ਨਿੱਕੀ ਦੀ ਮਾਂ ਨੇ ਕਾਤਲ ਨੂੰ ਫਾਂਸੀ ਦੇਣ ਦੀ ਕੀਤੀ ਮੰਗ

Nikki Yadav Murder

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਹਰਿਆਣਾ ਦੇ ਝੱਜਰ ‘ਚ ਨਿੱਕੀ ਕਤਲ ਕਾਂਡ ਨੇ ਸਭ ਨੂੰ ਝੰਜੋਡ਼ ਕੇ ਰੱਖ ਦਿੱਤਾ। ਨਿੱਕੀ ਦੇ ਕਾਤਲ ਨੂੰ ਫਾਂਸੀ ਦੇਣ ਦੀ ਮੰਗ ਚਾਰੇ ਪਾਸਿਓਂ ਉੱਠ ਰਹੀ ਹੈ। ਹੁਣ ਨਿੱਕੀ ਦੀ ਮਾਂ ਸੁਨੀਤਾ ਨੇ ਵੀ ਮੀਡੀਆ ਸਾਹਮਣੇ ਫਾਂਸੀ ਦੇ ਮੰਗ ਕੀਤਾ ਹੈ। ਸੁਨੀਤਾ ਨੇ ਦੱਸਿਆ ਕਿ ਦੋਸ਼ੀ ਸਾਹਿਲ ਨੇ ਇਕ ਨਹੀਂ ਸਗੋਂ ਦੋ ਬੇਟੀਆਂ ਦੀ ਜ਼ਿੰਦਗੀ ਬਰਬਾਦ ਕੀਤੀਆਂ ਹਨ। ਨਿੱਕੀ ਦੀ ਜ਼ਿੰਦਗੀ ਬਰਬਾਦ ਕਰਨ ਤੋਂ ਬਾਅਦ ਉਸ ਨੇ ਧੋਖੇ ਨਾਲ ਦੂਜੀ ਕੁੜੀ ਨਾਲ ਵਿਆਹ ਕੀਤਾ। ਇਸ ਲਈ ਸਾਹਿਲ ਨੂੰ ਫਾਂਸੀ ਦਿੱਤੀ ਜਾਵੇ।

ਨਿੱਕੀ ਦੀ ਮਾਂ ਨੇ ਦੱਸਿਆ ਕਿ ਨਿੱਕੀ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਸੀ। ਜੇਕਰ ਅਜਿਹਾ ਹੁੰਦਾ ਤਾਂ ਉਹ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਜ਼ਰੂਰ ਦੱਸਦੀ। ਨਿੱਕੀ ਦੀ ਜ਼ਿੰਦਗੀ ਵਿੱਚ ਮੁਸੀਬਤ ਵਰਗਾ ਕੋਈ ਸ਼ਬਦ ਨਹੀਂ ਸੀ। ਇਸ ਪੂਰੀ ਘਟਨਾ ਵਿੱਚ ਸਾਹਿਲ ਦਾ ਸਾਥ ਦੇਣ ਵਾਲੇ ਸਾਰੇ ਲੋਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਪੂਰੇ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਅਦਾਲਤ ਵਿੱਚ ਹੋਣੀ ਚਾਹੀਦੀ ਹੈ ਤੇ ਸਾਹਿਲ ਨੂੰ ਫਾਂਸੀ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾ ਸੌ ਵਾਰ ਸੋਚੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here