ਸਿੰਗਾਪੁਰ ਤੋਂ ਆਇਆ ਕੋਰੋਨਾ ਦਾ ਨਵਾਂ ਰੂਪ ਬੱਚਿਆਂ ਲਈ ਖਤਰਨਾਕ: ਕੇਜਰੀਵਾਲ

ਭਾਰਤ ’ਚ ਇਹ ਤੀਜੀ ਲਹਿਰ ਦੇ ਰੂਪ ’ਚ ਆ ਸਕਦਾ ਹੈ

ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿੰਗਾਪੁਰ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਤੁਰੰਤ ਬੰਦ ਕੀਤੀਆਂ ਜਾਣ ਉਨ੍ਹਾਂ ਨੇ ਸਿੰਗਾਪੁਰ ਤੋਂ ਆਏ ਕੋੋਰੋਨਾ ਵਾਇਰਸ ਦੇ ਦੂਜੇ ਵੇਰੀਏਂਟ ਸਬੰਧੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸਿੰਗਾਪੁਰ ’ਚ ਆਇਆ ਕੋਰੋਨਾ ਦਾ ਨਵਾਂ ਰੂਪ ਬੱਚਿਆਂ ਲਈ ਬੇਹੱਦ ਖਤਰਨਾਕ ਦੱਸਿਆ ਜਾ ਰਿਹਾ ਹੈ, ਭਾਰਤ ’ਚ ਇਹ ਤੀਜੀ ਲਹਿਰ ਦੇ ਰੂਪ ’ਚ ਆ ਸਕਦਾ ਹੈ।

ਉਨ੍ਹਾਂ ਨੇ ਇੱਕ ਟਵੀਟ ਕਰਕੇ ਕਿਹਾ ਕਿ ਬੱਚਿਆਂ ਲਈ ਵੈਕਸੀਨ ਦੇ ਵਿਕਲਪਾਂ ’ਤੇ ਪਹਿਲ ਦੇ ਆਧਾਰ ’ਤੇ ਕੰਮ ਹੋਵੇ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ‘ਸਿੰਗਾਪੁਰ ’ਚ ਆਇਆ ਕੋਰੋਨਾ ਦਾ ਨਵਾਂ ਰੂਪ ਬੱਚਿਆਂ ਲਈ ਬੇਹੱਦ ਖਤਰਨਾਕ ਦੱਸਿਆ ਜਾ ਰਿਹਾ ਹੈ, ਭਾਰਤ ’ਚ ਇਹ ਤੀਜੀ ਲਹਿਰ ਦੇ ਰੂਪ ’ਚ ਆ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।