NHAI Projects Of Punjab: PM ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ’ਚ ਪੁਲਿਸ ਤੇ ਕਿਸਾਨਾਂ ਵਿਚਕਾਰ ਝੜਪ, ਮਾਹੌਲ ਤਣਾਅਪੂਰਨ

NHAI Projects Of Punjab
NHAI Projects Of Punjab: PM ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ’ਚ ਪੁਲਿਸ ਤੇ ਕਿਸਾਨਾਂ ਵਿਚਕਾਰ ਝੜਪ, ਮਾਹੌਲ ਤਣਾਅਪੂਰਨ

ਜੰਮੂ-ਕਟੜਾ ਐਕਸਪ੍ਰੈਸਵੇਅ ਲਈ ਜਮੀਨ ਐਕੁਆਇਰ ਕਰਨ ਦਾ ਵਿਰੋਧ

ਮਾਲੇਰਕੋਟਲਾ (ਸੱਚ ਕਹੂੰ ਨਿਊਜ਼)। NHAI Projects Of Punjab: ਪੰਜਾਬ ਦੇ ਮਾਲੇਰਕੋਟਲਾ ’ਚ ਜੰਮੂ-ਕਟੜਾ ਐਕਸਪ੍ਰੈਸਵੇਅ ਲਈ ਜਮੀਨ ਐਕੁਆਇਰ ਕਰਨ ਸਬੰਧੀ ਕਿਸਾਨਾਂ ਤੇ ਪੁਲਿਸ ਵਿਚਕਾਰ ਝੜਪ ਹੋ ਗਈ ਹੈ। ਕਿਸਾਨਾਂ ਨੇ ਪੁਲਿਸ ਦੇ ਬੈਰੀਕੇਡ ਤੋੜ ਦਿੱਤੇ ਹਨ। ਇਸ ਤੋਂ ਬਾਅਦ ਹੁਣ ਉਸ ਜਗ੍ਹਾ ’ਤੇ ਮਾਹੌਲ ਤਣਾਅਪੂਰਨ ਬਣਾਇਆ ਹੋਇਆ ਹੈ। ਇੱਥੇ ਪ੍ਰਸ਼ਾਸਨ ਨੇ ਕੱਲ੍ਹ ਮੰਗਲਵਾਰ ਨੂੰ ਜਮੀਨ ਐਕੁਆਇਰ ਕੀਤੀ ਸੀ। ਇਸ ਤੋਂ ਬਾਅਦ ਅੱਜ ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮੈਂਬਰ ਵਿਰੋਧ ਕਰਨ ਪਹੁੰਚ ਗਏ।

Read This : ICC Chairman: ਵਿਸ਼ਵ ਕ੍ਰਿਕੇਟ ’ਚ ਭਾਰਤ ਦਾ ਦਬਦਬਾ, ਜੈ ਸ਼ਾਹ ਬਣੇ ICC ਦੇ ਨਵੇਂ ਚੇਅਰਮੈਨ

ਉਨ੍ਹਾਂ ਪੁਲਿਸ ਵੱਲੋਂ ਲਾਏ ਗਏ ਟਿੱਪਰਾਂ ਨੂੰ ਕੀ ਧੱਕੇ ਮਾਕ ਕੇ ਹੱਟਾ ਦਿੱਤਾ ਹੈ। ਇਹੀ ਮਾਮਲੇ ਸਬੰਧੀ ਅੱਜ ਬੁੱਧਵਾਰ ਸ਼ਾਮ ਨੂੰ ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਉੱਚ ਪੱਧਰੀ ਮੀਟਿੰਗ ਹੋਣ ਜਾ ਰਹੀ ਹੈ। ਮੀਟਿੰਗ ’ਚ ਐਨਐਚਆਈਏ ਦੇ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਅਧਿਕਾਰੀ ਵੀ ਬੁਲਾਏ ਗਏ ਹਨ। ਇਹ ਹੀ ਮੀਟਿੰਗ ’ਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੀ ਜਮੀਨ ਐਕਵਾਇਰ ਕਰਨ ’ਚ ਆ ਰਹੀਆਂ ਮੁਸ਼ਕਲਾਂ ਬਾਰੇ ਰਿਪੋਰਟ ਪੇਸ਼ ਕੀਤੀ ਜਾਵੇਗੀ। NHAI Projects Of Punjab

ਹਾਈਕੋਰਟ ਵੀ ਹੈ ਸਖ਼ਤੀ ’ਚ | NHAI Projects Of Punjab

ਦੂਜੇ ਪਾਸੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੀ ਜਮੀਨ ਐਕਵਾਇਰ ਸਬੰਧੀ ਸਖਤ ਹੈ। ਹਾਲ ਹੀ ’ਚ ਹੋਈ ਸੁਣਵਾਈ ’ਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦੋ ਹਫ਼ਤਿਆਂ ’ਚ ਜਮੀਨ ਐਕਵਾਇਰ ਦੀ ਪ੍ਰਕਿਰਿਆ ਪੂਰੀ ਕਰਨ ਨੂੰ ਕਿਹਾ ਹੈ। 6 ਸਤੰਬਰ ਨੂੰ ਹਾਈਕੋਰਟ ’ਚ ਇਸ ਮਾਮਲੇ ’ਚ ਪੰਜਾਬ ਸਰਕਾਰ ਵੱਲੋਂ ਜਵਾਬ ਦਾਖਲ ਕੀਤਾ ਜਾਣਾ ਹੈ।

LEAVE A REPLY

Please enter your comment!
Please enter your name here