ਨਵੀਂ ਦਿੱਲੀ (ਏਜੰਸੀ)। ਬਾਰਡਰ ਗਾਵਸਕਰ ਟਰਾਫ਼ੀ ਦਾ ਦੂਜਾ ਟੇਸਟ ਮੈਚ ਰੋਮਾਂਚਕ ਮੋੜ ’ਤੇ ਪਹੁੰਚ ਗਿਆ ਹੈ। ਭਾਰਤ ਤੇ ਆਸਟ੍ਰੇਲੀਆ ਦਰਮਿਆਨ 4 ਮੈਚਾਂ ਦੀ ਬਾਰਡਰ ਗਾਵਸਕਰ ਟੈਸਟ ਸੀਰੀਜ ਦੇ ਦੂਜੇ ਮੈਚ ਦੇ ਦੂਜੇ ਦਿਨ ਸਟੰਪਸ ਹੋਣ ਤੱਕ ਆਸਟ੍ਰੇਲੀਆ ਨੇ 1 ਵਿਕਟ ਗੁਆ ਕੇ 61 ਦੌੜਾਂ ਬਣਾ ਲਈਆਂ ਸਨ। ਇਸ ਤਰ੍ਹਾਂ ਆਸਟ੍ਰੇਲੀਆ ਕੋਲ 62 ਦੌੜਾਂ ਬੜ੍ਹਤ ਸੀ। ਆਸਟ੍ਰੇਲੀਆ ਦੀ ਦੂਜੀ ਪਾਰੀ ’ਚ ਖਵਾਜਾ 6 ਦੌੜਾਂ ਦੇ ਨਿੱਜੀ ਸਕੋਰ ’ਤੇ ਰਵਿੰਦਰ ਜਡੇਜਾ ਵੱਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਏ ਸਨ।
ਇਸ ਤੋਂ ਪਹਿਲਾਂ ਮੈਚ ਦੀ ਸ਼ੁਰੂਆਤ ‘ਚ ਆਸਟ੍ਰੇਲੀਆ ਨੇ ਆਲਆਊਟ ਹੋ ਕੇ 263 ਦੌੜਾਂ ਬਣਾਈਆਂ। ਆਸਟ੍ਰੇਲੀਆ ਵੱਲੋਂ ਖਵਾਜਾ ਨੇ 81 ਤੇ ਪੀਟਰ ਹੈਂਡਸਕਾਂਬ ਨੇ 72 ਦੌੜਾਂ ਬਣਾਈਆਂ ਸਨ। ਇਸ ਦੌਰਾਨ ਸ਼ੰਮੀ ਨੇ 4, ਅਸ਼ਵਿਨ ਤੇ ਜਡੇਜਾ ਨੇ 3-3 ਵਿਕਟਾਂ ਝਟਕਾਈਆਂ ਸਨ। ਇਸ ਦੇ ਜਵਾਬ ’ਚ ਭਾਰਤ ਨੇ ਆਪਣੀ ਪਹਿਲੀ ਪਾਰੀ ’ਚ ਸਾਰੀਆਂ ਵਿਕਟਾਂ ਗੁਆ ਕੇ 262 ਦੌੜਾਂ ਬਣਾਈਆਂ। ਸਿੱਟੇ ਵਜੋਂ ਆਸਟ੍ਰੇਲੀਆ ਨੇ ਇਕ ਦੌੜ ਦੀ ਬੜ੍ਹਤ ਬਣਾ ਲਈ ਸੀ। ਭਾਰਤ ਦੀ ਪਹਿਲੀ ਪਾਰੀ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਰੋਹਿਤ ਸ਼ਰਮਾ 32 ਦੌੜਾਂ, ਕੇ. ਐੱਲ. ਰਾਹੁਲ 17 ਦੌੜਾਂ, ਚੇਤੇਸ਼ਵਰ ਪੁਜਾਰਾ 0 ਦੌੜ ਤੇ ਸ਼੍ਰੇਅਸ ਅਈਅਰ 4 ਦੌੜਾਂ, ਰਵਿੰਦਰ ਜਡੇਜਾ 26 ਦੌੜਾਂ ਤੇ ਵਿਰਾਟ ਕੋਹਲੀ 44 ਦੌੜਾਂ ਬਣਾ ਆਊਟ ਹੋਏ।
