ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ ਕਿਸੇ ਮਰੀਜ ਦੀ ਨਹੀਂ ਹੋਈ ਮੌਤ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਵਾਸੀਆਂ ਲਈ ਇਹ ਰਾਹਤ ਦੀ ਗੱਲ ਹੈ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਮਹਾਂਮਾਰੀ ਨਾਲ ਕਿਸੇ ਮਰੀਜ ਦੀ ਮੌਤ ਨਹੀਂ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 5,30,707 ’ਤੇ ਸਥਿਰ ਹੈ ਅਤੇ ਮੌਤ ਦਰ 1.19 ਫ਼ੀਸਦੀ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਸਵੇਰੇ ਸੱਤ ਵਜੇ ਤੱਕ 220.11 ਕਰੋੜ ਤੋਂ ਜ਼ਿਆਦਾ ਟੀਕੇ ਲਾਏ ਜਾ ਚੁੱਕੇ ਹਨ। ਉੱਥੇ ਹੀ ਜੈਪੁਰ ’ਚ ਇੱਕ ਵਾਰ ਫਿਰ ਤੋਂ ਕੋਰੋਨਾ (Coronavirus) ਦੇ ਨਵੇਂ ਵੈਰੀਐਂਟ ਮਿਲਣ ਨਾਲ ਭਾਜੜ ਪੈ ਗਈ ਹੈ। ਇਹ ਵੈਰੀਐਂਟ ਅਮਰੀਕਾ ਦਾ ਹੈ। ਇਸ ਦੀ ਰਫ਼ਤਾਰ ਪਹਿਲਾਂ ਦੇ ਵੈਰੀਐਂਟ ਤੋਂ 104 ਗੁਣਾ ਜ਼ਿਆਦਾ ਤੇਜ਼ ਹੈ।
ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ ਸਰਗਰਮ ਮਾਮਲਿਆਂ ਵਿੱਚ ਵਾਧਾ ਹੋਇਆ ਹੈ, ਜਿਸ ਲਾਲ ਹੁਣ ਇਸ ਦੀ ਗਿਣਤੀ ਵਧ ਕੇ 2570 ਹੋ ਗਈ ਹੈ ਅਤੇ ਸਰਗਰਮ ਮਾਮਲਿਆਂ ਦੀ ਦਰ 0.1 ਪ੍ਰਤੀਸ਼ਤ ਹੈ। ਇਸੇ ਮਿਆਦ ’ਚ ਕੋਰਨਾ ਸੰਕ੍ਰਮਣ (Coronavirus) ਨਾਲ 187 ਵਿਅਕਤੀਆਂ ਦੀ ਮੌਤ ਹੋਈ ਹੈ, ਜਿਸ ਨਾਲ ਇਸ ਮਹਾਂਮਾਰੀ ਨਾਲ ਹੁਣ ਤੱਕ ਨਿਜਾਤ ਪਾਉਣ ਵਾਲਿਆਂ ਦੀ ਗਿਣਤੀ ਵਧ ਕੇ 4,41,45,854 ਹੋ ਗਈ ਹੈ ਅਤੇ ਦੇਸ਼ ’ਚ ਸਿਹਤਮੰਦ ਹੋਣ ਵਾਲਿਆਂ ਦੀ ਦਰ 98.80 ਫ਼ੀਸਦੀ ਹੈ। ਉੱਥੇ ਹੀ ਜੈਪੁਰ ’ਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਨਵੇਂ ਵੈਰੀਅਨ ਮਿਲਣ ਨਾਲ ਹਾਹਾਕਾਰ ਮੱਚ ਗਈ ਹੈ। (Coronavirus)
ਇਹ ਲੱਛਣ ਦਿਸਣ ਤਾਂ ਤੁਰੰਤ ਕਰਵਾਓ ਜਾਂਚ
- ਗਲੇ ’ਚ ਖਰਾਸ਼
- ਛਿੱਕਾਂ
- ਵਗਦਾ ਨੱਕ
- ਬੰਦ ਨੱਕ
- ਬਿਨਾ ਕਫ਼ ਵਾਲੀ ਖੰਘ
- ਸਿਰ ਦਰਦ
- ਕਫ਼ ਨਾਲ ਖੰਘ
- ਬੋਲਣ ’ਚ ਪ੍ਰੇਸ਼ਾਨੀ
- ਮਾਸਪੇਸ਼ੀਆਂ ’ਚ ਦਰਦ
- ਖੁਸ਼ਬੂ ਨਾ ਲਾਉਣਾ
- ਜ਼ਿਆਦਾ ਬੁਖਾਰ
- ਕੰਬਣੀ ਨਾਲ ਬੁਖਾਰ
- ਲਗਾਤਾਰ ਖੰਘ
- ਸਾਹ ਲੈਣ ’ਚ ਸਮੱਸਿਆ
- ਥਕਾਵਟ ਮਹਿਸੂਸ ਹੋਣਾ
- ਭੁੱਖ ’ਚ ਕਮੀ
- ਡਾਇਰੀਆ
- ਬਿਮਾਰ ਹੋਣਾ (Coronavirus)