ਭਾਰਤ ਦੀ ਦੂਜੀ ਪਾਰੀ 170 ਦੌੜਾਂ ’ਤੇ ਢੇਰ
- ਨਿਊਜ਼ੀਲੈਂਡ ਨੇ 45.5 ਓਵਰਾਂ ’ਚ 2 ਵਿਕਟਾਂ ਗੁਆ ਕੇ 140 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ
ਸਾਊਥਮਪਟਨ। ਆਪਣੇ ਸ਼ਾਨਦਾਰ ਤੇਜ਼ ਗੇਂਦਬਾਜ਼ ਟਿਮ ਸਾਊਟੀ ਦੀ ਅਗਵਾਈ ’ਚ ਆਪਣੇ ਗੇਂਦਬਾਜ਼ਾਂ ਦੇ ਲਾਜਵਾਬ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ਨੇ ਭਾਰਤ ਨੂੰ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਛੇਵੇਂ ਤੇ ਆਖਰੀ ਦਿਨ ਬੁੱਧਵਾਰ ਨੂੰ ਦੂਜੀ ਪਾਰੀ ’ਚ 170 ਦੌੜਾਂ ’ਤੇ ਸਮੇਟ ਦਿੱਤਾ ਨਿਊਜ਼ੀਲੈਂਡ ਨੂੰ ਵਿਸ਼ਵ ਟੈਸਟ ਚੈਂਪੀਅਨ ਬਣਨ ਲਈ 139 ਦੌੜਾਂ ਦਾ ਟੀਚਾ ਮਿਲਿਆ ਤੇ ਇਸ ਟੀਚੇ ਨੂੰ ਉਸ ਨੇ ਆਸਾਨੀ ਨਾਲ 45.5 ਓਵਰਾਂ ’ਚ 2 ਵਿਕਟਾਂ ਗੁਆ ਕੇ ਪ੍ਰਾਪਤ ਕਰ ਲਿਆ।
ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਪਹਿਲਾ ਵਿਸ਼ਵ ਟੈਸਟ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਨਿਊਜ਼ੀਲੈਂਡ ਦਾ ਇਹ ਪਹਿਲਾ ਵਿਸ਼ਵ ਟੈਸਟ ਖਿਤਾਬ ਹੈ ਕੇਨ ਵਿਲੀਅਮਸ਼ਨ ਨੇ ਇਸ ਜਿੱਤ ਨਾਲ ਵਿਰਾਟ ਕੋਹਲੀ ਦਾ ਪਹਿਲਾ ਆਈਸੀਸੀ ਖਿਤਾਬ ਜਿੱਤਣ ਦਾ ਸੁਫ਼ਨਾ ਤੋੜ ਦਿੱਤਾ ਵਿਰਾਟ ਨੂੰ 2019 ’ਚ ਇੰਗਲੈਂਡ ’ਚ ਹੋਏ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਨਿਊਜ਼ੀਲੈਂਡ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ।
ਭਾਰਤ ਦਾ 2013 ’ਚ ਆਈਸੀਸੀ ਚੈਂਪੀਅੰਸ ਟਰਾਫ਼ੀ ਜਿੱਤਣ ਤੋਂ ਬਾਅਦ ਅਗਲਾ ਆਈਸੀਸੀ ਖਿਤਾਬ ਜਿੱਤਣ ਦਾ ਇੰਤਜ਼ਾਰ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਫਾਈਨਲ ’ਚ ਇੱਕ ਹੋਰ ਵਾਧੂ ਦਿਨ ਛੇਵੇਂ ਤੇ ਰਿਜ਼ਰਵ ਦਿਨ ਦੇ ਵਜੋਂ ਜੋੜਿਆ ਗਿਆ ਸੀ ਮੈਚ ’ਚ ਪਹਿਲੇ ਤੇ ਚੌਥੇ ਦਿਨ ਦੀ ਖੇਡ ਪੂਰੀ ਤਰ੍ਹਾਂ ਮੀਂਹ ਨਾਲ ਪ੍ਰਭਾਵਿਤ ਹੋ ਗਿਆ ਸੀ ਤੇ ਬਾਕੀ ਤਿੰਨ ਦਿਨ ਵੀ ਮੀਂਹ ਨੇ ਅੜਿੱਕਾ ਪਾਇਆ ਸੀ ਪਰ ਮੈਚ ਦੇ ਛੇਵੇਂ ਤੇ ਰਿਜ਼ਰਵ ਦਿਨ ਮੌਸਮ ਪੂਰੀ ਤਰ੍ਹਾਂ ਸਾਫ਼ ਰਿਹਾ ਤੇ ਨਿਊਜ਼ੀਲੈਂਡ ਨੇ ਭਾਰਤ ਨੂੰ ਦੂਜੀ ਪਾਰੀ ’ਚ 170 ਦੌੜਾਂ ’ਤੇ ਨਿਪਟਾ ਕੇ ਖਿਤਾਬ ਆਪਣੇ ਨਾਂਅ ਕਰ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।