Donald Trump: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਦੇਸ਼ਾਂ ਨੂੰ ਵਿੱਤੀ ਸਹਾਇਤਾ ’ਤੇ ਰੋਕ ਲਾ ਦਿੱਤੀ ਹੈ ਇਸ ਫੈਸਲੇ ਪਿੱਛੇ ਅਮਰੀਕਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦਾ ਤਰਕ ਹੋ ਸਕਦਾ ਹੈ ਪਰ ਇਸ ਫੈਸਲੇ ਦਾ ਅਹਿਮ ਪਹਿਲੂ ਇਹ ਹੈ ਕਿ ਯੂਕਰੇਨ ਨੂੰ ਵੀ ਵਿੱਤੀ ਸਹਾਇਤਾ ਬੰਦ ਕਰ ਦਿੱਤੀ ਹੈ ਜਿਸ ਤੋਂ ਇਹ ਸਾਫ ਝਲਕ ਰਿਹਾ ਹੈ ਕਿ ਅਮਰੀਕਾ ਰੂਸ-ਯੂਕਰੇਨ ਜੰਗ ਬੰਦ ਕਰਨ ਦੇ ਮੂਡ ’ਚ ਹੈ ਅਸਲ ’ਚ ਅਮਰੀਕੀ ਸਹਾਇਤਾ ਨਾਲ ਹੀ ਹੁਣ ਤੱਕ ਯੂਕਰੇਨ ਜੰਗ ਲੜ ਰਿਹਾ ਸੀ ਪਿਛਲੇ ਕਰੀਬ ਦੋ ਸਾਲਾਂ ਤੋਂ ਇਸ ਜੰਗ ’ਚ ਰੂਸ ਤੇ ਯੂਕਰੇਨ ਦੋਵਾਂ ਮੁਲਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਮਰੀਕਾ ਦੀ ਨਵੀਂ ਨੀਤੀ ਪੂਰੀ ਦੁਨੀਆ ਲਈ ਚੰਗਾ ਸੰਕੇਤ ਹੈ।
ਇਹ ਖਬਰ ਵੀ ਪੜ੍ਹੋ : IND Vs ENG: ਭਾਰਤ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਟਰੰਪ ਨੇ ਭਾਵੇਂ ਕਿਸੇ ਹੀ ਕਾਰਨ ਸਹੀ ਜੰਗ ਰੋਕਣ ਦੀ ਪਹਿਲ ਕੀਤੀ ਹੈ ਇਸ ਤੋਂ ਪਹਿਲਾਂ ਪਿਛਲੇ ਰਾਸ਼ਟਰਪਤੀ ਬਾਇਡੇਨ ਦੀ ਜ਼ੋਰਦਾਰ ਮੱਦਦ ਕਰਕੇ ਯੂਕਰੇਨ ਰੂਸ ਨੂੰ ਸਖ਼ਤ ਜਵਾਬ ਦੇ ਰਿਹਾ ਸੀ ਹਾਲਾਤ ਸਪੱਸ਼ਟ ਹੁੰਦੇ ਜਾ ਰਹੇ ਹਨ ਡੋਨਾਲਡ ਜ਼ਲਦ ਹੀ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਮਿਲ ਸਕਦੇ ਹਨ ਉਮੀਦ ਕੀਤੀ ਜਾਂਦੀ ਹੈ ਕਿ ਰੂਸ-ਯੂਕਰੇਨ ਬਦਲੇ ਹੋਏ ਹਾਲਾਤਾਂ ’ਚ ਅੜੀ ਛੱਡ ਕੇ ਜੰਗ ਰੋਕਣ ਲਈ ਅੱਗੇ ਵਧਣਗੇ ਡੋਨਾਲਡ ਟਰੰਪ ਬਾਇਡੇਨ ਦੇ ਫੈਸਲਿਆਂ ਨੂੰ ਲਗਾਤਾਰ ਪਲਟ ਰਹੇ ਹਨ ਦੂਜੇ ਪਾਸੇ ਰੂਸ ਵੀ ਜੰਗ ਰੋਕਣ ਲਈ ਚੰਗਾ ਹੁੰਗਾਰਾ ਦੇ ਰਿਹੈ ਅਮਰੀਕਾ ’ਚ ਲੀਡਰਸ਼ਿਪ ਦੀ ਤਬਦੀਲੀ ਅਮਨ-ਅਮਾਨ ਵੱਲ ਵਧ ਰਹੀ ਹੈ ਤਾਂ ਇਸ ਦਾ ਸਵਾਗਤ ਕਰਨਾ ਬਣਦਾ ਹੈ।