ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਪੰਚਾਇਤੀ ਚੋਣਾਂ ਸਬੰਧੀ ਵੱਡੀ ਖ਼ਬਰ ਆਈ ਹੈ। ਪੰਚਾਇਤੀ ਚੋਣਾਂ ਲਈ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। (Panchayat Elections Punjab) ਚੋਣਾਂ ਸਬੰਧੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸਰਗਰਮ ਹੋ ਗਿਆ ਹੈ। ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਭੰਗ ਕਰਨ ਦੀ ਤਿਆਰੀ ਕਰ ਲਈ ਗਈ ਹੈ। ਵਿਭਾਗ ਵੱਲੋਂ ਪੰਚਾਇਤਾਂ ਭੰਗ ਕਰਕੇ ਪ੍ਰਬੰਧਕ ਨਿਯੁਕਤ ਕਰਨ ਦੀ ਤਿਆਰੀ ਕਰ ਲਈ ਗਈ ਹੈ। ਇਸ ਸਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰ ਵਿੱਚ ਲਿਖਿਆ ਹੈ ਕਿ ਸਰਕਾਰ ਵਲੋਂ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਨੇੜ ਭਵਿੱਖ ਵਿਚ ਕਰਵਾਈਆਂ ਜਾ ਰਹੀਆਂ ਹਨ।
Also Read : Partap Singh Bajwa ਦਾ ‘ਆਪ’ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ‘ਤੇ ਵੱਡਾ ਬਿਆਨ
ਇਨ੍ਹਾਂ ਆਮ ਚੋਣਾਂ ਤੋਂ ਪਹਿਲਾਂ ਗਰਾਮ ਪੰਚਾਇਤਾਂ ਨੂੰ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 29-ਏ ਅਧੀਨ ਭੰਗ ਕਰਕੇ ਗਰਾਮ ਪੰਚਾਇਤਾਂ ਦੇ ਰਿਕਾਰਡ ਦੀ ਸਾਂਭ ਸੰਭਾਲ ਲਈ ਏ.ਈ. ਜੇ.ਈ. ਵੀ.ਡੀ.ਓ. ਐਸ.ਸੀ.ਪੀ.ਓ ਅਤੇ ਪੰਚਾਇਤ ਅਫਸਰਾਂ ਨੂੰ ਪ੍ਰਬੰਧਕ ਨਿਯੁਕਤ ਕਰਨ ਲਈ ਸਰਕਾਰ ਦਾ ਵਿਚਾਰ ਹੈ। ਪਹਿਲੀ ਮੀਟਿੰਗ ਤੋਂ 5 ਸਾਲਾ ਮਿਆਦ ਖਤਮ ਹੋਣ ਉਪਰੰਤ ਗਰਾਮ ਪੰਚਾਇਤਾਂ ਦਾ ਕੰਮ ਕਾਜ ਚਲਾਉਣ ਲਈ ਪ੍ਰਬੰਧਕ ਨਿਯੁਕਤ ਕੀਤੇ ਜਾਣੇ ਹਨ। ਇਸ ਲਈ, ਪ੍ਰਬੰਧਕਾਂ ਨੂੰ ਗਰਾਮ ਪੰਚਾਇਤਾਂ ਦੀ ਵੰਡ ਕਰਕੇ ਹੇਠ ਲਿਖੇ ਪ੍ਰੋਫਾਰਮੇ ਵਿਚ ਸੂਚਨਾਂ ਵਿਸ਼ੇਸ਼ ਦੂਤ ਰਾਹੀਂ (ਪੈੱਨ ਡਰਾਈਵ ਸਮੇਤ ਸਾਫਟ ਕਾਪੀ) ਮਿਤੀ 16.01.2024 ਤੱਕ ਹਰ ਹਾਲਤ ਵਿਚ ਭੇਜਣੀ ਯਕੀਨੀ ਬਣਾਈ ਜਾਵੇ। ਇਹ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਪਹਿਲੀ ਮੀਟਿੰਗ ਦੀ ਮਿਤੀ ਦੀ ਅਧਿਕਾਰੀ ਚੰਗੀ ਤਰ੍ਹਾਂ ਦਸਤਾਵੇਜ਼ ਸਬੂਤ ਵੇਖ ਕੇ ਤਸੱਲੀ ਕਰ ਲੈਣ।
ਪੜ੍ਹੋ ਪੱਤਰ ਵਿੱਚ ਸਰਕਾਰ ਨੇ ਕੀ ਲਿਖਿਆ ਹੈ: (Panchayat Elections Punjab)