177 ਦਿਨਾਂ ਬਾਅਦ ਜ਼ੇਲ੍ਹ ਤੋਂ ਬਾਹਰ ਆਉਣਗੇ | Arvind Kejriwal
- ਕੋਰਟ ਨੇ CBI ਦੀ ਗ੍ਰਿਫਤਾਰੀ ਨੂੰ ਨਿਯਮਾਂ ਤਹਿਤ ਦੱÇਆ
ਨਵੀਂ ਦਿੱਲੀ (ਏਜੰਸੀ)। Arvind Kejriwal: ਦਿੱਲੀ ਸ਼ਰਾਬ ਨੀਤੀ ਮਾਮਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਮਿਲ ਗਈ ਹੈ। ਹਾਲਾਂਕਿ ਅਦਾਲਤ ਨੇ ਸੀਬੀਆਈ ਦੀ ਗ੍ਰਿਫਤਾਰੀ ਨੂੰ ਨਿਯਮਾਂ ਮੁਤਾਬਕ ਕਰਾਰ ਦਿੱਤਾ ਹੈ। ਉਹ 177 ਦਿਨਾਂ ਬਾਅਦ ਜ਼ੇਲ੍ਹ ਤੋਂ ਬਾਹਰ ਆਉਣਗੇ। ਸੀਬੀਆਈ ਨੇ 26 ਜੂਨ ਨੂੰ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ। ਦਿੱਲੀ ਦੇ ਮੁੱਖ ਮੰਤਰੀ ਨੇ ਇਸ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਜਮਾਨਤ ਪਟੀਸ਼ਨ ਦਾਇਰ ਕੀਤੀ ਹੈ। 5 ਸਤੰਬਰ ਨੂੰ ਪਿਛਲੀ ਸੁਣਵਾਈ ’ਚ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਦੋ ਜਾਂਚ ਏਜੰਸੀਆਂ (ਈਡੀ ਤੇ ਸੀਬੀਆਈ) ਨੇ ਕੇਜਰੀਵਾਲ ਖਿਲਾਫ਼ ਕੇਸ ਦਰਜ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਨੂੰ ਈਡੀ ਮਾਮਲੇ ’ਚ 12 ਜੁਲਾਈ ਨੂੰ ਸੁਪਰੀਮ ਕੋਰਟ ਤੋਂ ਜਮਾਨਤ ਮਿਲ ਗਈ ਹੈ। ਉਹ 177 ਦਿਨਾਂ ਬਾਅਦ ਜ਼ੇਲ੍ਹ ਤੋਂ ਬਾਹਰ ਆਉਣਗੇ। Arvind Kejriwal
Read This : Arvind Kejriwal: ਅਰਵਿੰਦ ਕੇਜਰੀਵਾਲ ਦੇ ਵਕੀਲ ਨੇ ਜ਼ਮਾਨਤ ਲਈ ਸੁਪਰੀਮ ਕੋਰਟ ‘ਚ ਦਿੱਤੇ ‘ਤੀਹਰੇ ਟੈਸਟ’ ਦਾ ਹਵਾਲਾ!
5 ਸਤੰਬਰ ਨੂੰ ਸੁਣਵਾਈ ਦੌਰਾਨ ਕੀ ਹੋਇਆ?
ਜਮਾਨਤ ’ਤੇ ਸਿੰਘਵੀ ਦੀ 2 ਅਹਿਮ ਦਲੀਲਾਂ
- ਸੀਬੀਆਈ ਦਾ ਕਹਿਣਾ ਹੈ ਕਿ ਕੇਜਰੀਵਾਲ ਸਹਿਯੋਗ ਨਹੀਂ ਕਰ ਰਹੇ ਹਨ। ਅਦਾਲਤ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਦੋਸ਼ੀ ਆਪਣੇ ਆਪ ਨੂੰ ਦੋਸ਼ੀ ਐਲਾਨ ਦੇਵੇਗਾ।
- ਕੇਜਰੀਵਾਲ ਸੰਵਿਧਾਨਕ ਅਹੁਦੇ ’ਤੇ ਹਨ, ਉਨ੍ਹਾਂ ਦੇ ਫਰਾਰ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ, ਸਬੂਤਾਂ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ, ਕਿਉਂਕਿ ਲੱਖਾਂ ਦਸਤਾਵੇਜ ਤੇ 5 ਚਾਰਜਸ਼ੀਟਾਂ ਮੌਜੂਦ ਹਨ। ਗਵਾਹਾਂ ਨੂੰ ਪ੍ਰਭਾਵਿਤ ਕਰਨ ਦਾ ਵੀ ਕੋਈ ਖਤਰਾ ਨਹੀਂ ਹੈ। ਜਮਾਨਤ ਦੀਆਂ 3 ਜਰੂਰੀ ਸ਼ਰਤਾਂ ਸਾਡੇ ਹੱਕ ’ਚ ਹਨ।
ਸ਼ਰਾਬ ਨੀਤੀ ਕੇਸ- ਕੇਜਰੀਵਾਲ ਹੁਣ ਤੱਕ 156 ਦਿਨ ਜ਼ੇਲ੍ਹ ’ਚ ਕੱਟ ਚੁੱਕੇ
ਕੇਜਰੀਵਾਲ ਨੂੰ ਈਡੀ ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। 10 ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ 1 ਅਪਰੈਲ ਨੂੰ ਤਿਹਾੜ ਜ਼ੇਲ੍ਹ ਭੇਜ ਦਿੱਤਾ ਗਿਆ ਸੀ। ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ 21 ਦਿਨਾਂ ਲਈ 10 ਮਈ ਨੂੰ ਜਾਰੀ ਕੀਤਾ ਗਿਆ। ਉਸ ਨੂੰ 51 ਦਿਨ ਜ਼ੇਲ੍ਹ ’ਚ ਬਿਤਾਉਣ ਤੋਂ ਬਾਅਦ ਰਿਹਾਅ ਕੀਤਾ ਗਿਆ ਸੀ। 2 ਜੂਨ ਨੂੰ ਕੇਜਰੀਵਾਲ ਨੇ ਤਿਹਾੜ ਜ਼ੇਲ੍ਹ ’ਚ ਆਤਮ ਸਮਰਪਣ ਕਰ ਦਿੱਤਾ ਸੀ। ਜੇਕਰ ਕੇਜਰੀਵਾਲ ਅੱਜ ਭਾਵ 13 ਸਤੰਬਰ ਨੂੰ ਰਿਹਾਅ ਹੋ ਜਾਂਦੇ ਹਨ, ਤਾਂ ਉਹ ਕੁੱਲ 177 ਦਿਨ ਜ਼ੇਲ੍ਹ ’ਚ ਹੋਣਗੇ।