New Rules 2025 : ਨਵੀਂ ਦਿੱਲੀ (ਏਜੰਸੀ)। ਨਵਾਂ ਵਰ੍ਹਾ 2025 ਆ ਗਿਆ ਹੈ। ਇਸ ਦੇ ਨਾਲ ਹੀ ਦੇਸ਼ ’ਚ ਕਈ ਵੱਡੇ ਬਦਲਾਅ ਵੇਖਣ ਨੂੰ ਮਿਲਣਗੇ, ਜੋ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ, ਤਕਨੀਕ, ਸਿੱਖਿਆ ਅਤੇ ਆਰਥਿਕ ਮਾਮਲਿਆਂ ਨਾਲ ਜੁੜੇ ਹੋਏ ਹਨ। ਆਓ, ਜਾਣਦੇ ਹਾਂ ਕਿਹੜੇ ਹਨ ਉਹ 10 ਵੱਡੇ ਬਦਲਾਅ, ਜੋ ਸਾਲ 2025 ’ਚ ਲਾਗੂ ਹੋ ਰਹੇ ਹਨ।
ਕਿਤੋਂ ਵੀ ਕਢਵਾਓ ਪੈਨਸ਼ਨ | New Rules 2025
ਨਵੇਂ ਵਰ੍ਹੇ ’ਚ ਪੈਨਸ਼ਨਰਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਇੱਕ ਜਨਵਰੀ 2025 ਤੋਂ ਪੈਨਸ਼ਨ ਕਢਵਾਉਣ ਲਈ ਤੁਹਾਨੂੰ ਬੈਂਕ ਬ੍ਰਾਂਚ ਦਾ ਝਮੇਲੇ ਤੋਂ ਮੁਕਤੀ ਮਿਲੇਗੀ। ਹੁਣ ਪੈਨਸ਼ਨਰ ਕਿਸੇ ਵੀ ਬੈਂਕ ਤੋਂ ਪੈਨਸ਼ਨ ਕਢਵਾ ਸਕਣਗੇੇ ਅਤੇ ਵੈਰੀਵਿਕੇਸ਼ਨ ਦਾ ਸਮੱਸਿਆ ਵੀ ਖ਼ਤਮ ਹੋਵੇਗੀ। New Rules 2025
Read Also : Welfare: ਡੇਰਾ ਸ਼ਰਧਾਲੂਆਂ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਯੂਪੀਆਈ ਪੇਮੈਂਟ ਲਿਮਿਟ ਹੋਵੇਗੀ ਦੁੱਗਣੀ | New Rules 2025
ਯੂਪੀਆਈ ਟ੍ਰਾਂਜੈਕਸ਼ਨ ’ਚ ਸਹੂਲਤਾਂ ਵਧਣ ਵਾਲੀਆਂ ਹਨ। ਵਰਤਮਾਨ ’ਚ ਫੀਚਰ ਫੋਨ ਤੋਂ ਯੂਪੀਆਈ ਪੇਮੈਂਟ ਦੀ ਸੀਮਾ 5000 ਰੁਪਏ ਹੈ, ਪਰ ਸਾਲ 2025 ’ਚ ਇਹ ਸੀਮਾ 10, 000 ਰੁਪਏ ਤੱਕ ਹੋ ਜਾਵੇਗੀ। ਡਿਜ਼ੀਟਲ ਲੈਣ-ਦੇਣ ਨੂੰ ਹੋਰ ਮਜ਼ਬੂਤ ਬਣਾਉਣ ਦੀ ਦਿਸ਼ਾ ’ਚ ਇਹ ਕਦਮ ਅਹਿਮ ਹੋਵੇਗਾ।
