Holidays in Punjab: ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਵਧਦੀ ਠੰਢ ਕਾਰਨ ਬੱਚਿਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਸਕੂਲਾਂ ਦੀਆਂ ਛੁੱਟੀਆਂ 7 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ। ਇਸ ਦੇ ਦੌਰਾਨ ਪ੍ਰੀਖਿਆਵਾਂ ਦੇ ਦਿਨਾਂ ਦੌਰਾਨ ਇਨ੍ਹਾਂ ਛੁੱਟੀਆਂ ਦਾ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਕੋਈ ਅਸਰ ਨਾ ਪਵੇ, ਇਸ ਲਈ ਸਕੂਲਾਂ ਨੇ ਆਨਲਾਈਨ ਕਲਾਸਾਂ ਦਾ ਫਾਰਮੂਲਾ ਵਰਤਣ ਦਾ ਪ੍ਰਬੰਧ ਕੀਤਾ ਹੈ।
ਸਕੂਲਾਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਜਿੱਥੇ ਇੱਕ ਪਾਸੇ ਸਰਕਾਰ ਦੇ ਹੁਕਮ ਲਾਗੂ ਹੋਣਗੇ, ਉੱਥੇ ਹੀ ਬੱਚਿਆਂ ਦੀ ਪੜ੍ਹਾਈ ’ਤੇ ਵੀ ਕੋਈ ਅਸਰ ਨਹੀਂ ਪਵੇਗਾ। ਜਾਣਕਾਰੀ ਅਨੁਸਾਰ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ 1 ਜਨਵਰੀ ਤੋਂ ਕਈ ਸਕੂਲਾਂ ’ਚ ਕਲਾਸਾਂ ਸ਼ੁਰੂ ਹੋਣੀਆਂ ਸਨ ਪਰ ਸਰਕਾਰ ਦੇ ਅਚਾਨਕ ਆਏ ਹੁਕਮਾਂ ਨੇ ਪ੍ਰਿੰਸੀਪਲਾਂ ਦੀ ਸਿਰਦਰਦੀ ਵਧਾ ਦਿੱਤੀ ਹੈ। Holidays in Punjab
Read Also : Punjab Government Scheme: ਪੰਜਾਬ ਸਰਕਾਰ ਨੇ ਇਸ ਵਰਗ ਲਈ ਕੀਤਾ ਵੱਡਾ ਉਪਰਾਲਾ
ਸੀਬੀਐੱਸਈ ਸਕੂਲਾਂ ’ਚ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ 15 ਫਰਵਰੀ ਅਤੇ ਆਈਸੀਐੱਸਈ ਐਫੀਲੇਸ਼ਨ ਨਾਲ ਸਬੰਧਤ ਸਕੂਲਾਂ ’ਚ 13 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਵਿਦਿਆਰਥੀਆਂ ਦੀ ਪਰਫਾਰਮੈਂਸ ਚੈੱਕ ਕਰਨ ਲਈ ਸਕੂਲ ਪ੍ਰੀ-ਬੋਰਡ ਐਗਜ਼ਾਮ ਕਰਵਾਉਂਦੇ ਹਨ, ਤਾਂ ਕਿ ਵਿਦਿਆਰਥੀ ਦੀਆਂ ਵਿਸ਼ੇ ਨਾਲ ਸਬੰਧਤ ਕਮੀਆਂ ਨੂੰ ਸਮੇਂ ਸਿਰ ਸੁਧਾਰਿਆ ਜਾ ਸਕੇ।
Holidays in Punjab
ਇਸ ਦੇ ਲਈ ਸਕੂਲਾਂ ਨੇ ਡੇਟਸ਼ੀਟ ਵੀ ਤਿਆਰ ਕਰ ਲਈ ਸੀ ਪਰ ਹੁਣ ਛੁੱਟੀਆਂ ਵਧਣ ਦੇ ਫ਼ੈਸਲੇ ਤੋਂ ਬਾਅਦ ਇਸ ਵਿਚ ਬਦਲਾਅ ਕਰਨਾ ਪਵੇਗਾ। ਉੱਥੇ ਕਈ ਸਕੂਲਾਂ ਨੇ ਤਾਂ ਪ੍ਰੀਖਿਆਵਾਂ ਤੋਂ ਪਹਿਲਾਂ 12ਵੀਂ ਦੇ ਵਿਦਿਆਰਥੀਆਂ ਲਈ ਫੇਅਰਵੈੱਲ ਪਾਰਟੀ ਵੀ ਰੱਖੀ ਸੀ, ਜਿਸ ਦੀਆਂ ਤਰੀਕਾਂ ’ਚ ਵੀ ਸਕੂਲਾਂ ਨੂੰ ਬਦਲਾਅ ਕਰਨਾ ਪੈ ਰਿਹਾ ਹੈ। ਉੱਧਰ ਕਈ ਸਕੂਲ ਇਸ ਤਰ੍ਹਾਂ ਦੇ ਵੀ ਹਨ, ਜਿਨ੍ਹਾਂ ਨੇ ਹਰ ਵਾਰ ਜਨਵਰੀ ਮਹੀਨੇ ’ਚ ਸਰਦੀ ਵਧਣ ਦੇ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਆਪਣੇ ਸਕੂਲਾਂ ’ਚ ਛੁੱਟੀਆਂ ਹੀ 1 ਜਨਵਰੀ ਤੋਂ ਕੀਤੀਆਂ ਹਨ। ਇਸ ਦੌਰਾਨ ਉਕਤ ਸਕੂਲਾਂ ਨੇ ਆਪਣੀ ਪ੍ਰੀ-ਬੋਰਡ ਐਗਜ਼ਾਮ ਦਾ ਇਕ ਪੜਾਅ ਤਾਂ ਪੂਰਾ ਕਰ ਲਿਆ ਹੈ, ਜਦਕਿ ਦੂਜਾ ਪੜਾਅ 15 ਜਨਵਰੀ ਤੋਂ ਕੰਡਸਟ ਕਰਨਾ ਤੈਅ ਕੀਤਾ ਹੈ।