ਸਾਡੇ ਨਾਲ ਸ਼ਾਮਲ

Follow us

12.1 C
Chandigarh
Wednesday, January 28, 2026
More
    Home ਸੂਬੇ ਪੰਜਾਬ ਸੰਗਰੂਰ ’ਚ ਨਵੀ...

    ਸੰਗਰੂਰ ’ਚ ਨਵੀਂ ਹੌਂਡਾ ਇਮੇਜ ਕਾਰ ਦੀ ਹੋਈ ਲਾਂਚਿੰਗ

    New Honda Image Car Sachkahoon

    ਸੰਗਰੂਰ ’ਚ ਨਵੀਂ ਹੌਂਡਾ ਇਮੇਜ ਕਾਰ ਹੋਈ ਲਾਂਚਿੰਗ

    (ਨਰੇਸ਼ ਕੁਮਾਰ) ਸੰਗਰੂਰ। ਅੱਜ ਸੰਗਰੂਰ ਵਿਖੇ ਹੌਂਡਾ ਕੰਪਨੀ ਦੀ ਕਾਰ ਇਮੇਜ਼ ਦਾ ਨਵਾਂ ਮਾਡਲ ਲਾਂਚ ਕੀਤਾ ਗਿਆ। ਇਸ ਮੌਕੇ ਹੋਏ ਸਮਾਗਮ ਦੌਰਾਨ ਮੁੱਖ ਮਹਿਮਾਨ ਬਲਦੇਵ ਸਿੰਘ ਗੌਸਲ ਸੰਚਾਲਕ ਬਿਰਧ ਆਸ਼ਰਮ ਤੇ ਵਿਸ਼ੇਸ਼ ਮਹਿਮਾਨ ਰਾਜ ਕੁਮਾਰ ਅਰੋੜਾ ਸੂਬਾਈ ਮੁਲਾਜ਼ਮ ਆਗੂ ਤੇ ਘਣਸ਼ਾਮ ਕਾਂਸਲ ਜ਼ਿਲ੍ਹਾ ਪ੍ਰਧਾਨ ਇੰਡਸਟਰੀਅਲ ਚੈਂਬਰ ਸੰਗਰੂਰ ਸਨ ਜਿਨ੍ਹਾਂ ਨੇ ਨਵੀਂ ਕਾਰ ਦੀ ਲਾਂਚਿੰਗ ਦੀ ਰਸਮ ਨਿਭਾਈ ਸੰਗਰੂਰ ਸਥਿਤ ਪ੍ਰੈਸਟਾਈਜ਼ ਹੌਂਡਾ (ਲਾਲੀ ਮੋਟਰਜ਼) ਸੰਗਰੂਰ ਦੇ ਮੈਨੇਜਰ ਵਿਨੋਦ ਆਨੰਦ ਨੇ ਦੱਸਿਆ ਕਿ ਲੋਕਾਂ ਦੀ ਪਹਿਲੀ ਪਸੰਦ ਬਣੀ ਹੌਂਡਾ ਕੰਪਨੀ ਇਮੇਜ਼ ਕਾਰ ਨਵੀਆਂ ਤਕਨੀਕਾਂ ਨਾਲ ਲਾਂਚ ਕੀਤੀ ਗਈ।

    ਉਨ੍ਹਾਂ ਦੱਸਿਆ ਕਿ ਨਵੀਂ ਇਮੇਜ਼ ਵਿੱਚ ਕਈ ਜ਼ਬਰਦਸਤ ਫੀਚਰਜ਼ ਹਨ ਜਿਨ੍ਹਾਂ ਵਿੱਚ ਅਲਾਏ ਵੀਲ੍ਹ ਜਿਹੜੇ ਡਾਇਮੰਡ ਕੱਟ ਹਨ, ਇਸ ਤੋਂ ਇਲਾਵਾਂ ਐਲਈਡੀ ਲਾਈਟਾਂ ਤੋਂ ਇਲਾਵਾ ਬੰਪਰ ਨਵੀਂ ਤਕਨੀਕ ਨਾਲ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਲਾਂਚ ਕੀਤੀ ਗਈ ਕਾਰ ਪੈਟਰੋਲ ਤੇ ਡੀਜ਼ਲ ਹਨ ਪੈਟਰੋਲ ਦੇ ਪੰਜ ਮਾਡਲ ਹਨ। ਉਨ੍ਹਾਂ ਦੱਸਿਆ ਕਿ ਇਸ ਦੀ ਕੀਮਤ ਪੈਟਰੋਲ ਤੇ 7 ਲੱਖ 25 ਹਜ਼ਾਰ ਤੋਂ ਸ਼ੁਰੂ ਹੋ ਕੇ 12 ਲੱਖ 75 ਹਜ਼ਾਰ ਤੱਕ ਰੇਟ ਹੈ ਉਨ੍ਹਾਂ ਦੱਸਿਆ ਕਿ ਪੈਟਰੋਲ ਗੱਡੀ ਦੀ ਐਵਰੇਜ਼ 1 ਲੀਟਰ 18 ਕਿਲੋਮੀਟਰ ਹੈ ਅਤੇ ਡੀਜ਼ਲ ਗੱਡੀ ਦੀ ਐਵਰੇਜ਼ 25 ਕਿਲੋਮੀਟਰ ਪ੍ਰਤੀ ਲੀਟਰ ਦਾ ਕੰਪਨੀ ਵਲੋਂ ਦਾਅਵਾ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੀਵ ਬੰਟੀ, ਹਰਮਨਪ੍ਰੀਤ ਸਿੰਘ, ਜਗਦੀਸ਼ ਸਿੰਘ, ਤਰਵਿੰਦਰ ਸੇਖੋਂ, ਗੁਰਮੀਤ ਸਿੰਘ ਤੋਂ ਇਲਾਵਾ ਹੋਰ ਵੀ ਕੰਪਨੀ ਮੁਲਾਜ਼ਮ ਮੌਜ਼ੂਦ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