ਵਲਾਦੀਵੋਸਟਕ (ਏਜੰਸੀ)। ਭਾਰਤ ਤੇ ਰੂਸ ਨੇ ਆਪਣੀ ਰਣਨੀਤਿਕ ਸਾਂਝੀਦਾਰੀ ਤੇ ਆਪਸੀ ਵਿਸ਼ਵਾਸ ਨੂੰ ਨਵੀਂਆਂ ਉੱਚਾਈਆਂ ਤੱਕ ਪਹੁੰਚਾਉਣ ਦੇ ਪ੍ਰਣ ਨਾਲ 14 ਸਮਝੌਤਿਆਂ ’ਤੇ ਅੱਜ ਦਸਤਖ਼ਤ ਕੀਤੇ ਤੇ ਦੋਵਾਂ ਦੇਸ਼ਾਂ ਦਰਮਿਆਨ ਊਰਜਾ, ਪੁਲਾੜ ਤੇ ਰੱਖਿਆ ਦੇ ਖੇਤਰ ’ਚ ਆਪਸੀ ਸਹਿਯੋਗ ਨੂੰ ਵਿਸਥਾਰ ਦੇਣ ਦੀ ਰੂਪਰੇਖਾ ਤੈਅ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਦਰਮਿਆਨ 20 ਵੀਂ ਭਾਰਤ ਰੂਸ ਸਾਲਾਨਾ ਸ਼ਿਖਰ ਮੀਟਿੰਗ ’ਚ ਇਨ੍ਹਾਂ ਦਸਤਾਵੇਜ਼ਾਂ ’ਤੇ ਦਸਤਖ਼ਤ ਕੀਤੇ ਇਨ੍ਹਾਂ ’ਚ ਭਾਰਤ ’ਚ ਸੋਵੀਅਤ ਸੰਘ ਜਾਂ ਰੂਸ ਦੇ ਫੌਜੀ ਉਪਕਰਨਾਂ ਤੇ ਹਥਿਆਰਾਂ ਦੇ ਕਲਪੁਰਜ਼ਿਆਂ ਦੇ ਨਿਰਮਾਣ, ਰੱਖਿਆ ਤੇ ਪ੍ਰਤੀਰੱਖਿਆ, ਪੁਲਾੜ, ਚੇੱਨਈ ਤੋਂ ਵਲਾਦੀਵੋਸਟਕ ਦਰਮਿਆਨ ਸਮੁੰਦਰੀ ਸੰਪਰਕ ਸਥਾਪਤ ਕਰਨ ਤੇ ਕੁਦਰਤੀ ਗੈਸ ਸਬੰਧੀ ਸਮਝੌਤੇ ਸ਼ਾਮਲ ਹਨ। (New Alliance)
ਆਪਣੀ ਸਾਂਝੀ ਪ੍ਰੇੱਸ ਕਾਨਫਰੰਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸਾਡੀ ਵਿਸ਼ੇਸ਼ ਤੇ ਵਿਸ਼ੇਸ਼ਾਧਿਕਾਰ ਪ੍ਰਾਪਤ ਰਣਨੀਤਿਕ ਹਿੱਸੇਦਾਰੀ ਨਾ ਸਿਰਫ਼ ਸਾਡੇ ਦੇਸ਼ਾਂ ਦੇ ਸਾਮਰਿਕ ਹਿੱਤਾਂ ਦੇ ਕੰਮ ਆਈ ਹੈ ਸਗੋਂ ਇਸ ਨੂੰ ਅਸੀਂ ਲੋਕਾਂ ਦੇ ਵਿਕਾਸ ਤੇ ਉਨ੍ਹਾਂ ਦੇ ਸਿੱਧੇ ਫਾਇਦੇ ਨਾਲ ਜੋੜਿਆ ਹੈ ਰਾਸ਼ਟਰਪਤੀ ਪੁਤਿਨ ਤੇ ਮੈਂ ਸਬੰਧਾਂ ਨੂੰ ਵਿਸ਼ਵਾਸ ਤੇ ਹਿੱਸੇਦਾਰੀ ਰਾਹੀਂ ਸਹਿਯੋਗ ਦੀਆਂ ਨਵੀਂਆਂ ਉੱਚਾਈਆਂ ਤੱਕ ਲੈ ਗਏ ਹਾਂ ਤੇ ਇਸ ਦੀਆਂ ਪ੍ਰ੍ਰਾਪਤੀਆਂ ’ਚ ਸਿਰਫ਼ ਮਾਤਰਾਤਮਕ ਹੀ ਨਹੀਂ, ਗੁਣਾਤਮਕ ਬਦਲਾਅ ਲਿਆਂਦੇ ਹਨ ਉਨ੍ਹਾਂ ਕਿਹਾ ਕਿ ਅਸੀਂ ਸਹਿਯੋਗ ਨੂੰ ਸਰਕਾਰੀ ਦਾਇਰੇ ’ਚੋਂ ਬਾਹਰ ਲਿਆ ਕੇ ਉਸ ’ਚ ਲੋਕਾਂ ਦੀ, ਤੇ ਨਿੱਜੀ ਉਦਯੋਗਾਂ ਦੀ ਅਸੀਮ ਊਰਜਾ ਨੂੰ ਜੋੜਿਆ ਹੈ ਰੱਖਿਆ ਤੇ ਸਾਮਰਿਕ ਖੇਤਰ ’ਚ ਰੂਸੀ ਉਪਕਰਨਾਂ ਦੇ ਕਲਪੁਰਜੇ ਭਾਰਤ ’ਚ ਦੋਵੇਂ ਦੇਸ਼ਾਂ ਦੇ ਸੰਯੁਕਤ ਉਦਮ ਰਾਹੀਂ ਬਣਾਉਣ ਤੇ ਅੱਜ ਹੋਇਆ ਸਮਝੌਤਾ ਰੱਖਿਆ ਉਦਯੋਗਾਂ ਨੂੰ ਉਤਸ਼ਾਹ ਦੇਵੇਗਾ। (New Alliance)