ਨਾਰਨੌਲ (ਸੱਚ ਕਹੂੰ ਨਿਊਜ਼)। ਗੈਂਗਸਟਰਾਂ ਖਿਲਾਫ਼ ਸਖ਼ਤੀ ਕਰਦਿਆਂ ਐੱਨਆਈਏ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਦੇਸ਼ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਸਰਕਾਰ ਆਪਣੇ ਪੱਧਰ ’ਤੇ ਸਾਰੇ ਹਥਕੰਡੇ ਅਪਣਾ ਰਹੀ ਹੈ। ਪਿਛਲੇ ਮਹੀਨੇ ਐੱਨਆਈਏ ਵੱਲੋਂ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਅੱਠ ਰਾਜਾਂ ਵਿੱਚ ਗੈਂਗਸਟਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਵਿੱਚ ਸਭ ਤੋਂ ਵੱਧ ਥਾਵਾਂ ਪੰਜਾਬ, ਹਰਿਆਣਾ, ਰਾਜਸਥਾਨ ਸੂਬਿਆਂ ਵਿੱਚ ਸਨ। ਇਸੇ ਤਹਿਤ ਹੀ ਅੱਜ ਹਰਿਆਣਾ ਦੇ ਨਾਰਨੌਲ ਵਿੱਚ ਐੱਨਆਈਏ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। (NIA Action in Haryana)
ਜਾਣਕਾਰੀ ਅਨੁਸਾਰ ਹਰਿਆਣਾ ਦੇ ਨਾਰਨੌਲ ’ਚ ਐੱਨਆਈਏ ਟੀਮ ਨੇ ਸਥਾਨਕ ਹੁੱਡਾ ਸੈਕਟਰ ਸਥਿੱਤ ਗੈਂਗਸਟਰ ਸੁਰਿੰਦਰ ਊਰਫ਼ ਚੀਕੂ ਦੇ ਸਾਲੇ ਦੀ ਕੋਠੀ ’ਤੇ ਨੋਟਿਸ ਚਿਪਕਾਇਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ 21 ਫਰਵਰੀ ਦੀ ਸਵੇਰ ਨੂੰ ਹਰਿਆਣਾ ਦੇ ਨਾਰਨੌਲ ’ਚ ਹੀ ਐੱਨਆਈਏ ਨੇ ਗੈਂਗਸਟਰ ਸੁਰਿੰਦਰ ਉਰਫ਼ ਚੀਕੂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਐੱਨਆਈਏ ਨੇ ਪਿੰਡ ਮੋਹਨਪੁਰ ਵਿੱਚ ਗੈਂਗਸਟਰ ਸੁਰਿੰਦਰ ਚੀਕੂ ਅਤੇ ਨਾਰਨੌਲ ਦੇ ਸੈਕਟਰ ਇੱਕ ਵਿੱਚ ਰਹਿੰਦੇ ਉਸ ਦੇ ਰਿਸ਼ਤੇਦਾਰ ਦੇ ਘਰ ਵੀ ਛਾਪੇਮਾਰੀ ਕੀਤੀ ਸੀ। ਅੱਜ ਉਸੇ ਕੋਠੀ ਦੇ ਬਾਹਰ ਨੋਟਿਸ ਚਿਪਕਾਇਆ ਗਿਆ ਹੈ। (NIA Action in Haryana)