ਗਊ ਨੂੰ ਕੌਮੀ ਪਸ਼ੂ ਐਲਾਨ ਕਰਨ ਦੀ ਅਪੀਲ
ਨਵੀਂ ਦਿੱਲੀ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਨਵੀਂ ਦਿੱਲੀ ਤੋਂ ਇੱਕ ਹੋਰ ਨਵੀਂ ਸ਼ੁਰੂਆਤ ਕਰਦਿਆਂ ਦੇਸੀ ਗਊ ਦੀ ਸੁਰੱਖਿਆ ‘ਤੇ ਜ਼ੋਰ ਦਿੱਤਾ ਪੂਜਨੀਕ ਗੁਰੂ ਜੀ ਨੇ ਸਫ਼ਾਈ ਮਹਾਂ ਅਭਿਆਨ ਦੇ ਮਹਾਂ ਕੁੰਭ ਦੀ ਸ਼ੁਰੂਆਤ ਮੌਕੇ ਕਾਓ ਮਿਲਕ ਪਾਰਟੀ ਕਰਵਾਈ ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਖੁਦ ਦੇਸੀ ਗਊ ਦਾ ਦੁੱਧ ਪੀ ਕੇ ਇਸ ਪਾਰਟੀ ਦਾ ਅਗਾਜ਼ ਕੀਤਾ ਇਸ ਮੌਕੇ ਕੇਂਦਰੀ ਵਿਦੇਸ਼ ਰਾਜ ਮੰਤਰੀ ਸਾਬਕਾ ਜਨਰਲ ਵੀ. ਕੇ. ਸਿੰਘ, ਦਿੱਲੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ, ਸਾਬਕਾ ਬੀਸੀਸੀਆਈ ਮੁਖੀ ਅਨੁਰਾਗ ਠਾਕੁਰ ਨੇ ਵੀ ਕਾਊ ਮਿਲਕ ਦਾ ਜੰਮ ਕੇ ਆਨੰਦ ਮਾਣਿਆ ਓਧਰ ਮੀਡੀਆ ਦੇ ਕਰਮੀਆਂ ਨੇ ਵੀ ਇਸ ਪਾਰਟੀ ਦਾ ਖੂਬ ਆਨੰਦ ਮਾਣਿਆ।
ਭਾਰਤ ‘ਚ ਗਊ ਦੇ ਸਨਮਾਨ ਨੂੰ ਹੋਰ ਉੱਚਾ ਚੁੱਕਣ ਲਈ ਪੂਜਨੀਕ ਗੁਰੂ ਜੀ ਨੇ ਕੇਂਦਰ ਸਰਕਾਰ ਨੂੰ ਇਸ ਨੂੰ ਰਾਸ਼ਟਰੀ ਪਸ਼ੂ ਐਲਾਨ ਕਰਨ ਦੀ ਅਪੀਲ ਵੀ ਕੀਤੀ ਪੂਜਨੀਕ ਗੁਰੂ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗਊ ਦਾ ਦੁੱਧ ਪੀਓ, ਨਾ ਕਿ ਉਸਦਾ ਮਾਸ ਖਾਓ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਗਊ ਨੂੰ ਸਾਡੇ ਹਿੰਦੂ ਧਰਮ ‘ਚ ਮਾਂ ਦਾ ਦਰਜਾ ਦਿੱਤਾ ਗਿਆ ਹੈ, ਕਿਉਂਕਿ ਗਊ ਸਾਨੂੰ ਪੀਣ ਲਈ ਦੁੱਧ ਹੀ ਨਹੀਂ ਦਿੰਦੀ, ਸਗੋਂ ਕਈ ਭਿਆਨਕ ਬਿਮਾਰੀਆਂ ਤੋਂ ਵੀ ਬਚਾਉਂਦੀ ਹੈ ਗਊ ਦਾ ਦੁੱਧ ਬਹੁਤ ਹੀ ਗੁਣਕਾਰੀ ਹੁੰਦਾ ਹੈ, ਗਊ ਮੂਤਰ ਤੇ ਇਸਦਾ ਗੋਬਰ ਬੈਕਟੀਰੀਆ ਨੂੰ ਫੈਲਣ ਤੋਂ ਰੋਕਦੇ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡੇ ਪੂਜਨੀਕ ਬਾਪੂ ਸ. ਨੰਬਰਦਾਰ ਮੱਘਰ ਸਿੰਘ ਜੀ ਵੀ ਘਰ ‘ਚ ਦੇਸੀ ਗਊ ਰੱਖਦੇ ਸਨ ਇੱਕ ਵਾਰੀ ਦੋ ਗਊਆਂ ਕਾਫ਼ੀ ਜ਼ਿਆਦਾ ਉਮਰ ਦੀਆਂ ਹੋ ਗਈਆਂ ਤਾਂ ਉਨ੍ਹਾਂ ਦਾ ਸਰੀਰ ਕਮਜ਼ੋਰ ਪੈ ਗਿਆ ਪੂਜਨੀਕ ਬਾਪੂ ਜੀ ਇੱਕ ਦਿਨ ਉਨ੍ਹਾਂ ਗਾਵਾਂ ਕੋਲ ਬੈਠ ਕੇ ਨਵੀਂ ਪਹਿਲ : ਪੂਜਨੀਕ ਗੁਰੂ ਜੀ ਨੇ… ਗੀਤਾ ਦਾ ਪਾਠ ਕਰ ਰਹੇ ਸਨ ਜਦੋਂ ਅਸੀਂ ਇਸ ਬਾਰੇ ਪੂਜਨੀਕ ਗੁਰੂ ਜੀ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਗਊ ਨੂੰ ਅੰਤਿਮ ਸਮੇਂ ‘ਚ ਕੋਈ ਕਸ਼ਟ ਨਾ ਹੋਵੇ, ਇਸ ਲਈ ਗੀਤਾ ਦਾ ਪਾਠ ਸੁਣਾ ਰਹੇ ਹਾਂ।