ਕਿਸਾਨਾਂ ਨੂੰ ਬਿਨਾ ਗਾਰੰਟੀ ਕਰਜ਼ਾ
ਖੇਤੀ ਖੇਤਰ ’ਚ ਵੀ ਖੁਸ਼ਖ਼ਬਰੀ ਹੈ। ਇੱਕ ਜਨਵਰੀ ਤੋਂ ਕਿਸਾਨ ਬਿਨਾ ਗਾਰੰਟੀ ਦੇ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਣਗੇ। ਇਸ ਨਾਲ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।
ਕਾਲਿੰਗ ਰੀਚਾਰਜ ’ਚ ਮਿਲੇਗਾ ਨਵਾਂ ਬਦਲ
ਨਵੇਂ ਵਰ੍ਹੇ ’ਚ ਟੈਲੀਕਾਮ ਕੰਪਨੀਆਂ ਡੇਟਾ ਪੈਕ ਨਾਲ ਵੱਖਰਾ ਸਿਰਫ਼ ਕਾਲਿੰਗ ਅਤੇ ਐੱਸਐੱਮਐੱਸ ਰੀਚਾਰਜ਼ ਦਾ ਬਦਲ ਦੇਣਗੀਆਂ। ਹੁਣ ਹਰ ਰੀਚਾਰਜ਼ ’ਚ ਡੇਟਾ ਪਲਾਨ ਲੈਣਾ ਜ਼ਰੂਰੀ ਨਹੀਂ ਹੋਵੇਗਾ।
ਗੱਡੀਆਂ ਦੀਆਂ ਕੀਮਤਾਂ ’ਚ ਵਾਧਾ
ਆਟੋਮੋਬਾਇਲ ਕੰਪਨੀਆਂ ਇੱਕ ਜਨਵਰੀ 2025 ਤੋਂ ਗੱਡੀਆਂ ਦੀਆਂ ਕੀਮਤਾਂ 2-3 ਫੀਸਦੀ ਤੱਕ ਵਧਾਉਣ ਜਾ ਰਹੀਆਂ ਹਨ। ਮਾਰੂਤੀ, ਟਾਟਾ ਅਤੇ ਹੋਰ ਬ੍ਰਾਂਡਸ ਨੇ ਮਟੀਰੀਅਲ ਕਾਸਟ ’ਚ ਵਾਧੇ ਨੂੰ ਇਸ ਦਾ ਕਾਰਨ ਦੱਸਿਆ ਹੈ।
ਅਮਰੀਕੀ ਵੀਜ਼ਾ ਨਿਯਮਾਂ ’ਚ ਬਦਲਾਅ
ਭਾਰਤ ’ਚ ਅਮਰੀਕੀ ਦੂਤਘਰ ਇੱਕ ਜਨਵਰੀ 2025 ਤੋਂ ਨਾਨ ਇਮੀਗ੍ਰੇਂਟ ਵੀਜ਼ੇ ਲਈ ਇੱਕ ਵਾਰ ਅਪਾਇੰਟਮੈਂਟ ਰੀਸ਼ਡਿਊਲ ਕਰਨ ’ਤੇ ਟੈਕਸ ਲੱਗੇਗਾ।
ਸਿੱਖਿਆ ਅਤੇ ਕੋਚਿੰਗ ’ਚ ਸਖ਼ਤੀ
ਸਿੱਖਿਆ ਪ੍ਰਬੰਧਾਂ ’ਚ ਸਾਲ 2025 ਤੋਂ ਨਵੇਂ ਨਿਯਮ ਲਾਗੂ ਹੋਣਗੇ। 5ਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀ ਫੇਲ੍ਹ ਹੁੰਦੇ ਹਨ ਤਾਂ ਉਨ੍ਹਾਂ ਨੂੰ ਅਗਲੀ ਜਮਾਤ ’ਚ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਕੋਚਿੰਗ ਸੈਂਟਰ ਹੁਣ ਸਿਰਫ਼ 16 ਸਾਲ ਤੋਂ ਜ਼ਿਆਦਾ ਉਮਰ ਦੇ ਵਿਦਿਆਰਥੀਆਂ ਨੂੰ ਦਾਖਲਾ ਦੇਣਗੇ।
