖਾਰਜ਼ ਹੋ ਚੁੱਕੀਆਂ ਹਨ। ਰਾਜਧਾਨੀ ਦੇ ਦੱਖਣੀ ਦਿੱਲੀ ‘ਚ ਨਿਰਭੈਆ ਦੇ ਨਾਲ 16 ਦਸੰਬਰ 2012 ਨੂੰ ਚੱਲਦੀ ਬੱਸ ‘ਚ ਸਮੂਹਿਕ ਜ਼ਬਰ ਜਨਾਹ ਕੀਤਾ ਸੀ, ਅਤੇ ਉਸ ਨੂੰ ਸੜਕ ‘ਤੇ ਸੁੱਟ ਦਿੱਤਾ ਗਿਆ ਸੀ। ਬਾਅਦ ‘ਚ ਉਸ ਨੂੰ ਸਿੰਘਾਪੁਰ ਦੇ ਮਹਾਰਾਣੀ ਏਲੀਜਾਬੇਥ ਹਸਪਤਾਲ ਏਅਰਲਿਫ਼ਟ ਕਰਕੇ ਲਿਜਾਇਆ ਗਿਆ ਸੀ। ਉੱਥੇ ਉਸ ਦੀ ਮੌਤ ਹੋ ਗਈ ਸੀ।

  • ਇਸ ਮਾਮਲੇ ‘ਚ ਛੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ,
  • ਜਿਸ ‘ਚ ਇੱਕ ਨਾਬਾਲਿਗ ਸੀ, ਜਿਸ ਨੂੰ ਤਿੰਨ ਸਾਲ ਲਈ ਸੁਧਾਰ ਗ੍ਰਹਿ ਭੇਜਿਆ ਗਿਆ ਸੀ।
  • ਇੱਕ ਦੋਸ਼ੀ ਰਾਮ ਸਿੰਘ ਨੇ ਤਿਹਾੜ ਜ਼ੇਲ੍ਹ ‘ਚ ਆਤਮਹੱਤਿਆ ਕਰ ਲਈ ਸੀ।
  • ਚਾਰ ਹੋਰ ਦੋਸ਼ੀਆਂ ਮੁਕੇਸ਼, ਲਕਸ਼ੈ, ਵਿਨੈ ਤੇ ਪਵਨ ਨੂੰ ਫਾਂਸੀ ਦੀ ਸਜ਼ਾ ਮਿਲੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।