49 ਓਵਰਾਂ ‘ਚ 243 ‘ਤੇ ਸਿਮਟੀ ਪੂਰੀ ਟੀਮ
ਮਾਊਂਟ ਮਾਉਨਗਾਨੁਈ, ਏਜੰਸੀ। ਮਾਊਂਟ ਮਾਉਨਗਾਨੁਈ ‘ਚ ਭਾਰਤ ਅਤੇ ਨਿਊਜ਼ੀਲੈਂਡ ‘ਚ ਵਿਚਕਾਰ ਖੇਡੇ ਜਾ ਰਹੇ ਤੀਜੇ ਇੱਕ ਰੋਜ਼ਾ ‘ਚ ਨਿਊਜ਼ੀਲੈਂਡ ਨੇ ਭਾਰਤ ਸਾਹਮਣੇ ਜਿੱਤ ਲਈ 244 ਦੌੜਾਂ ਦਾ ਟੀਚਾ ਰੱਖਿਆ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਨਿਊਜ਼ੀਲੈਂਡ ਦੇ ਤਿੰਨ ਬੱਲੇਬਾਜ਼ ਸਿਰਫ 59 ਦੌੜਾਂ ‘ਤੇ ਹੀ ਆਊਟ ਹੋ ਗਏ। ਇਸ ਤੋਂ ਬਾਅਦ ਰਾਸ ਟੇਲਰ ਅਤੇ ਟਾਮ ਲਾਥਮ ਨੇ ਟੀਮ ਨੂੰ ਸੰਭਾਲਿਆ ਅਤੇ ਦੋਵਾਂ ਨੇ ਚੌਥੇ ਵਿਕਟ ਲਈ 119 ਦੌੜਾਂ ਦੀ ਸਾਂਝੇਦਾਰੀ ਕੀਤੀ। ਟੇਲਰ ਨੇ ਆਪਣੇ ਕਰੀਅਰ ਦਾ 46ਵਾਂ ਅਤੇ ਲਾਥਮ ਨੇ 14ਵਾਂ ਅਰਧ ਸੈਂਕੜਾ ਲਗਾਇਆ। ਇਸ ਤੋਂ ਬਾਅਦ ਚਾਹਲ ਦੀ ਗੇਂਦ ‘ਤੇ ਲਾਥਮ ਰਾਇਡੂ ਹੱਥ ਕੈਚ ਦੇ ਬੈਠੇ।
ਇਸ ਤੋਂ ਬਾਅਦ ਮੈਦਾਨ ‘ਤੇ ਆਏ ਹੇਨਰੀ ਨਿਕੋਲਸ ਵੀ ਜ਼ਿਆਦਾ ਦੇਰ ਨਹੀਂ ਟਿਕ ਸਕੇ ਤੇ ਹਾਰਦਿਕ ਪਾਂਡਿਆ ਦੀ ਗੇਂਦ ‘ਤੇ ਵਿਕਟ ਪਿੱਛੇ ਕਾਰਕਿਤ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਮਿਸ਼ੇਲ ਸੈਂਟਨਰ ਵੀ 42ਵੇਂ ਓਵਰ ‘ਚ ਹਾਰਦਿਕ ਦੀ ਗੇਂਦ ‘ਤੇ ਕੈਚ ਆਊਟ ਹੋਏ। ਇਸ ਦੌਰਾਨ ਆਪਣੇ ਸੈਂਕੜੇ ਦੇ ਕਰੀਬ ਪਹੁੰਚ ਚੁੱਕੇ ਰਾਸ ਟੇਲਰ ਵੀ ਸਮੀ ਦੀ ਗੇਂਦ ‘ਤੇ 93 ਦੌੜਾਂ ‘ਤੇ ਆਊਟ ਹੋ ਗਏ। ਇਸ ਤੋਂ ਬਾਅਦ ਥੋੜ੍ਹੇ ਥੋੜ੍ਹੇ ਫਰਕ ਤੋਂ ਬਾਅਦ ਵਿਕਟਾਂ ਡਿੱਗਦੀਆਂ ਰਹੀਆਂ ਤੇ ਪੂਰੀ ਟੀਮ 49 ਓਵਰਾਂ ‘ਚ 243 ਦੌੜਾਂ ‘ਤੇ ਆਲ ਆਊਟ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।