ਪੁਰਾਣੇ ਫੋਨ ’ਤੇ ਨਹੀਂ ਚੱਲੇਗਾ ਵਟਸਐਪ
ਟੈਕਨੋਲਾਜੀ ’ਚ ਬਦਲਾਅ ਦੇ ਨਾਲ , ਵਟਸਐਪ ਪੁਰਾਣੇ ਫੋਨ ’ਚ ਕੰਮ ਕਰਨਾ ਬੰਦ ਕਰ ਦੇਵੇਗਾ। ਐਂਡਰੋਡ 4.4 ਜਾਂ ਉਸ ਤੋਂ ਪੁਰਾਣੇ ਵਰਜਨ ਵਾਲੇ ਡਿਵਾਈਜ਼ ਇੱਕ ਜਨਵਰੀ ਤੋਂ ਇਸ ਸੇਵਾ ਦੀ ਵਰਤੋਂ ਨਹੀਂ ਕਰ ਸਕਣਗੇ।
ਦੇਸ਼ ’ਚ ਰਹਿ ਕੇ ਮਿਲੇਗੀ ਵਿਦੇਸ਼ੀ ਡਿਗਰੀ
ਹੁਣ ਭਾਰਤੀ ਵਿਦਿਆਰਥੀ ਵਿਦੇਸ਼ ਗਏ ਬਿਨਾ ਵਿਦੇਸ਼ੀ ਡਿਗਰੀ ਯੂਨੀਵਰਸਿਟੀ ਮਿਲ ਕੇ ਸਾਂਝਾ ਕੋਰਸ ਸ਼ੁਰੂ ਕਰਨਗੇ। ਜੋ ਲੱਖਾਂ ਵਿਦਿਆਰਥੀਆਂ ਦੇ ਸੁਫਨਿਆਂ ਨੂੰ ਨਵੀਂ ਉਡਾਣ ਦੇਵੇਗਾ।
10. ਟੈਕਸ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਬਦਲਾਅ
ਇੱਕ ਅਪਰੈਲ ਤੋਂ ਆਮਦਨ ਅਤੇ ਅਯਾਤ ਨਿਰਯਾਤ ਟੈਕਸ ’ਚ ਬਦਲਾਅ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਘਰੇਲੂ ਅਤੇ ਵਪਾਰਕ ਗੈਸ ਸਿਲੰਡਰ ਦੀਆਂ ਨਵੀਂਆਂ ਕੀਮਤਾਂ ਲਾਗੂ ਹੋ ਸਕਦੀਆਂ ਹਨ।
ਨਵੇਂ ਸਾਲ ਦਾ ਵਾਅਦਾ: ਬਦਲਾਅ ਅਤੇ ਸੰਭਾਵਨਾਵਾਂ
2025 ਨਾ ਸਿਰਫ਼ ਇੱਕ ਨਵਾਂ ਸਾਲ ਹੋਵੇਗਾ, ਸਗੋਂ ਇੱਕ ਨਵੀਂ ਦਿਸ਼ਾ ਵੀ ਦੇਵੇਗਾ। ਚਾਹੇ ਪੈਨਸ਼ਨ ’ਚ ਰਾਹਤ ਹੋਵੇ, ਡਿਜ਼ੀਟਲ ਭੁਗਤਾਨ ’ਚ ਵਾਧਾ, ਜਾਂ ਸਿੱਖਿਆ ’ਚ ਸੁਧਾਰ, ਇਹ ਬਦਲਾਅ ਸਾਨੂੰ ਇੱਕ ਚੰਗੇ ਭਵਿੱਖ ਵੱਲ ਲੈ ਕੇ ਜਾਣਗੇ। ਤਿਆਰ ਹੋ ਜਾਓ ਕਿਉਂਕਿ ਸਾਲ 2025 ਤੁਹਾਡੇ ਲਈ ਕਈ ਨਵੀਆਂ ਉਮੀਦਾਂ ਲੈ ਕੇ ਆ ਗਿਆ ਹੈ।