ਸਿੱਟੇ ਵਜੋਂ ਭਾਰਤੀ ਪਾਰੀ ਬੁਰੀ ਤਰ੍ਹਾਂ ਡਾਵਾਂਡੋਲ ਸੀ ਪਰ ਇਸ ਤੋਂ ਬਾਅਦ ਅਕਸ਼ਰ ਪਟੇਲ ਤੇ ਰਵੀਚੰਦਰਨ ਨੇ ਪਾਰੀ ਨੂੰ ਸੰਭਾਲਿਆ। ਅਕਸ਼ਰ ਪਟੇਲ ਸ਼ਾਨਦਾਰ 74 ਦੌੜਾਂ ਦੀ ਪਾਰੀ ਖੇਡ ਆਊਟ ਹੋਏ। ਅਕਸ਼ਰ ਦਾ ਚੰਗੀ ਤਰ੍ਹਾਂ ਸਾਥ ਨਿਭਾਉਂਦੇ ਹੋਏ ਅਸ਼ਵਿਨ ਨੇ ਵੀ 37 ਦੌੜਾਂ ਦੀ ਪਾਰੀ ਖੇਡੀ। ਸਿੱਟੇ ਵਜੋਂ ਪਾਰੀ ਦੀ ਸਮਾਪਤੀ ’ਤੇ ਭਾਰਤ 262 ਦੌੜਾਂ ਬਣਾਉਣ ’ਚ ਸਫ਼ਲ ਰਿਹਾ। ਆਸਟ੍ਰੇਲੀਆ ਵੱਲੋਂ ਪੈਟ ਕਮਿੰਸ ਨੇ 1, ਮੈਥਿਊ ਕੁਹਨੇਮਨ ਨੇ 2, ਨਾਥਨ ਲਿਓਨ ਨੇ 5 ਤੇ ਟੋਡ ਮਰਫੀ ਨੇ 2 ਵਿਕਟਾਂ ਲਈਆਂ ਸਨ।
ਕੇਐੱਲ ਰਾਹੁਲ ਫਿਰ ਫੇਲ੍ਹ | Ind vs Aus 2nd test
ਦਿੱਲੀ ਦੇ ਅਰੁਣ ਜੇਤਲੀ ਮੈਦਾਨ ’ਤੇ ਸ਼ਨਿੱਚਰਵਾਰ ਨੂੰ ਮੁਕਾਬਲੇ ਦੇ ਦੂਜੇ ਦਿਨ ਭਾਰਤ ਨੇ 21/0 ਦੇ ਸਕੁਰ ਨਾਂਲ ਦੂਜੇ ਦਿਨ ਦੀ ਸ਼ੁਰੂਆਤ ਕੀਤੀ। ਭਾਰਤੀ ਕਪਤਾਨ ਰੋਹਿਤ ਸ਼ਰਮਾ 13 ਅਤੇ ਕੇਐੱਲ ਰਾਹੁਲ 4 ਦੌੜਾਂ ਦੇ ਨਿੱਜੀ ਸਕੋਰ ਨਾਲ ਦਿਨ ਦੀ ਸ਼ੁਰੂਆਤ ਕਰਨ ਉੱਤਰੇ। ਦੋਵੇਂ ਪਹਿਲੀ ਵਿਕਟ ਲਈ 46 ਦੌੜਾਂ ਜੋੜਦੇ ਹੋਏ ਡਿ੍ਰੰਕਸ ਤੱਕ ਦਾ ਸਮਾਂ ਕੱਢਿਆ। ਫਿਰ ਸ਼ੁਰੂ ਹੋਇਆ ਨਾਰਥ ਲਾਇਨ ਦਾ ਖੇਡ। ਉਨ੍ਹਾਂ ਰਾਹੁਲ ਨੂੰ 17 ਦੌੜਾਂ ’ਤੇ ਚੱਲਦਾ ਕੀਤਾ।
ਕੋਹਲੀ ਦੇ ਆਊਟ ਹੋਣ ’ਤੇ ਹੋਇਆ ਵਿਵਾਦ
ਆਸਟਰੇਲੀਆ ਦੇ ਖਿਲਾਫ਼ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਭਾਰਤੀ ਬੱਲੇਬਾਜ ਵਿਰਾਟ ਕੋਹਲੀ ਦੇ ਆਊਟ ਹੋਣ ਨੂੰ ਲੈ ਕੇ ਵਿਵਾਦ ਹੋ ਗਿਆ। ਕੋਹਲੀ 44 ਦੌੜਾਂ ’ਤੇ ਬੱਲੇਬਾਜ਼ੀ ਕਰ ਰਹੇ ਸਨ। ਡੈਬਿਊ ਟੈਸਟ ਖੇਡ ਰਹੇ ਲੈਫਟ ਆਰਮ ਸਪਿੱਨਰ ਮੈਥਿਊ ਕੁਹਨੇਮਨ ਦੀ ਬਾਲ ਕੋਹਲੀ ਬੈਟ-ਪੈਡ ’ਤੇ ਲੱਗੀ। ਅੰਪਾਇਰ ਨਿਤਿਨ ਮੇਨਨ ਨੇ ਕੋਹਲੀ ਨੂੰ ਆਊਟ ਕਰਾਰ ਦਿੱਤਾ।
