ਪੰਜਾਬ ‘ਚ ਐਤਵਾਰ ਦੇ ਕਰਫਿਊ ਸਬੰਧੀ ਪੰਜਾਬ ‘ਚ ਨਵੀਂ ਗਾਈਡਲਾਈਨ ਜਾਰੀ
ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਦੇ ਚੱਲਦਿਆਂ ਲਗਾਏ ਗਏ ਐਤਵਾਰ ਦੇ ਕਰਫ਼ਿਊ ਨੂੰ ਹਟਾ ਦਿੱਤਾ ਗਿਆ ਹੈ। ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੋਰੋਨਾ ਦੇ ਚੱਲਦਿਆਂ ਸੂਬਾ ਸਰਕਾਰ ਵਲੋਂ ਐਤਵਾਰ ਨੂੰ ਸਵੇਰੇ 9ਵਜੇਂ ਤੋਂ ਲੈ ਕੇ ਸ਼ਾਮ ਪੰਜ ਵਜੇ ਤੱਕ ਤਾਲਾਬੰਦੀ ਲਗਾਈ ਗਈ ਸੀ, ਜਿਸ ਨੂੰ ਅੱਜ ਹਟਾ ਦਿੱਤਾ ਗਿਆ ਹੈ। ਇਸ ਦੇ ਇਲਾਵਾ ਰਾਤ ਪੰਜਾਬ ‘ਚ ਰਾਤ ਦਾ ਕਰਫਿਊ ਵੀ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਜ਼ਿੰਦਗੀ ਪੁਰਾਣੇ ਤਰੀਕੇ ਨਾਲ ਚੱਲੇਗੀ। ਸਭ ਤੋਂ ਵੱਡੀ ਗੱਲ ਕਾਰ ਜਾਂ ਬੱਸਾਂ ‘ਚ ਵੀ ਲੋਕ ਪਹਿਲਾਂ ਦੀ ਤਰ੍ਹਾਂ ਸਫ਼ਰ ਕਰ ਸਕਣਗੇ। ਇਸ ਦੇ ਨਾਲ ਹੀ ਵਿਆਹ ਤੇ ਭੋਗ ਮੌਕੇ ਵੀ 100 ਲੋਕਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ।
15 ਅਕਤੂਬਰ ਤੋਂ ਦੇਸ਼ ‘ਚ ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸ 50 ਫ਼ੀਸਦੀ ਸਮਰੱਥਾ ਨਾਲ ਖੁੱਲ੍ਹ ਜਾਣਗੇ। ਇਸ ਦੇ ਲਈ ਸੂਚਨਾ ਪ੍ਰਸਾਰਣ ਮੰਤਰਾਲਾ ਵਿਸਥਾਰ ਨਾਲ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਗ੍ਰਹਿ ਮੰਤਰਾਲਾ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦੇਸ਼ ‘ਚ 15 ਅਕਤੂਬਰ ਤੋਂ ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸ, ਪਾਰਕ, ਸਵੀਮਿੰਗ ਪੂਲ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.