ਨਵੇਂ ਸੰਸਦ ਭਵਨ ਦੇ ਖਾਸ ਉਦਘਾਟਨ ’ਤੇ ਖਾਸ ਲਾਂਚਿੰਗ | 75 Rupees Coin
ਨਵੀਂ ਦਿੱਲੀ। ਦੇਸ਼ ਦੀ ਨਵੀਂ ਸੰਸਦ ਭਵਨ ਦਾ ਉਦਘਾਟਨ 28 ਮਈ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ। ਇਸ ਮੌਕੇ ’ਤੇ ਖਾਸ ਅਤੇ ਯਾਦਗਾਰ ਬਣਾਉਣ ਲਈ ਕੇਂਦਰੀ ਵਿੱਤ ਮੰਤਰਾਲੇ ਨੇ ਵੱਡਾ ਫੈਸਲਾ ਲਿਆ ਹੈ, ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਨਵੀਂ ਸੰਸਦ ਦੇ ਉਦਘਾਟਨ ਨੂੰ ਯਾਦਗਾਰ ਬਣਾਉਣ ਲਈ 75 ਰੁਪਏ (75 Rupees Coin) ਦਾ ਸਮਾਰਕ ਸਿੱਕਾ ਜਾਰੀ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਸਿੱਕੇ ’ਤੇ ਨਵੇਂ ਸੰਸਦ ਭਵਨ ਦੀ ਤਸਵੀਰ ਤੇ ਉਸ ਦਾ ਨਾਂਅ ਲਿਖਿਆ ਹੋਵੇਗਾ। ਨਵੇਂ ਸੰਸਦ ਭਵਨ ਦਾ ਉਦਘਾਟਨ 28 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਆਓ ਜਾਣਦੇ ਹਾਂ 75 ਰੁਪਏ ਦੇ ਨਵੇਂ ਸਿੱਕੇ ਦੀ ਰੂਪਰੇਖਾ…
ਕਿਹੋ ਜਿਹਾ ਹੋਵੇਗਾ? | 75 Rupees Coin
ਵਿੱਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ 75 ਰੁਪਏ ਦਾ ਸਿੰਕਾ ਗੋਲ ਹੋਵੇਗਾ। ਸਿੱਕੇ ਦਾ ਵਿਆਸ 44 ਮਿਲੀਮੀਟਰ ਅਤੇ ਕਿਨਾਰਿਆਂ ’ਤੇ 200 ਸੇਰੇਸ਼ਨ ਹੋਵੇਗਾ। 75 ਰੁਪੲੈ ਦਾ ਇਹ ਸਮਾਰਕ ਸਿੰਕਾ ਚਾਰ ਧਾਤਾਂ ਨੂੰ ਮਿਲਾ ਕੇ ਬਣਾਇਆ ਜਾਵੇਗਾ, ਜਿਸ ’ਚ 50 ਫ਼ੀਸਦੀ ਚਾਂਦੀ, 40 ਫ਼ੀਸਦੀ ਤਾਂਬਾ, 5 ਫ਼ੀਸਦੀ ਨਿਕਲ ਅਤੇ 5 ਫ਼ੀਸਦੀ ਜਿੰਕ ਦੀ ਵਰਤੋਂ ਕੀਤੀ ਜਾਵੇਗੀ। ਨਵੇਂ ਸੰਸਦ ਭਵਨ ਦੀ ਤਸਵੀਰ ਦੇ ਹੇਠਾਂ 2023 ਲਿਖਿਆ ਹੋਵੇਗਾ।
ਐਨਾ ਹੀ ਨਹੀਂ ਸਿੱਕੇ ਦੇ ਸਾਹਮਣੇ ਵਾਲੇ ਹਿੱਸੇ ਦੇ ਵਿਚਾਕਰ ਅਸ਼ੋਕ ਸਤੰਭ ਦਾ ਸਿੰਘ ਅਤੇ ਸੱਤਿਆਮੇਵ ਜੈਅਤੇ ਲਿਖਿਆ ਹੋਵੇਗਾ। ਸਿੱਕੇ ’ਤੇ ਦੇਵਨਾਗਰੀ ਲਿੱਪੀ ’ਚ ਭਾਰਤ ਅਤੇ ਅੰਗਰੇਜ਼ੀ ਵਿੱਚ ਇੰਡੀਆ ਲਿਖਿਆ ਹੋਵੇਗਾ। ਪਿੱਛੇ ਦੇ ਹਿੱਸੇ ’ਚ ਉੱਪਰੀ ਪਰਿਧੀ ’ਚ ਦੇਵਨਾਗਰੀ ਲਿੱਪੀ ’ਚ ਸੰਸਦ ਭਵਨ ਅਤੇ ਹੇਠਲੀ ਪਰਿਧੀ ’ਚ ਅੰਗਰੇਜ਼ ’ਚ ਸੰਸਦ ਭਵਨ ਲਿਖਿਆ ਹੋਵੇਗਾ। ਸਿੱਕੇ ਦਾ ਡਿਜ਼ਾਈਨ ਸੰਵਿਧਾਨ ਦੇ ਪਹਿਲੀ ਅਨੁਸੂਚੀ ’ਚ ਦਿੰਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹੀ ਹੋਵੇਗਾ।