ਨਵੀਂ ਸਿੱਖਿਆ ਨੀਤੀ ਨਾਲ ਆਤਮ ਨਿਰਭਰ ਭਾਰਤ ਦਾ ਨਿਰਮਾਣ ਹੋਵੇਗਾ: ਸਿੱਖਿਆ ਮਾਹਿਰ
ਨਵੀਂ ਦਿੱਲੀ। ਪ੍ਰਸਿੱਧ ਸਿੱਖਿਆ ਮਾਹਿਰਾਂ ਨੇ ਕਿਹਾ ਹੈ ਕਿ ਨਵੀਂ ਸਿੱਖਿਆ ਨੀਤੀ ਦੇ ਲਾਗੂ ਹੋਣ ਨਾਲ ਦੇਸ਼ ‘ਚ ਨਾ ਸਿਰਫ ਉੱਚ ਸਿੱਖਿਆ ਦੀ ਗੁਣਵੱਤਾ ਸੁਧਰੇਗੀ ਸਗੋਂ ਇਸ ਨਾਲ ਮੁਕਾਬਲੇਬਾਜ਼ੀ ਵੀ ਵਧੇਗੀ ਅਤੇ ਆਤਮ ਨਿਰਭਰ ਭਾਰਤ ਦਾ ਨਿਰਮਾਣ ਹੋਵੇਗਾ।
ਪ੍ਰੈੱਸ ਇਨਫਾਰਮੇਸ਼ਨ ਬਿਊਰੋ ਕੋਲਕਾਤਾ ਵੱਲੋਂ ਕਰਵਾਏ ਇੱਕ ਵੈਬੀਨਾਰ ‘ਚ ਸਿੱਖਿਆ ਮਾਹਿਰਾਂ ਨੇ ਇਹ ਵਿਚਾਰ ਪ੍ਰਗਟਾਏ। ਵੈਬੀਨਾਰ ‘ਚ ਐਨਸੀਈਆਰਟੀ ਦੇ ਸਾਬਕਾ ਡਾਇਰੈਕਟਰ ਜਗਮੋਹਨ ਸਿੰਘ ਰਾਜਪੂਤ ਭਾਰਤੀ ਜਨ ਸੰਚਾਰ ਸੰਸਥਾਨ ਦੇ ਸਾਬਕਾ ਜਨਰਲ ਡਾਇਰੈਕਟਰ ਅਤੇ ਪੈਟਰੋਲੀਅਮ ਐਂਡ ਐਨਰਜੀ ਯੂਨੀਵਰਸਿਟੀ ਦੇ ਮੀਡੀਆ ਵਿਭਾਗ ਦੇ ਡੀਨ ਕੇਜੀ ਸੁਰੇਸ਼ ਤੋਂ ਇਲਾਵਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਕੌਮੀ ਤਕਨੀਕੀ ਸੰਸਥਾਨ ਦੇ ਪ੍ਰੋਫੈਸਰਾਂ ਸਮੇਤ ਕਈ ਸਿੱਖਿਆ ਮਾਹਿਰਾਂ ਨੇ ਵੈਬੀਨਾਰ ‘ਚ ਹਿੱਸਾ ਲੈਂਦਿਆਂ ਇਹ ਵਿਚਾਰ ਪ੍ਰਗਟ ਕੀਤੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.