Welfare Work: ਪੂਜਨੀਕ ਗੁਰੂ ਜੀ ਦੀ ਨਵੀਂ ਮੁਹਿੰਮ ਲਿਆ ਰਹੀ ਐ ਰੰਗ!

Welfare Work

‘ਪਾਲਤੂ ਸੰਭਾਲ’ ਮੁਹਿੰਮ: 20 ਸਾਲ ਦੇ ਮੌਲੇ ਬਲਦ ਦੀ ਸੰਭਾਲ ਕਰੇਗਾ ਬਲਵੀਰ ਸਿੰਘ ਇੰਸਾਂ | Welfare Work

ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ/ਸਰਜੀਵਨ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ 163 ਕਾਰਜ ਕੀਤੇ ਜਾ ਰਹੇ ਹਨ ਜਿਨ੍ਹਾਂ ’ਤੇ ਸਾਧ-ਸੰਗਤ ਵਧ-ਚੜ੍ਹ ਕੇ ਸਹਿਯੋਗ ਕਰ ਰਹੀ ਹੈ। ਇਸੇ ਲੜੀ ਤਹਿਤ ਪਿੰਡ ਗੋਬਿੰਦਗੜ੍ਹ ਜੇਜੀਆਂ ਦੇ ਡੇਰਾ ਸ਼ਰਧਾਲੂ ਨੇ 20 ਸਾਲ ਦੇ ਮੌਲੇ ਬਲਦ ਦੀ ਸੰਭਾਲ ਦਾ ਪ੍ਰਣ ਲਿਆ ਹੈ। (Welfare Work)

ਗੋਬਿੰਦਗੜ੍ਹ ਜੇਜੀਆ: ਬਲਵੀਰ ਸਿੰਘ ਇੰਸਾਂ ਵੱਲੋਂ ਆਪਣੇ ਬਜ਼ੁਰਗ ਬਲਦ ਨਾਲ। ਤਸਵੀਰ : ਭੀਮ ਸੈਨ ਇੰਸਾਂ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰੂਹਾਨੀ ਚਿੱਠੀ ਰਾਹੀਂ 163ਵਾਂ ਕਾਰਜ ਜੋੜਦਿਆਂ ‘ਪਾਲਤੂ ਸੰਭਾਲ’ ਮੁਹਿੰਮ ਦੀ ਕੀਤੀ ਸੀ ਸ਼ੁਰੂਆਤ | Welfare Work

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰੂਹਾਨੀ ਚਿੱਠੀ ਰਾਹੀਂ ਮਾਨਵਤਾ ਭਲਾਈ ਦੇ ਕਾਰਜਾਂ ’ਚ ਇੱਕ ਹੋਰ 163ਵਾਂ ਕਾਰਜ ਜੋੜਦਿਆਂ ‘ਪਾਲਤੂ ਸੰਭਾਲ’, ਪਾਲਤੂ ਪਸ਼ੂਆਂ ਨੂੰ ਅਵਾਰਾ ਨਹੀਂ ਛੱਡਿਆ ਜਾਵੇਗਾ ਤੇ ਉਨ੍ਹਾਂ ਦੀ ਪੂਰੀ ਸੰਭਾਲ ਕੀਤੀ ਜਾਵੇਗੀ ਦੀ ਸ਼ੁਰੂਆਤ ਕੀਤੀ ਸੀ। ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੇ ਗਏ ਇਸ ਨਵੇਂ ਕਾਰਜ ’ਤੇ ਫੁੱਲ ਚੜ੍ਹਾਉਂਦਿਆਂ ਪਿੰਡ ਗੋਬਿੰਦਗੜ੍ਹ ਜੇਜੀਆ ਦੇ ਡੇਰਾ ਸ਼ਰਧਾਲੂ ਬਲਵੀਰ ਸਿੰਘ ਇੰਸਾਂ ਪੁੱਤਰ ਚੰਦ ਸਿੰਘ ਨੇ ਆਪਣੇ ਘਰ ’ਚ ਪਾਲਤੂ ਪਸ਼ੂ 20 ਸਾਲਾਂ ਦੇ ਮੌਲੇ ਬਲਦ ਦੀ ਸੇਵਾ ਸੰਭਾਲ ਕਰਨ ਦਾ ਪ੍ਰਣ ਕੀਤਾ ਹੈ। (Welfare Work)

ਪ੍ਰੇਮੀ ਬਲਵੀਰ ਸਿੰਘ ਇੰਸਾਂ ਨੇ ਦੱਸਿਆ ਕਿ ਉਹ ਪੂਜਨੀਕ ਗੁਰੂ ਜੀ ਦੀ ਪਾਵਨ ਪ੍ਰੇਰਨਾ ’ਤੇ ਅਮਲ ਕਰਦਿਆਂ ਲਗਾਤਾਰ ਆਪਣੇ ਘਰ 10 ਸਾਲਾਂ ਤੋਂ ਹੋਰ ਵੀ ਪਸ਼ੂਆਂ ਦੀ ਸਾਂਭ-ਸੰਭਾਲ ਕਰ ਰਿਹਾ ਹੈ। ਡੇਰਾ ਸ਼ਰਧਾਲੂ ਦੀ ਇਸ ਨਿਰਸੁਆਰਥ ਸੇਵਾ ਦੀ ਇਲਾਕੇ ’ਚ ਭਰਵੀਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

Also Read : MSG Satsang Bhandara: ਬਰਨਾਵਾ ਆਸ਼ਰਮ ’ਚ MSG ਸਤਿਸੰਗ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