ਭਾਰਤੀ ਬੱਲੇਬਾਜ਼ ਨੇ ਰਿਵਿਊ ਲਿਆ, ਪਰ ਰੀ-ਪਲੇ ਇਹ ਸਾਫ਼ ਨਹੀਂ ਹੋ ਰਿਹਾ ਸੀ ਕਿ ਗੇਂਦ ਪਹਿਲਾਂ ਬੈਟ ’ਤੇ ਲੱਗੀ ਜਾਂ ਪੈਡ ’ਤੇ। ਥਰਡ ਅੰਪਾਇਰ ਨੇ ਗਰਾਊਂਡ ਅੰਪਾਇਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਅਤੇ ਕੋਹਲੀ ਨੂੰ ਪਵੇਲੀਅਨ ਪਰਤਣਾ ਪਿਆ। ਸੋਸ਼ਲ ਮੀਡੀਆ ’ਤੇ ਕੁਝ ਹੀ ਦੇਰ ’ਚ ਇੲ ਵਾਕਿਆ ਟਰੈਂਡ ਕਰਨ ਲੱਗਿਆ।
ਕੋਹਲੀ ਅੰਪਾਇਰ ਦੇ ਫ਼ੈਸਲੇ ਤੋਂ ਨਾਖੁਸ਼ | Ind vs Aus 2nd test
ਵਿਰਾਟ ਕੋਹਲੀ ਅੰਵਪਾਇਰ ਦੇ ਫੈਸਲੇ ਤੋਂ ਨਰਾਜ਼ ਦਿਖਾਈ ਦਿੱਤੇ। ਰਿਵਿਊ ਲੈਣ ਤੋਂ ਬਾਅਦ ਕੋਹਲੀ ਆਸਟਰੇਲੀਆਈ ਟੀਮ ਦੇ ਖਿਡਾਰੀਆਂ ਕੋਲ ਜਾ ਕੇ ਗੱਲ ਕਰਦੇ ਵੀ ਨਜ਼ਰ ਆਏ। ਡਰੈਸਿੰਗ ਰੂਮ ’ਚ ਰੀ-ਪਲੇ ਦੇਖਣ ਤੋਂ ਬਾਅਦ ਉਹ ਨਾਰਾਜ਼ ਨਜ਼ਰ ਆਏ।
ਹੁਣ ਸਮਝੋ…. ਅਜਿਹੇ ਮਾਮਲੇ ’ਚ ਕੀ ਕਹਿੰਦੇ ਹਨ ICC ਦੇ ਨਿਯਮ
ਇਸ ਮਾਮਲੇ ’ਚ ਥਰਡ ਅੰਪਾਇਰ ਨੇ ਡੀਲਡ ਅੰਪਾਇਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਹੁਣ ਥਰਡ ਅੰਪਾਇਰ ਦੇ ਕੋਲ ਫੀਲਡ ਅੰਪਾਇਰ ਦੇ ਫੈਸਲੇ ਨੂੰ ਪਲਟਣ ਲਈ ਕੋਈ ਪੁਖਤਾ ਸਬੂਤ ਨਹੀਂ ਹੁੰਦਾ ਤਾਂ ਉਸ ਨੂੰ ਫੀਲਡ ਅੰਪਾਇਰ ਦੇ ਫੈਲੇ ਨੂੰ ਕਾਇਮ ਰੱਖਣਾ ਪੈਂਦਾ ਹੈ ਅਤੇ ਉਸ ਦੇ ਫੈਸਲੇ ਦੇ ਨਾਲ ਅੱਗੇ ਵਧਣਾ ਪੈਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।