10 ਕਰੋੜ ਨਾਲ ਇੱਕ ਸਾਲ ’ਚ ਬਣ ਕੇ ਤਿਆਰ ਹੋਵੇਗਾ ਬੱਸ ਸਟੈਂਡ
- ਸ਼ੋਪਿੰਗ ਮਾਲ ਸਮੇਤ ਮਾਡਰਨ ਤਰੀਕੇ ਦਾ ਬਣੇਗਾ ਬੱਸ ਸਟੈਂਡ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam News: ਸਥਾਨਕ ਸ਼ਹਿਰ ’ਚ ਨਵੇਂ ਬੱਸ ਸਟੈਂਡ ਬਣਨ ਦੀਆਂ ਚੱਲ ਰਹੀਆਂ ਚਰਚਾਵਾਂ ਆਖਰ ਸਿਰੇ ਚੜਦੀਆਂ ਨਜ਼ਰ ਆ ਰਹੀਆਂ ਹਨ, ਕਿਉਂਕਿ ਅੱਜ ਠੇਕੇਦਾਰਾਂ ਵੱਲੋਂ ਸ਼ਹੀਦ ਊਧਮ ਸਿੰਘ ਦੇ ਬੁੱਤ ਦੇ ਨਾਲ ਤੇ ਗੁਰਦੁਆਰਾ ਸੱਚਖੰਡ ਸਾਹਿਬ ਦੇ ਨਜ਼ਦੀਕ ਵਾਲੀ ਜਗ੍ਹਾ ’ਤੇ ਬੱਸ ਸਟੈਂਡ ਬਣਾਉਣ ਦੇ ਲਈ ਅੱਜ ਟੱਕ ਲਾ ਕੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਬੱਸ ਸਟੈਂਡ ਦੇ ਨਿਰਮਾਣ ਕਾਰਜਾਂ ਦਾ ਠੇਕਾ ਬਠਿੰਡੇ ਦੇ ਠੇਕੇਦਾਰ ਨੂੰ ਮਿਲਿਆ ਹੈ ਜਿਨਾਂ ਵੱਲੋਂ ਅੱਜ ਪੂਰੇ ਰੀਤੀ ਰਿਵਾਜਾਂ ਨਾਲ ਮੱਥਾ ਟੇਕ ਕੇ ਬੱਸ ਸਟੈਂਡ ਦੀ ਉਸਾਰੀ ਦਾ ਟੱਕ ਲਾ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਖਬਰ ਵੀ ਪੜ੍ਹੋ : Punjab News: ਮੁੱਖ ਮੰਤਰੀ ਮਾਨ ਦੀ ਅਹਿਮ ਪ੍ਰੈੱਸ ਕਾਨਫਰੰਸ, ਕੀਤੇ ਇਹ ਵੱਡੇ ਐਲਾਨ
ਇਸ ਸਮੇਂ ਪੀਡਬਲਯੂਡੀ ਦੇ ਅਧਿਕਾਰੀ ਵੀ ਮੌਕੇ ’ਤੇ ਮੌਜ਼ੂਦ ਸਨ। ਇਸ ਮੌਕੇ ਪੀਡਬਲਯੂਡੀ ਦੇ ਅਧਿਕਾਰੀਆਂ ਤੇ ਠੇਕੇਦਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਜਗ੍ਹਾ ’ਤੇ ਸੁਨਾਮ ਦਾ ਨਵਾਂ ਬੱਸ ਸਟੈਂਡ ਬਣਣ ਜਾ ਰਿਹਾ ਹੈ। ਜਿਸ ਦੀ ਬਿਲਡਿੰਗ ਦੇ ਉਸਾਰੀ ਦੇ ਨਿਰਮਾਣ ਕਾਰਜਾਂ ਦੀ ਅੱਜ ਟੱਕ ਲਗਾ ਕੇ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਬੱਸ ਸਟੈਂਡ ਬੰਨਣ ਤੇ ਲਗਭਗ 10 ਕਰੋੜ ਰੁਪਏ ਦਾ ਖਰਚਾ ਆਵੇਗਾ ਤੇ ਇਹ ਪੂਰੇ ਇੱਕ ਸਾਲ ਦੇ ਵਿੱਚ ਕੰਪਲੀਟ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪੰਜਾਬ ’ਚ ਪਹਿਲਾ ਬਣੇ ਬੱਸ ਸਟੈਂਡਾਂ ਦੇ ਨਾਲੋਂ ਵੀ ਇੱਕ ਵੱਖਰੇ ਤਰਹਾਂ ਦੀ ਮਾਡਰਨ ਤਰੀਕੇ ਦੀ ਇਮਾਰਤ ਹੋਵੇਗੀ। Sunam News
ਜਿਸ ’ਚ ਬੱਸ ਸਟੋਪ ਤੇ ਸ਼ੋਪਿੰਗ ਮਾਲ ਤੇ ਹੋਰ ਕਈ ਸੁਵਿਧਾਵਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਡਰੀਮ ਪ੍ਰੋਜੈਕਟ ਹੈ ਜੋ ਹੁਣ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਕੈਬਨਿਟ ਮੰਤਰੀ ਅਮਨ ਅਰੋੜਾ ਨਿਰਮਾਣ ਕਾਰਜਾਂ ਦਾ ਨੀਹ ਪੱਥਰ ਵੀ ਰੱਖਣਗੇ, ਜਿਸ ਦਾ ਟੈਂਡਰ ਮਿਲ ਚੁੱਕਿਆ ਹੈ। ਅੱਜ ਟੱਕ ਲਾਇਆ ਗਿਆ ਹੈ ਅਤੇ ਬਹੁਤ ਜਲਦ ਇਥੇ ਕੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਸੁਨਾਮ ਸ਼ਹਿਰ ਨੂੰ ਬਹੁਤ ਹੀ ਸੁੰਦਰ ਤਰੀਕੇ ਦਾ ਬੱਸ ਸਟੈਂਡ ਮਿਲਣ ਜਾ ਰਿਹਾ ਹੈ।
ਸੁਨਾਮ ਵਾਸੀਆਂ ਲਈ ਹੋਵੇਗਾ ਨਵਾਂ ਤੌਹਫਾ… | Sunam News
ਦੱਸਣਯੋਗ ਹੈ ਕਿ ਇਸ ਜਗ੍ਹਾ ’ਤੇ ਬੱਸ ਸਟੈਂਡ ਬਣਾਉਣ ਦੇ ਲਈ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਹੈ ਪਰ ਕੰਬੋਜ ਭਾਈਚਾਰੇ ਵੱਲੋਂ ਇਸ ਜਗ੍ਹਾ ’ਤੇ ਬੱਸ ਸਟੈਂਡ ਨਾ ਬਣਾਉਣ ਨੂੰ ਲੈ ਕੇ ਕਾਫੀ ਵਿਰੋਧ ਵੀ ਕੀਤਾ ਜਾ ਰਿਹਾ ਹੈ ਪਰ ਅਧਿਕਾਰੀਆਂ ਤੇ ਠੇਕੇਦਾਰਾਂ ਦਾ ਇਹੀ ਕਹਿਣਾ ਹੈ ਕਿ ਇਸ ਜਗ੍ਹਾ ’ਤੇ ਕਿਸੇ ਤਰ੍ਹਾਂ ਦਾ ਕੋਈ ਰੌਲਾ ਨਹੀਂ ਹੈ ਤੇ ਇਸ ਜਗ੍ਹਾ ’ਤੇ ਬੱਸ ਸਟੈਂਡ ਬਣਨ ਜਾ ਰਿਹਾ ਹੈ ਜੋ ਜਲਦ ਬਣ ਕੇ ਤਿਆਰ ਹੋ ਜਾਵੇਗਾ ਤੇ ਸੁਨਾਮ ਸ਼ਹਿਰ ਦੇ ਵਾਸੀਆਂ ਲਈ ਇੱਕ ਤੋਹਫਾ ਹੋਵੇਗਾ।