ਨਵ ਨਿਯੁਕਤ ਮੈਂਬਰਾਂ ਨੂੰ ਆਈਡੀ ਕਾਰਡ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ

Newly Appointed Members Sachkahoon

ਨਵ ਨਿਯੁਕਤ ਮੈਂਬਰਾਂ ਨੂੰ ਆਈਡੀ ਕਾਰਡ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ

ਰਾਜਵਿੰਦਰ ਬਰਾੜ, ਗਿੱਦੜਬਾਹਾ। ਭਿ੍ਰਸ਼ਟਾਚਾਰ ਮੁਕਤ ਭਾਰਤ ਅਭਿਆਨ ਦੇ ਅਧੀਨ ਕੰਮ ਕਰ ਰਹੀ ਐਂਟੀ ਕਰਾਪਸ਼ਨ ਇੰਟਰਨੈਸ਼ਨਲ ਕੌਂਸਲ ਦੇ ਰਾਸ਼ਟਰੀ ਪ੍ਰਧਾਨ ਮੁਕਲ ਸ਼ਰਮਾ ਦੇ ਦਿਸਾ ਨਿਰਦੇਸਾਂ ਹੇਠ ਪੰਜਾਬ ਦੇ ਸੂਬਾ ਦਫਤਰ ਗਿੱਦੜਬਾਹਾ ਵਿਖੇ ਮੰਡੀ ਵਾਲੀ ਧਰਮਸ਼ਾਲਾ ’ਚ ਇੱਕ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਪੰਜਾਬ ਦੇ ਸੂਬਾ ਪ੍ਰਧਾਨ ਮੁਕੇਸ਼ ਗਰਗ ਅਤੇ ਕੌਮੀ ਪ੍ਰਧਾਨ ਜੈਅੰਤ ਜੈਨ ਨੇ ਕੀਤੀ। ਇਸ ਦੌਰਾਨ ਸੂਬਾ ਪ੍ਰਧਾਨ ਮੁਕੇਸ ਗਰਗ ਨੇ ਨਵ ਨਿਯੁਕਤ ਮੈਂਬਰਾਂ ਨੂੰ ਰਾਸ਼ਟਰੀ ਦਫਤਰ ਵੱਲੋਂ ਭੇਜੇ ਗਏ ਆਈਡੀ ਕਾਰਡ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

ਕੌਮੀ ਪ੍ਰਧਾਨ ਜੈਅੰਤ ਜੈਨ ਨੇ ਸੰਸਥਾ ਦੇ ਮੁੱਖ ਉਦੇਸਾਂ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਇਸ ਪ੍ਰੋਗਰਾਮ ਦਾ ਵਿਸ਼ਾ ਅੱਗੇ ਵਧਣਾ ਅਤੇ ਭਿ੍ਰਸ਼ਟਾਚਾਰ ਮੁਕਤ ਭਾਰਤ ਮੁਹਿੰਮ ਨੂੰ ਸਫਲ ਬਣਾਉਣਾ ਹੈ, ਜਿਸ ਤਹਿਤ ਜੈਅੰਤ ਜੈਨ ਨੇ ਸਾਰੇ ਅਧਿਕਾਰੀਆਂ ਅਤੇ ਮੈਂਬਰਾਂ ਨੂੰ ਇਮਾਨਦਾਰੀ ਦੀ ਸਹੁੰ ਚੁਕਾਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਜੀਵ ਗਰਗ ਨੇ ਦੱਸਿਆ ਕਿ ਕੋਰੋਨਾ ਕਾਲ ਸਮੇਂ ਸਥਾਨਕ ਪੀਪਲਜ ਵੈਲਫੇਅਰ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਵਿੱਚ ਜ਼ਰੂਰਮੰਦ ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰ ਨੂੰ ਮੁਫ਼ਤ ਲੰਗਰ ਦੀ ਸੇਵਾ ਕੀਤੀ ਗਈ ਜੋ ਕਿ ਅੱਜ ਵੀ ਸਰਕਾਰੀ ਹਸਪਤਾਲ ਵਿਚ ਚੱਲ ਰਹੀ ਹੈ। ਇਸ ਲਈ ਅੱਜ ਪੀਪਲਜ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੂੰ ਸਮਾਜ ਦੇ ਹਿੱਤ ਵਿੱਚ ਕੰਮ ਕਰਨ ਲਈ ਐਂਟੀ ਕੁਰੱਪਸਨ ਇੰਟਰਨੈਸ਼ਨਲ ਕੌਂਸਲ ਵੱਲੋਂ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਰਿੰਦਰ ਕੁਮਾਰ ਸੂਬਾ ਸਕੱਤਰ, ਐਡਵੋਕੇਟ ਵੀ.ਪੀ ਧੀਰ ਕਾਨੂੰਨੀ ਸਲਾਹਕਾਰ, ਗੌਤਮ ਜੈਨ, ਸੰਜੇ ਸਰਮਾ ਸਟੇਟ ਡਾਇਰੈਕਟਰ, ਜਤਿੰਦਰ ਕੁਮਾਰ ਸੂਬਾ ਮੀਤ ਪ੍ਰਧਾਨ, ਜਗਦੀਸ਼ ਕੁਮਾਰ, ਸੁਰਿੰਦਰ ਕੁਮਾਰ , ਰਾਕੇਸ਼ ਮੱਕੜ, ਨਰੇਸ਼ ਕੁਮਾਰ, ਸਾਹਿਲ ਬਾਂਸਲ ਅਤੇ ਨਰਾਇਣ ਸਿੰਗਲਾ ਵੀ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